ਹਰ 14 ਦਿਨਾਂ ‘ਚ ਮਰ ਜਾਂਦੀ ਹੈ ਇੱਕ ਬੋਲੀ

0
115

ਨਵੀ ਦਿੱਲੀ : ਭਾਰਤ ਦੁਨੀਆਂ ਦੇ ਉਹਨਾਂ ਦੇਸ਼ਾ ਵਿੱਚ ਸ਼ਾਮਲ ਹੈ ਜਿੱਥੇ ਸਭ ਤੋਂ ਵੱਧ ਬੋਲੀਆਂ , ਬੋਲੀਆਂ ਜਾਂਦੀਆ ਹਨ । ਪਰ ਇਹ ਵੀ ਸੱਚ ਹੈ ਕਿ ਭਾਰਤ ਵਿੱਚ ਹੀ ਸਭ ਤੋਂ ਵੱਧ ਬੋਲੀਆਂ ਮਰ ਰਹੀਆਂ ਹਨ । ਭਾਰਤ ਵਿੱਚ ੪੨ ਬੋਲੀਆਂ ਖ਼ਤਰੇ ਵਿੱਚ ਹਨ ਇਹਨਾਂ ਵਿੱਚ ਕੁੱਝ ਨੂੰ ਤਾਂ ਸਿਰਫ਼ ਹਜ਼ਾਰ ਬੰਦੇ ਹੀ ਬੋਲਦੇ ਹਨ ।ਇਹਨਾਂ ਵਿੱਚੋਂ 11 ਸਿਰਫ਼ ਅੰਡੇਮਾਨ ਨਿਕੋਬਾਰ ਟਾਪੂ ਵਿੱਚ ਹਨ । ਪਿਛਲੇ ੫੦ ਸਾਲਾ ਵਿੱਚ ਭਾਰਤ ਵਿੱਚ 20 ਫੀਸਦੀ ਬੋਲੀਆਂ ਖ਼ਤਮ ਹੋ ਗਈਆਂ ਹਨ। ਭਾਰਤ ਵਿੱਚ 2 ਤਰ੍ਹਾਂ ਦੀਆਂ ਬੋਲੀਆਂ ਖ਼ਤਮ ਹੋਈਆਂ ਹਨ ,ਇੱਕ ਤਾਂ ਉਹ ਜਿਹਨਾਂ ਨੂੰ ਸਮੁੰਦਰੀ ਕੰਢਿਆਂ ਤੇ ਰਹਿਣ ਵਾਲੇ ਲੋਕ ਬੋਲਦੇ ਸਨ । ਉੱਥੋ ਦੇ ਲੋਕ ਸ਼ਹਿਰਾਂ ਨੂੰ ਚਲੇ ਗਏ ਹਨ ਜਿਸ ਦਾ ਅਸਰ ਉਹਨਾਂ ਦੀ ਬੋਲੀ ਤੇ ਪਿਆ ਹੈ, ਦੂਜੇ ਵਣਜਾਰੇ ਜਿਹੜੇ ਸ਼ਹਿਰਾਂ ਵਿੱਚ ਅਪਣੀ ਪਛਾਣ ਛੁਪਾਅ ਰਹੇ ਹਨ । ਅਹਿਜੇ 190 ਕਬੀਲੇ ਹਨ ਜਿਹਨਾਂ ਦੀਆ ਬੋਲੀਆਂ ਖਤਮ ਹੋ ਗਈਆਂ ਹਨ । ਦੁਨੀਆਂ ਵਿੱਚ 7000 ਤੋਂ ਵੀ ਵੱਧ ਬੋਲੀਆਂ ਹਨ ਇਹਨਾਂ ਵਿਚੋਂ 50 ਫੀਸਦੀ ਆa 100 ਸਾਲਾਂ ਵਿੱਚ ਖ਼ਤਮ ਹੋ ਜਾਣਗੀਆਂ ਹਰ 14 ਖ਼ਤਮ ਹੋ ਜਾਣਗੀਆਂ ਹਰ 14 ਦਿਨਾਂ ਵਿੱਚ ਇੱਕ ਬੋਲੀ ਮਰ ਜਾਂਦੀ ਹੈ । 7000 ਬੋਲੀਆਂ ਅਜਿਹੀਆਂ ਹਨ ਜਿਹਨਾਂ ਨੂੰ ਸਿਰਫ 10 ਜਣੇ ਹੀ ਸਮਝਦੇ ਹਨ ।