ਹਫਤਾ ਭਰ ਅਜਿਹਾ ਰਹੇਗਾ ਮੌਸਮ, 28 ਨੂੰ ਬਾਰਿਸ਼ ਦੇ ਆਸਾਰ

0
125

ਲੁਧਿਆਣਾ : ਸੂਬੇ ‘ਚ ਸ਼ਨੀਵਾਰ ਨੂੰ ਧੁੱਪ ਨਿਕਲੀ। ਦਿਨ ਢਲਣ ਤੋਂ ਬਾਅਦ ਕਈ ਥਾਈਂ ਆਸਮਾਨ ‘ਚ ਹਲਕੇ ਬੱਦਲ ਛਾਏ ਰਹੇ। ਤਾਪਮਾਨ ‘ਚ ਖਾਸ ਗਿਰਾਵਟ ਨਹੀਂ ਆਈ। ਮੌਸਮ ਵਿਭਾਗ ਅਨੁਸਾਰ ਅਜੇ ਲਗਭਗ ਹਫਤਾ ਭਰ ਮੌਸਮ ਅਜਿਹਾ ਹੀ ਰਹੇਗਾ। ਤਾਪਮਾਨ ‘ਚ ਮਾਮੂਲੀ ਉਤਾਰ-ਚੜਾਅ ਆਏਗਾ।
ਸ਼ਨੀਵਾਰ ਨੂੰ ਵੱਧ ਤੋਂ ਵੱਧ ਤਾਪਮਾਨ 30 ਅਤੇ ਨਿਊਨਤਮ ਤਾਪਮਾਨ 13 ਡਿਗਰੀ ਸੈਲਸੀਅਸ ਰਿਹਾ। ਐਤਵਾਰ ਨੂੰ ਵੀ ਇਹੋ ਸਥਿਤੀ ਰਹੇਗੀ ਅਤੇ 25 ਤੋਂ ਲੈ ਕੇ 29 ਮਾਰਚ ਤਕ ਤਾਪਮਾਨ 31 ਤੇ 32 ਡਿਗਰੀ ਦੇ ਦਰਮਿਆਨ ਰਹੇਗਾ। 28 ਮਾਰਚ ਨੂੰ ਬਾਰਿਸ਼ ਹੋ ਸਕਦੀ ਹੈ।