ਸੋਨਮ ਸਭ ਕੁੱਝ ਗਈ ਭੁੱਲ, ਕੁੱਝ ਨੀ ਹੁੰਦਾ ਹਨੀਮੂਨ ਦੇ ਤੁੱਲ

ਆਨੰਦ ਆਹੂਜਾ ਦੀ ਧਰਮਪਤਨੀ ਅਦਾਕਾਰਾ ਸੋਨਮ ਕਪੂਰ ਅਹੂਜਾ ਨੇ ਜਾਹਨਵੀ ਕਪੂਰ ਨੂੰ ਬੇਨਤੀ ਕੀਤੀ ਹੈ ਕਿ ਉਸ ਦੀਆਂ ਉਸ ਦੇ ਸਬੰਧ ‘ਚ ਨੇਹਾ ਧੂਪੀਆ ਦੇ ਸ਼ੋਅ ‘ਚ ਕਹੀਆਂ ਗੱਲਾਂ ਦਾ ਗੁੱਸਾ ਨਹੀਂ ਕਿਉਂਕਿ ਕਦੇ-ਕਦੇ ਮਜ਼ਾਕ ‘ਚ ਉਹ ਕਈ ਕੁਝ ਬੋਲ ਜਾਂਦੀ ਹੈ। ਦੁਨੀਆ ਦੇ ਵਧੀਆ ਭੋਜਨ ਤਾਂ ਬਾਕੀਆਂ ਦੀ ਥਾਂ ਸੋਨਮ ਨੂੰ ਰੇਹੜੀਆਂ ‘ਤੇ ਵਿਕਦਾ ਭੋਜਨ ਸੁਆਦਲਾ ਲਗਦਾ ਹੈ। ਰੇਹੜੀ ਦੇ ਗੋਲ-ਗੱਪੇ ਖਾਣ ਨੂੰ ਉਹ ਲੋਚਦੀ ਰਹਿੰਦੀ ਹੈ, ਤਰਸਦੀ ਰਹਿੰਦੀ ਹੈ। ਗੋਲ-ਗੱਪਿਆਂ ਦੀ ਸ਼ੌਕੀਨਣ ਸੋਨਮ ਦੇ ਵਿਆਹ ਨੂੰ ਸਾਲ ਹੋ ਗਿਆ ਹੈ। ਕਰੋ ਗੱਲ ਤਦ ਵਿਹਲ ਨਹੀਂ ਸੀ ਤੇ ਹੁਣ ਜਾਪਾਨ ਜਾ ਕੇ ਸੋਨਮ ਨੇ ਅਧੂਰੇ ਰਹਿ ਗਏ ਵਿਆਹ ਦੇ ਚਾਅ ਪੂਰੇ ਕੀਤੇ ਹਨ। ਜਨਮ ਦਿਨ, ਹਨੀਮੂਨ ਤੇ ਵਿਆਹ ਦੀ ਵਰ੍ਹੇਗੰਢ ਇਹ ਤਿੰਨ ਅਹਿਮ ਦਿਨ ਸੋਨਮ ਨੇ ਮਨਾ ਕੇ ਆਪਣੇ-ਆਪ ਨੂੰ ਸੰਸਾਰ ਦੀ ਸਭ ਤੋਂ ਜ਼ਿਆਦਾ ਖੁਸ਼ਕਿਸਮਤ ਔਰਤ ਮੰਨਿਆ ਹੈ। ਇਥੇ ਔਰਤ ਪ੍ਰਧਾਨ ਫ਼ਿਲਮਾਂ ਬਹੁਤ ਔਖੀਆਂ ਬਣਦੀਆਂ ਹਨ ਤੇ ਸੋਨਮ ਨੇ ਜਾਪਾਨ ‘ਚ ਜਾ ਕੇ ਇਕ ‘ਵੈੱਬ ਚੈਨਲ’ ਨੂੰ ਕਿਹਾ ਕਿ ‘ਆਇਸ਼ਾ’, ‘ਨੀਰਜਾ’, ‘ਖੂਬਸੂਰਤ’ ਫ਼ਿਲਮਾਂ ਲਈ ਤਾਂ ਇਥੋਂ ਦੇ ਹੀਰੋਜ਼ ਨੇ ਨੱਕ-ਬੁੱਲ੍ਹ ਵੱਟ ਲਏ ਤੇ ਪਾਕਿਸਤਾਨੀ ਹੀਰੋ ਫਵਾਦ ਖ਼ਾਨ ਦਾ ਹੋਵੇ ਭਲਾ, ਉਸ ਨਾਲ ਉਸ ਦੀ ਕੀਤੀ ਫ਼ਿਲਮ ਲੋਕਾਂ ਨੇ ਪਸੰਦ ਕੀਤੀ। ਸੋਨਮ ਫ਼ਿਲਮੀ ਲੋਕਾਂ ਨੂੰ ਭੁੱਲ ਕੇ ਆਪਣੇ-ਆਪ ਨੂੰ ਸਹੀ ਸਾਬਤ ਕਰ ਕੇ ਜਾਪਾਨ ਦੀ ਸੈਰ, ਵਿਆਹ ਦੇ ਅਧੂਰੇ ਚਾਅ ਤੇ ਮਸਤੀ ਕਰ ਰਹੀ ਹੈ।

Leave a Reply

Your email address will not be published. Required fields are marked *