ਸੈਮਸੰਗ ਨੇ ਲਾਂਚ ਕੀਤੀ ਗਲੈਕਸੀ ਵਾਚ

0
98

ਦਿਨੋ ਦਿਨ ਵੱਧ ਰਹੇ ਘੜੀਆਂਂ ਦੇ ਫੈਸ਼ਨ ਨੂੰ ਦੇਖਦੇ ਸੈਮਸੰਗ ਕੰਪਨੀ ਨੇ ਇੱਕ ਸਮਾਰਟ ਘੜੀ ਬਣਾੲਈ ਹੈ।ਨਵੀਂ ਗਲੈਕਸੀ ਵਾਚ ’ਚ ਵਾਚ ਐਕਟਿਵ ਦੇ ਨਾਲ ਗਲੈਕਸੀ ਫਿੱਟ ਅਤੇ ਗਲੈਕਸੀ ਫਿੱਟ ਈ ਫਿਟਨੈੱਸ ਟ੍ਰੈਕਰਜ਼ ਨੂੰ ਵੀ ਲਾਂਚ ਕੀਤਾ ਹੈ। ਗਲੈਕਸੀ ਵਾਚ ਸੀਰੀਜ਼ ’ਚ ਗਲੈਕਸੀ ਵਾਚ ਐਕਟਿਵ ਦੂਜੀ ਸਮਾਰਟਵਾਚ ਹੈ। ਕੰਪਨੀ ਨੇ ਆਖਰਕਾਰ ਆਪਣੀ ਘੁੰਮਣ ਵਾਲੀ ਬੇਜ਼ਲਸ ਤਕਨੀਕ ਨੂੰ ਹਟਾ ਦਿੱਤਾ ਹੈ ਅਤੇ ਹੁਣ ਨਵੇਂ ਫਿਟਨੈੱਸ ਟ੍ਰੈਕਰਜ਼ ਫੀਚਰਜ਼ ਦਿੱਤੇ ਗਏ ਹਨ।
ਇਹ ਵਾਚ 40mm ਸਾਈਜ਼ ਦੇ ਨਾਲ ਆਉਂਦੀ ਹੈ ਜਿਸ ’ਤੇ ਕਾਰਨਿੰਗ ਗੋਰਿਲਾ ਗਲਾਸ 3 ਦਾ ਇਸਤੇਮਾਲ ਕੀਤਾ ਗਿਆ ਹੈ। ਵਾਚ ’ਚ Tizen 4.0 ਆਪਰੇਟਿੰਗ ਸਿਸਟਮ ਹੈ ਨਾਲ ਹੀ ਇਹ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਨੂੰ ਸਪੋਰਟ ਕਰਦਾ ਹੈ। ਇਹ 5ATM ਪ੍ਰੈਸ਼ਰ ਨੂੰ ਝੱਲ ਸਕਦਾ ਹੈ। ਵਾਚ IP68 ਵਾਟਰ ਅਤੇ ਡਸਟ ਰੈਸਿਸਟੈਂਟ ਦੇ ਨਾਲ ਆਉਂਦੀ ਹੈ।
ਫਿਟਨੈੱਸ ਟ੍ਰੈਕਿੰਗ ਫੀਚਰਜ਼ ਦੀ ਗੱਲ ਕਰੀਏ ਤਾਂ ਗਲੈਕਸੀ ਵਾਚ ਐਕਟਿਵ ’ਚ ਬਲੱਡ ਪ੍ਰੈਸ਼ਰ ਮਾਨੀਟਰਿੰਗ, ਫਿਟਨੈੱਸ ਟ੍ਰੈਕਿੰਗ, ਸਲੀਪ ਟ੍ਰੈਕਿੰਗ ਅਤੇ ਦੂਜੇ ਜ਼ਰੂਰੀ ਹੈਲਥ ਟ੍ਰੈਕਿੰਗ ਫੀਚਰਜ਼ ਦਿੱਤੇ ਗਏ ਹਨ। ਸਮਾਰਟਵਾਚ ’ਚ 230mAh ਦੀ ਬੈਟਰੀ ਦਿੱਤੀ ਗਈ ਹੈ ਜੋ 768mb ਰੈਮ ਅਤੇ 4 ਜੀ.ਬੀ. ਦੀ ਸਟੋਰੇਜ ਨਾਲ ਆਉਂਦੀ ਹੈ। ਇਹ ਬਲੈਕ, ਸਿਲਵਰ, ਰੋਜ਼ ਗੋਲਡ ਅਤੇ ਸੀ ਗ੍ਰੀਨ ਕਲਰ ’ਚ ਆਉਂਦਾ ਹੈ। ਸੈਮਸੰਗ ਗਲੈਕਸੀ ਵਾਚ ਐਕਟਿਵ ਦੀ ਕੀਮਤ 199.99 ਡਾਲਰ (ਕਰੀਬ 14,300 ਰੁਪਏ) ਹੈ। ਫਿਲਹਾਲ ਇਸ ਦੇ ਭਾਰਤ ’ਚ ਲਾਂਚ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਮਿਲੀ।