ਵਾਸ਼ਿੰਗਟਨ : ਕਰੋਨਾ ਮਹਾਮਾਰੀ ਨੇ ਪੂਰੀਆ ਦੁਨੀਆ ਹਿਲ ਕੇ ਰੱਖ ਦਿੱਤੀ ਹੈ। ਅਗਰ ਪੂਰਾ ਵਿਸ਼ਵ ਇਸ ਨਾਮੁਰਾਦ ਬੀਮਾਰੀ ਦੀ ਦਵਾਈ ਲੱਭਣ ਵਿੱਚ ਲਗਿਆ ਹੋਇਆ ਹੈ ਪਰ ਹਾਲੇ ਤੱਕ ਇਸ ਮਹਾਮਾਰੀ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਦਵਾਈ ਤਿਆਰ ਨਹੀਂ ਹੋ ਸਕਦੀ ਹੈ ਪਰ ਫਿਰ ਵੀ ਕਿਤੋਂ ਨਾ ਕਿਤੋਂ ਰਾਹਤ ਦੀਆਂ ਖ਼ਬਰਾਂ ਪ੍ਰਾਪਤ ਹੋ ਹੀ ਜਾਂਦੀਆਂ ਹਨ। ਇਕ ਪ੍ਰਾਪਤ ਸੋਧ ਵਿੱਚ ਇਹ ਜਾਣਕਾਰੀ ਹਾਸਲ ਹੋਈ ਹੈ ਕਿ ਕਰੋਨਾ ਦਾ ਵਾਇਰਸ ਤਿੱਖੀ ਧੂਪ ਵਿਚ ਤੇਜ਼ੀ ਨਾਲ ਮਰ ਜਾਂਦਾ ਹੈ।
ਅਮਰੀਕੀ ਅਧਿਕਾਰੀਆਂ ਨੇ ਬੀਤੇ ਵੀਰਵਾਰ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦਸਿਆ ਕਿ ਸੂਰਜ ਦੀਆਂ ਕਿਰਨਾਂ ਦੇ ਸੰਪਰਕ ਵਿੱਚ ਆਉਂਦੇ ਹੀ ਕਰੋਨਾ ਵਾਇਰਸ ਖ਼ਤਮ ਹੋ ਜਾਂਦਾ ਹੈ। ਹਾਲਾਂਕਿ ਹਾਲੇ ਤੱਕ ਉਸ ਖੋਜ ਨੂੰ ਸਰਵਜਨਕ ਨਹੀਂ ਕਿਹਾ ਗਿਆ ਹੈ ਅਤੇ ਇਸ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ।
ਡਿਪਾਰਟਮੈਂਟ ਆਫ਼ ਹੋਮਲੈਂਡ ਸਿਕਿਊਰਿਟੀ ਸੈਕਟਰੀ ਦੇ ਸੀਨੀਅਰ ਅਧਿਕਾਰੀ ਵਿਲਿਅਮ ਬਰਾਇਨ ਨੇ ਵਾÎਈਟਸ ਹਾਊਸ ਵਿੱਚ ਪੱਤਰਕਾਰ ਸੰਮੇਲਨ ਵਿੱਚ ਆਖਿਆ ਕਿ ਸਰਕਾਰੀ ਵਿਗਿਆਨੀਆਂ ਨੇ ਕਰੋਨਾ ਵਾਇਰਸ ‘ਤੇ ਪਰਾਬੈਂਗਨੀ ਕਿਰਨਾ ਦਾ ਸ਼ਕਤੀਸ਼ਾਲੀ ਪ੍ਰਭਾਵ ਦੇਖਿਆ ਹੈ। ਉਨ੍ਹਾਂ ਨੇ ਇਹ ਵੀ ਉਮੀਦ ਜਗਾਈ ਹੈ ਕਿ ਗਰਮੀਆਂ ਵਿੱਚ ਇਸ ਵਾਇਰਸ ਦਾ ਅਸਰ ਘੱਟ ਸਕਦਾ ਹੈ।
ਬ੍ਰਾਇਨ ਨੇ ਕਿਹਾ ਕਿ ਸਾਡੀ ਖੋਜ ਵਿੱਚ ਹੁਣ ਤੱਕ ਸਭ ਤੋਂ ਖ਼ਾਸ ਗੱਲ ਇਹ ਸਾਹਮਣੇ ਆਈ ਹੈ ਕਿ ਸੂਰਜ ਦੀਆਂ ਕਿਰਨਾਂ ਸਤਾ ਅਤੇ ਹਵਾ ਦੋਵਾਂ ਵਿੱਚ ਇਸ ਵਾਇਰਸ ਨੂੰ ਮਾਰਨ ਦੀ ਸਮਰੱਥਾ ਰੱਖਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਤਾਪਮਾਨ ਅਤੇ ਨਮੀ ਵਿੱਚ ਵੀ ਅਜਿਹੇ ਪ੍ਰਭਾਵ ਦੇਖੇ ਹਨ। ਮਤਲਬ ਤਾਪਮਾਨ ਅਤੇ ਨਮੀ ਵਿੱਚ ਵਾਧਾ ਇਸ ਵਾਇਰਸ ਲਈ ਫ਼ਾਇਦੇਮੰਦ ਨਹੀਂ ਹਨ।