ਸਿੱਖ ਅਟਾਰਨੀ ਤੇ ਨਸਲੀ ਟਿੱਪਣੀਆਂ ਕਰਨ ਵਾਲੇ ਪੁਲਸੀਆਂ ਦੀ ਛੁੱਟੀ

ਨਿਊ ਜਰਸੀ : ਰਾਜ ਦੇ ਪਹਿਲੇ ਸਿੱਖ ਅਟਾਰਨੀ ਗੁਰਬੀਰ ਸਿੰਘ ਗਰੇਵਾਲ ਤੇ ਟਿੱਪਣੀਆਂ ਕਰਨ ਵਾਲੇ ਪੰਜ ਪੁਲਿਸ ਵਾਲਿਆਂ ਨੂੰ ਅਸਤੀਫਾ ਦੇਣਾ ਪਿਆ। ਪੰਜਾਂ ਪੁਲਿਸ ਵਾਲਿਆਂ ਦੀ ਗੱਲਬਾਤ ਰਿਕਾਰਡ ਹੋ ਗਈ ਸੀ ਜਿਸ ਕਰਕੇ ਉਨਾਂ ਨੂੰ ਸਜ਼ਾ ਮਿਲੀ।
ਮੀਡੀਆ ਨੇ ਇਕ ਆਡੀਉ ਰੀਕਾਰਡਿੰਗ ਜਾਰੀ ਕੀਤੀ ਜਿਸ ਵਿਚ ਪੁਲਿਸ ਅਫਸਰ ਮਾਈਕਲ ਆਪਣੇ ਹੇਠਲੇ ਮੁਲਾਜ਼ਮਾਂ ਨਾਲ ਗਵਰਨਰ ਫਿਲ ਮਰਫੀ ਦੇ ਭਾਸ਼ਣ ‘ਤੇ ਚਰਚਾ ਕਰ ਰਿਹਾ ਸੀ। ਉਸ ਨੇ ਕਿਹਾ ਕਿ ਕਾਲੇ ਲੋਕ ਇੱਥੇ ਜੋ ਮਰਜ਼ੀ ਕਰਨ। ਚਰਸ ਪੀਣ ਕੋਈ ਮਸਲਾ ਨਹੀਂ। ਤੁਹਾਨੂੰ ਪਤਾ ਹੈ ਕਿ ਸਾਡੇ ਹੱਥ ਕਾਨੂੰਨ ਨੇ ਬੰਨੇ ਹੋਏ ਹਨ।
ਉਨਾਂ ਕਿਹਾ ਕਿ ਮਰਫੀ ਨੇ ਗਰੇਵਾਲ ਨੂੰ ਪਹਿਲਾ ਅਟਾਰਨੀ ਸਿਰਫ ਸਿੱਖ ਹੋਣ ਕਰਕੇ ਬਣਾਇਆ ਹੈ ਜਦਕਿ ਉਸ ਨੇ ਬਰਗਨ ਕਾਉਂਟੀ ਦੀ ਕੋਈ ਮਦਦ ਨਹੀਂ ਕੀਤੀ ਕਿਉਂਕਿ ਉਹ ਪੱਗ ਬੰਨਦਾ ਹੈ। ਗੱਲਬਾਤ ਦਾ ਪ੍ਰਗਟਾਵਾ ਹੋਣ ਤੇ ਮਾਈਕਲ ਨੇ ਕਿਹਾ ਕਿ ਉਹ ਬਰਗਨ ਕਾਉਂਟੀ ਦੇ ਲੋਕਾਂ ਤੋਂ ਮਾਫੀ ਮੰਗਦਾ ਹੈ।
ਗਵਰਨਰ ਮਰਫੀ ਨੇ ਕਿਹਾ ਕਿ ਨਸਲੀ ਤੇ ਨਫਰਤ ਭਰੀ ਬੋਲੀ ਦੀ ਵਰਤੋਂ ਕਰਨ ਵਾਲਾ ਕਿਸੇ ਵੀ ਤਰਾਂ ਨੌਕਰੀ ਦੇ ਕਾਬਲ ਨਹੀਂ ਚਾਹੇ ਉਹ ਕੋਈ ਵੀ ਹੋਵੇ।

Leave a Reply

Your email address will not be published. Required fields are marked *