ਸਾਲ 36 ਦੇ ਵਾਰੰਟ ਪਰ ਹਾਲੇ ਵੀ 23 ਆਲਾ ਕਰੰਟ

ਬਹੁਤ ਦੀਵਾਨੇ ਹਨ ਕੈਟਰੀਨਾ ਕੈਫ਼ ਦੇ ਤੇ ਕੈਟੀ ਦਾ ਨਵਾਂ ਵੀਡੀਓ ਤਾਂ ਧੁੰਮਾਂ ਪਾ ਰਿਹਾ ਹੈ। ਇਸ ਵੀਡੀਓ ਵਿਚ ਆਪਣੇ ਚਹੇਤਿਆਂ ‘ਚ ਘਿਰੀ ਹੋਈ ਉਹ ਨਜ਼ਰ ਆ ਰਹੀ ਹੈ। ਉਸ ਨਾਲ ਫੋਟੋਆਂ, ਸੈਲਫੀ ਲਈ ਮਾਰੋ-ਮਾਰੀ ਪਈ ਹੋਈ ਹੈ। ਇਕ ਚਹੇਤੇ ਨੇ ਸੈਲਫੀ ਦੇ ਚੱਕਰ ‘ਚ ਆਪਣਾ ਫੋਨ ਤੁੜਵਾ ਲਿਆ ਤੇ ਦੂਸਰੇ ਪ੍ਰਸੰਸਕ ਨੂੰ ਕੈਟੀ ਤੋਂ ਝਿੜਕਾਂ ਪਈਆਂ। ਅਕਸ਼ੈ ਨਾਲ ਉਹ ਇਸ ਸਮੇਂ ‘ਸੂਰਜਵੰਸ਼ੀ’ ਫ਼ਿਲਮ ਕਰ ਰਹੀ ਹੈ। ਰੋਹਿਤ ਸ਼ੈਟੀ ਦੀ ਇਹ ਫ਼ਿਲਮ ਹੈ। ਕੈਟੀ ਹਰ ਬਿਆਨ ਸੋਚ-ਸਮਝ ਕੇ ਦੇ ਰਹੀ ਹੈ। ਦੂਸਰੀ ਵਰਗੀ ਸੋਹਣੀ ਹੋਣ ਲਈ ਕੋਈ ਫਾਰਮੂਲਾ ਉਸ ਅਨੁਸਾਰ ਨਹੀਂ ਹੈ ਤੇ ਇਸ ਲਈ ਤਣਾਅ ਨਹੀਂ ਲੈਣਾ ਚਾਹੁੰਦੀ। ਕੀ ਕੈਟੀ ਫ਼ਿਲਮਾਂ ਤੋਂ ਕੋਈ ‘ਬਰੇਕ’ ਲੈ ਰਹੀ ਹੈ, ਇਹ ਗੱਲ ਵੀ ਸੋਸ਼ਲ ਮੀਡੀਆ ‘ਤੇ ਆ ਰਹੀ ਹੈ। 36 ਸਾਲ ਦੀ ਉਹ ਹੋ ਗਈ ਹੈ। ਕਸਰਤ ‘ਤੇ ਹੀ ਉਹ ਜ਼ੋਰ ਦਿੰਦੀ ਹੈ। ਉਂਜ ‘ਬਰੇਕ’ ਤੋਂ ਪਹਿਲਾਂ ਵੀ ਕੈਟੀ ਸਮਾਂ ਕੱਢ ਕੇ ਮਨੋਰੰਜਨ ਪਾਰਟੀਆਂ ਤੇ ਨਿੱਜੀ ਸਮਾਰੋਹਾਂ ‘ਚ ਜਾ ਕੇ ਮਨ ਨੂੰ ਤਰੋਤਾਜ਼ਾ ਕਰਦੀ ਨਜ਼ਰ ਆਈ ਹੈ। ਬਾਦਸ਼ਾਹ ਦੇ ਨਾਲ ਉੱਤਰਾਖੰਡ ‘ਚ ਕੈਟੀ ਨੇ ਇਕ ਵਿਆਹ ਦੇਖਿਆ ਤੇ ਉਸ ‘ਚ ਉਹ ਖੂਬ ਨੱਚੀ ਵੀ। ਰੇਵਤੀ ਸ਼ਰਮਾ ਨੇ ਪੀ.ਟੀ. ਊਸ਼ਾ ਦੀ ਬਾਇਓਪਿਕ ਲਈ ਕੈਟਰੀਨਾ ਨੂੰ ਹੀ ਲਿਆ ਹੈ।ਕੈਟਰੀਨਾ ਭਾਵੇਂ 36 ਸਾਲ ਦੀ ਹੋ ਗਈ ਹੈ ਪਰ ਉਹ ਆਉਣ ਵਾਲੀ ਫਿਲਮ ਚ 23 ਸਾਲ ਦੀ ਪੀ ਟੀ ਊਸ਼ਾ ਵਾਲਾ ਰੋਲ ਕਰੇਗੀ। । 24 ਘੰਟਿਆਂ ‘ਚੋਂ 40 ਮਿੰਟ ਹੀ ਕਸਰਤ ਲਈ ਕੱਢੋ ਕੈਟੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ। ਹਰ ਮੁਸਕਰਾਉਂਦੇ ਚਿਹਰੇ ਦੇ ਪਿੱਛੇ ਦਰਦ ਲੁਕਿਆ ਹੁੰਦਾ ਹੈ, ਕਹਿ ਕੇ ਸਲਮਾਨ ਖ਼ਾਨ ਦਾ ਜ਼ਿਕਰ ਕਰਨ ਵਾਲੀ ਕੈਟਰੀਨਾ ਕੈਫ਼ ਦੇ ਕਰੀਅਰ ਨੂੰ ਕਦੇ ਨਿਵਾਣ ਵੱਲ ਨਹੀਂ ਦੇਖਿਆ ਗਿਆ।

Leave a Reply

Your email address will not be published. Required fields are marked *