ਚੰਡੀਗੜ੍ਹ— ਪੰਜਾਬ ਕੈਬਨਿਟ ‘ਚੋਂ ਅਸਤੀਫਾ ਦੇਣ ਤੋਂ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਨੇ ਸਰਕਾਰੀ ਕੋਠੀ ਵੀ ਖਾਲੀ ਕਰ ਦਿੱਤੀ ਹੈ। ਇਸ ਦੀ ਜਾਣਕਾਰੀ ਸਿੱਧੂ ਨੇ ਟਵੀਟ ਕਰਕੇ ਖੁਦ ਦਿੱਤੀ। ਉਨ੍ਹਾਂ ਲਿੱਖਿਆ ਕਿ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਸਰਕਾਰੀ ਰਿਹਾਇਸ਼ ਉਨ੍ਹਾਂ ਨੇ ਖਾਲੀ ਕਰ ਦਿੱਤੀ ਹੈ ਅਤੇ ਪੰਜਾਬ ਸਰਕਾਰ ਨੂੰ ਸੌਂਪ ਦਿੱਤੀ ਹੈ। ਮੰਤਰੀ ਅਹੁਦੇ ਤੋਂ ਅਸਤੀਫ਼ਾ ਮਨਜ਼ੂਰ ਹੋਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਨੂੰ ਮੰਤਰੀ ਦੇ ਤੌਰ ‘ਤੇ ਮਿਲੀਆਂ ਸਰਕਾਰੀ ਸਹੂਲਤਾਂ ਵੀ ਛੱਡਣੀਆਂ ਸ਼ੁਰੂ ਕਰ ਦਿੱਤੀਆਂ ਹਨ। ਬਾਅਦ ਦੁਪਹਿਰ ਸਿੱਧੂ ਦੇ ਸੈਕਟਰ-2 ਸਥਿਤ 42 ਨੰਬਰ ਸਰਕਾਰੀ ਘਰ ‘ਤੇ ਸਾਮਾਨ ਪੈਕ ਹੋਣਾ ਸ਼ੁਰੂ ਹੋ ਗਿਆ ਸੀ ਅਤੇ ਉਸ ਨੂੰ ਲਿਜਾਣ ਲਈ ਗੱਡੀਆਂ ਪਹੁੰਚ ਗਈਆਂ ਸਨ। ਘਰ ਅੰਦਰ ਕਿਸੇ ਨੂੰ ਜਾਣ ਦੀ ਆਗਿਆ ਨਹੀਂ ਦਿੱਤੀ ਗਈ ਅਤੇ ਸ਼ਾਮ ਤੱਕ ਸਾਮਾਨ ਪੈਕ ਕਰ ਕੇ ਗੱਡੀਆਂ ਬਾਹਰ ਜਾਂਦੀਆਂ ਦਿਖੀਆਂ।
Related Posts
550ਵੇਂ ਪ੍ਰਕਾਸ਼ ਪੁਰਬ ਤੇ ਸੁਖਵਿੰਦਰ ਸਿੰਘ ਦੀ ਮਿੱਠੀ ਅਵਾਜ਼ ‘ਚ ਸ਼ਬਦ ਹੋਵੇਗਾ ਰਿਲੀਜ਼
ਅੰਮ੍ਰਿਤਸਰ: ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਗਤਾਂ ਵਲੋਂ ਅੰਤਰਰਾਸ਼ਟਰੀ ਨਗਰ ਕੀਰਤਨ ਨਨਕਾਣਾ ਸਾਹਿਬ ਤੋਂ ਆਰੰਭ…
ਮਾਰਕੀਟ ਕਮੇਟੀ ਵੱਲੋਂ ਆੜ੍ਹਤੀਆਂ ਨੂੰ 5 ਹਜ਼ਾਰ ਰੁਪਏ ਜੁਰਮਾਨਾ
ਬਰਨਾਲਾ : ਕਰੋਨਾ ਵਾਇਰਸ ਫੈਲਣ ਤੋਂ ਬਚਾਅ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਆਦੇਸ਼ਾਂ ਅਨੁਸਾਰ ਮੰਡੀਆਂ…
ਕਾਲੇ ਕੱਪੜੇ ਪਾ ਕੇ ਸੜਕਾਂ ‘ਤੇ ਨਿਕਲੀਆਂ ਪਤਨੀਆਂ, ਵਾਪਸ ਮੰਗੇ ਪਤੀ
ਜਲੰਧਰ —’ਔਰਤਾਂ ‘ਤੇ ਦਿਨ-ਬ-ਦਿਨ ਵਧ ਰਹੇ ਅੱਤਿਆਚਾਰਾਂ ਖਿਲਾਫ ਇਨਸਾਫ ਲੈਣ ਲਈ ਮਜਬੂਰੀਵੱਸ ਔਰਤਾਂ ਨੂੰ ਸੰਘਰਸ਼ ਦਾ ਰਸਤਾ ਅਖਤਿਆਰ ਕਰਨਾ ਪੈ…