ਸਰਕਾਰ ਅਤੇ ਵਿਭਾਗੀ ਅਫਸਰਾਂ ਨੇ ਅਦਾਲਤ ਨੂੰ ਗੁੰਮਰਾਹ ਕਰਕੇ ਤੁਗਲਕੀ ਫੁਰਮਾਨ ਜਾਰੀ ਕਰਵਾਇਆ-ਐਨ.ਕੇ.ਸ਼ਰਮਾ

0
80

ਕਾਂਗਰਸ ਦੀ ਸਰਕਾਰ ਸਮੇ ਹੀ ਜੀਰਕਪੁਰ ਵਾਸੀਆਂ ਤੇ ਲਟਕਦੀ ਹੈ ਉਜਾੜੇ ਦੀ ਤਲਵਾਰ
ਜੀਰਕਪੁਰ : ਪੰਜਾਬ ਵਿੱਚ ਜਿਸ ਸਮੇ ਵੀ ਕਾਂਗਰਸ ਦੀ ਸਰਕਾਰ ਆਉਂਦੀ ਹੈ ਉਸ ਸਮੇ ਹੀ ਜੀਰਕਪੁਰ ਦੇ ਲੋਕਾਂ ਤੇ ਉਜਾੜੇ ਦੀ ਤਲਵਾਰ ਲਟਕਣੀ ਆਰੰਭ ਹੋ ਜਾਂਦੀ ਹੈ। ਇਸ ਵਾਰ ਵੀ ਸੂਬਾ ਸਰਕਾਰ ਅਤੇ ਸਬੰਧਤ ਵਿਭਾਗੀ ਅਧਿਕਾਰੀਆਂ ਨੇ ਮਾਣਯੋਗ ਅਦਾਲਤ ਨੂੰ ਗੁੰਮਰਾਹ ਕਰਕੇ ਭਬਾਤ ਦੇ ਗਰੀਬ ਲੋਕਾਂ ਨੂੰ ਬਰਬਾਦ ਕਰਨ ਲਈ ਉਨ•ਾਂ ਦੀ ਸਾਰੀ ਜਿੰਦਗੀ ਦੀ ਕਮਾਈ ਲਗਾ ਕੇ ਬਣਾਏ ਗਏ ਮਕਾਨ ਢਾਹੁਣ ਦੇ ਤੁਗਲਕੀ ਹੁਕਮ ਜਾਰੀ ਕਰਵਾ ਲਏ ਹਨ। ਅਕਾਲੀਦਲ ਕਿਸੇ ਵੀ ਕੀਮਤ ਤੇ ਜੀਰਕਪੁਰ ਦੇ ਕਿਸੇ ਵੀ ਵਸਨੀਕ ਨਾਲ ਧੱਕੇਸ਼ਾਹੀ ਨਹੀ ਹੋਣ ਦੇਵੇਗੀ। ਇਨ•ਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਐਨ ਸ਼ਰਮਾ ਨੇ ਪਿੰਡ ਭਬਾਤ ਵਿਖੇ ਹਵਾਈ ਅੱਡੇ ਦੀ ਦੀਵਾਰ ਤੇ 100 ਮੀਟਰ ਖੇਤਰ ਵਿੱਚ ਉਸਾਰੀ ਕਰਨ ਵਾਲੇ ਲੋਕਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਅਜੀਤ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਨ•ਾਂ ਕਿਹਾ ਕਿ ਸਰਕਾਰ ਵਲੋਂ ਭਬਾਤ ਖੇਤਰ ਦੇ ਲੋਕਾਂ ਨੂੰ ਜੋ ਨੋਟਿਸ ਜਾਰੀ ਕੀਤੇ ਗਏ ਹਨ ਉਨ•ਾਂ ਨੂੰ ਦੇਣ ਤੋਂ ਪਹਿਲਾਂ ਇਸ ਦੀਆਂ ਸ਼ਰਤਾਂ ਨੂੰ ਲਾਗੂ ਨਹੀ ਕੀਤਾ ਗਿਆ ਹੈ। ਉਨ•ਾਂ ਦਸਿਆ ਕਿ ਜਿਨ•ਾਂ ਉਸਾਰੀਆਂ ਨੂੰ ਮਨਾਹੀ ਖੇਤਰ ਵਿੱਚ ਦਸਿਆ ਜਾ ਰਿਹਾ ਹੈ ਉਨ•ਾਂ ਵਿੱਚੋਂ ਵਧੇਰੇ ਉਸਾਰੀਆਂ 40 ਸਾਲ ਤੱਕ ਪੁਰਾਣੀਆਂ ਹਨ। ਇੱਥੋਂ ਤੱਕ ਕਿ ਪਿੰਡ ਭਬਾਤ ਦਾ ਸਰਕਾਰੀ ਸਕੂਲ 70 ਸਾਲ ਪੁਰਾਣਾ ਹੈ। ਉਨ•ਾਂ ਦਸਿਆ ਕਿ ਵਿਭਾਗ ਵਲੋਂ ਜਿਸ ਵਰਕਸ਼ਾਪ ਡਿਫੈਂਸ ਐਕਟ 1903 ਦੀ ਧਾਰਾ ਤਹਿਤ ਲੋਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ ਉਹ ਧਾਰਾ ਇੱਥੇ ਲਾਗੂ ਹੀ ਨਹੀ ਹੁੰਦੀ। ਉਨ•ਾਂ ਦਸਿਆ ਕਿ ਕਿਸੇ ਵੀ ਉਸਾਰੀ ਨੂੰ ਢਾਹੁਣ ਤੋਂ ਪਹਿਲਾਂ ਉਸ ਦੀ ਪਛਾਣ ਕਰਨੀ ਹੁੰਦੀ ਹੈ ਅਤੇ ਉਸ ਤੋਂ ਬਾਅਦ ਉਸ ਨੂੰ ਨੋਟਿਸ ਦੇ ਕੇ ਅਪਣਾ ਪੱਖ ਰੱਖਣ ਦਾ ਸਮਾ ਦੇਣਾ ਜਰੂਰੀ ਹੁੰਦਾ ਹੈ ਅਤੇ ਜੇਕਰ ਉਸਾਰੀ ਨੂੰ ਢਾਹੁਣਾ ਜਰੂਰੀ ਹੋ ਜਾਵੇ ਤਾਂ ਉਸ ਦਾ ਮੁਆਵਜਾ ਦੇਣਾ ਹੁੰਦਾ ਹੈ ਪਰ ਸਰਕਾਰ ਦੇ ਇਸ਼ਾਰੇ ਤੇ ਵਿਭਾਗ ਦੇ ਅਫਸਰਾ ਨੇ ਇੱਥੇ ਵਸੇ ਲੋਕਾਂ ਨੂੰ ਧਾਰਾ 220 ਤਹਿਤ ਨੋਟਿਸ ਦੇ ਕੇ 6 ਘੰਟੇ ਵਿੱਚ ਉਸਾਰੀਆਂ ਢਾਹੁਣ ਦੇ ਹੁਕਮ ਚੜ•ਾ ਦਿੱਤੇ ਹਨ । ਉਨ•ਾਂ ਕਿਹਾ ਕਿ ਅਜਿਹੀ ਧੱਕੇਸ਼ਾਹੀ ਨੇ ਸਿਰਫ ਪੰਜਾਬ ਵਿੱਚ ਹੀ ਨਹੀ ਸਗੋਂ ਪੂਰੇ ਭਾਰਤ ਵਿੱਚ ਇਤਹਾਸ ਸਿਰਜ ਕੇ ਰੱਖ ਦਿੱਤਾ ਹੈ। ਸ਼੍ਰੀ ਸ਼ਰਮਾ ਨੇ ਦਸਿਆ ਕਿ ਕਾਂਗਰਸ ਸਰਕਾਰ ਦੇ ਸਮੇ ਹੀ ਜੀਰਕਪੁਰ ਦੇ ਲੋਕਾਂ ਨੂੰ ਬੁਲਡੋਜਰ ਨਾਲ ਉਸਾਰੀਆ ਢਾਹੁਣ ਡਰ ਵਿਖਾਇਆਂ ਜਾਂਦਾ ਹੈ। ਉਨ•ਾਂ ਕਿਹਾ ਕਿ ਕਾਂਗਰਸ ਵਲੋਂ ਕਦੇ ਪੈਰੀਫੇਰੀ ਐਕਟ ਜਾਂ 900 ਮੀਟਰ ਤਹਿਤ ਲੋਕਾਂ ਨੂੰ ਡਰਾਇਆ ਜਾਂਦਾ ਹੈ ਅਤੇ ਹੁਣ 100 ਮੀਟਰ ਅੰਦਰ ਉਸਾਰੀਆਂ ਢਾਹੁਣ ਦੇ ਹੁਕਮ ਦੇ ਕੇ ਉਨ•ਾਂ ਦੀ ਨੀਦ ਹਰਾਮ ਕੀਤੀ ਜਾ ਰਹੀ ਹੈ। ਪਰ ਅਕਾਲੀ ਦਲ ਕਾਂਗਰਸ ਸਰਕਾਰ ਦੇ ਇਨ•ਾਂ ਮਨਸੂਬਿਆ ਨੂੰ ਕਿਸੇ ਵੀ ਕੀਮਤ ਤੇ ਪੂਰਾ ਨਹੀ ਹੋਣ ਦੇਵੇਗੀ ਅਤੇ ਪਹਿਲਾਂ ਦੀ ਤਰਾਂ ਇਸ ਵਾਰ ਵੀ ਉਹ ਜੀਰਕਪੁਰ ਦੇ ਅਵਾਮ ਦੇ ਮੋਢੇ ਨਾਲ ਮੋਢਾਂ ਜੋੜ ਕੇ ਇਹ ਲੜਾਈ ਲੜਨਗੇ। ਉਨ•ਾਂ ਭਬਾਤ ਦੇ ਵਸਨੀਕਾਂ ਨੂੰ ਭਰੋਸਾ ਦਿੱਤਾ ਕਿ ਕਿਸੇ ਵੀ ਵਿਅਕਤੀ ਦੀ ਉਸਾਰੀ ਨੂੰ ਢਹਿਣ ਨਹੀ ਦਿੱਤਾ ਜਾਵੇਗਾ ਇਸ ਲਈ ਉਹ ਖੁਦ ਜਿਲ•ੇ ਦੀ ਡਿਪਟੀ ਕਮਿਸ਼ਨਰ ਸਮੇਤ ਹੋਰ ਸਬੰਧਤ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਦੇ ਨਾਲ ਨਾਲ ਕਾਨੂੰਨੀ ਲੜਾਈ ਵੀ ਜਾਰੀ ਰੱਖਣਗੇ। ਇਸ ਮੌਕੇ ਭਬਾਤ ਖੇਤਰ ਦੇ ਕੌਂਸਲਰ­ ਅਕਾਲੀ ਆਗੂ­ ਵਰਕਰ ਅਤੇ ਸਰਕਾਰ ਦੇ ਨੋਟਿਸਾਂ ਤੋਂ ਪੀੜਤ ਲੋਕ ਮੌਜੂਦ ਸਨ।