ਸਮੇਂ ਦੀਆਂ ਸਰਕਾਰਾਂ ਦਾ ਪਾਣੀ ਭਰਦਾ ਪਟਿਆਲਾ ਘਰਾਣਾ

ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅੱਜਕੱਲ ਜ਼ਲ੍ਹਿਆਂ ਵਾਲੇ ਬਾਗ ਦੇ ਪੀੜਤਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਨਜ਼ਰ ਆਉਂਦੇ ਹਨ । ਪਰ ਸੌ ਸਾਲ ਪਹਿਲਾਂ ਜਦੋਂ ਜਲ੍ਹਿਆਂ ਵਾਲਾ ਬਾਗ ਕਤਲੇਆਮ ਵਾਪਰਿਆ ਤਾਂ ਕੈਪਟਨ ਅਮਰਿੰਦਰ ਸਿੰਘ ਦਾ ਦਾਦਾ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਦੇ ਲੈਫਟੀਨੈਂਟ ਗਵਰਨਰ ਮਾਈਕਲ ਓ ਡਵਾਇਰ ਦਾ ਖਾਸਮ ਖਾਸ ਸੀ ।
ਭੁਪਿੰਦਰ ਸਿੰਘ ਨੇ ਆਪਣੀ ਰਿਆਸਤ ਵਿੱਚੋਂ ਚਾਲੀ ਹਜ਼ਾਰ ਬੰਦਾ ਅੰਗਰੇਜ਼ਾਂ ਦੀ ਮਦਦ ਲਈ ਪਹਿਲੇ ਸੰਸਾਰ ਯੁੱਧ ਵਿਚ ਜਬਰੀ ਭੇਜਿਆ । ਵੱਡੀ ਗਿਣਤੀ ਵਿੱਚ ਮਾਵਾਂ ਦੇ ਪੁੱਤ ਲਾਮ ਤੋਂ ਵਾਪਸ ਨਾ ਮੁੜੇ ਪਰ ਮਹਾਰਾਜਾ ਭੁਪਿੰਦਰ ਸਿੰਘ ਨੂੰ ਅੰਗਰੇਜ਼ਾਂ ਨੇ ਇੰਗਲੈਂਡ ਬੈਲਜੀਅਮ ਫਰਾਂਸ ਤੇ ਇਟਲੀ ਵਿੱਚ ਲਿਜਾ ਕੇ ਉੱਚੀਆਂ ਉਪਾਦੀਆਂ ਨਾਲ ਸਨਮਾਨਿਆ । ਇਹ ਸਾਰਾ ਕੁਝ 1919 ਵਿੱਚ ਹੀ ਹੋ ਰਿਹਾ ਸੀ l

ਜਲਿਆਂਵਾਲਾ ਵਾਲੇ ਬਾਗ਼ ਦਾ ਕਤਲੇਆਮ ਹੋਣ ਪਿੱਛੋਂ ਵੀ ਭੁਪਿੰਦਰ ਸਿੰਘ ਨੇ ਆਪਣੀਆਂ ਫ਼ੌਜਾਂ ਤੀਜੇ ਐਂਗਲੋ ਅਫਗਾਨ ਯੁੱਧ ਲਈ ਛੇ ਮਈ 1919 ਨੂੰ ਤੋਰੀਆਂ ਤੇ ਨੌਜਵਾਨੀ ਦਾ ਘਾਣ ਕਰਵਾਇਆ l ਬਦਲੇ ਵਿੱਚ ਅੰਗਰੇਜ਼ਾਂ ਨੇ ਕੁਝ ਹੋਰ ਮੈਡਲ ਤੇ ਉਪਾਧੀਆਂ ਦੇ ਦਿੱਤੀਆਂ ।

ਕੈਪਟਨ ਅਮਰਿੰਦਰ ਸਿੰਘ ਦਾ ਪਰਿਵਾਰ ਹਮੇਸ਼ਾ ਤੋਂ ਰਾਜ ਕਰਨ ਵਾਲੀਆਂ ਸਰਕਾਰਾਂ ਦਾ ਪਾਣੀ ਭਰਦਾ ਰਿਹਾ ਹੈ ਅਤੇ ਅਹੁਦੇ ਮਾਣਦਾ ਰਿਹਾ ਹੈ ।

ਸਰੋਤ : ਪਟਿਆਲਾ ਰਿਆਸਤ ਵਿੱਚ ਬ੍ਰਿਟਿਸ਼ ਸਰਬ ਉੱਚਤਾ ਦਾ ਵਿਕਾਸ 1809 ਤੋਂ 1938

ਲੇਖਕ : ਅਵਿਨਾਸ਼ ਚੰਦਰ ਅਰੋੜਾ

Leave a Reply

Your email address will not be published. Required fields are marked *