ਸਮਾਂ ਬਚਾਉ Agro drone ਨਾਲ ਸਪ੍ਰੇਹ ਕਰਵਾਉ

-15 ਮਿੰਟਾਂ ’ਚ 2 ਏਕੜ ਜ਼ਮੀਨ ’ਤੇ ਕਰੇਗਾ ਸਪਰੇਅ
-ਲਾਗਤ ਤੇ ਸਮੇਂ ਦੀ ਹੋਵੇਗੀ ਬੱਚਤ
ਗੈਜੇਟ ਡੈਸਕ–ਫਸਲਾਂ ’ਤੇ ਕੀਟਨਾਸ਼ਕਾਂ ਦਾ ਸਪਰੇਅ ਕਰਨ ਲਈ ਆਮ ਤੌਰ ’ਤੇ ਗਰਾਊਂਡ ਬੇਸਡ ਕਰਮਚਾਰੀਆਂ ਨੂੰ ਲਾਇਆ ਜਾਂਦਾ ਹੈ, ਜੋ 20 ਕਿਲੋ ਭਾਰੇ ਬੈਗ ਨੂੰ ਚੁੱਕ ਕੇ ਹੌਲੀ-ਹੌਲੀ ਸਪਰੇਅ ਕਰਦੇ ਹਨ। ਅਜਿਹੀ ਹਾਲਤ ਵਿਚ ਜੇ ਜ਼ਮੀਨ ਏਕੜਾਂ ਵਿਚ ਹੋਵੇ ਤਾਂ ਸਮੇਂ ਦੀ ਕਾਫੀ ਬਰਬਾਦੀ ਹੁੰਦੀ ਹੈ। ਇਸੇ ਗੱਲ ਵੱਲ ਧਿਆਨ ਦਿੰਦਿਆਂ ਨੈਕਸਟ ਜਨਰੇਸ਼ਨ ਦਾ Agro drone ਤਿਆਰ ਕੀਤਾ ਗਿਆ ਹੈ, ਜਿਸ ਨੂੰ ਇਕ ਵਾਰ ਫੁੱਲ ਚਾਰਜ ਕਰ ਕੇ 2 ਏਕੜ ਜ਼ਮੀਨ ’ਤੇ ਸਪਰੇਅ ਕੀਤਾ ਜਾ ਸਕਦਾ ਹੈ। ਕੈਲੀਫੋਰਨੀਆ ਦੇ ਸ਼ਹਿਰ San Mateo ਦੀ ਐਗਰੀਕਲਚਰ ਡਰੋਨ ਨਿਰਮਾਤਾ ਕੰਪਨੀ AirBoard ਵਲੋਂ Agro drone ਨੂੰ ਤਿਆਰ ਕੀਤਾ ਗਿਆ ਹੈ।
ਕੰਪਨੀ ਨੇ ਦੱਸਿਆ ਕਿ ਇਸ ਨੂੰ ਬਣਾਉਣ ’ਚ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਗਈ ਹੈ। ਇਸ ਵਿਚ ਲੱਗੀ ਬੈਟਰੀ ਇਸ ਦੀ ਨਿਰਮਾਤਾ ਕੰਪਨੀ ਨੇ ਖੁਦ ਤਿਆਰ ਕੀਤੀ ਹੈ, ਜੋ ਇਕ ਵਾਰ ਫੁੱਲ ਚਾਰਜ ਹੋ ਕੇ 15 ਮਿੰਟ ਤਕ ਇਸ ਨੂੰ ਉਡਾਉਣ ਵਿਚ ਮਦਦ ਕਰਦੀ ਹੈ। ਇਸ ਨਾਲ 2 ਏਕੜ (ਲਗਭਗ 0.8 ਹੈਕਟੇਅਰ) ਜ਼ਮੀਨ ਨੂੰ ਕਵਰ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *