ਸਮਝੌਤਾ ਐਸਕਪ੍ਰੈਸ ਧਮਾਕਾ : ਬਸ ਮੁਸਲਮਾਨ ਹੋਣਾ ਹੀ ਉਹਨਾਂਂ ਦਾ ਜੁਰਮ ਸੀ

ਕਰਨਾਲ-ਫਰਵਰੀ 18, 2007 ਦੀ ਅੱਧੀ ਰਾਤ ਨੂੰ ਈਸ਼ਵਰ ਸਿੰਘ ਕਾਦਯਾਨ ਖੇਤਾਂ ‘ਚੋਂ ਵਾਪਸ ਘਰ ਪਰਤ ਰਹੇ ਸਨ ਜਦੋਂ ਉਨ੍ਹਾਂ ਨੇ ਸਮਝੌਤਾ ਐਕਸਪ੍ਰੈਸ ਦੇ ਸੜਦੇ ਹੋਏ ਡਿੱਬੇ ਵੇਖੇ ਜੋ ਦਿਵਾਨਾ ਰੇਲਵੇ ਸਟੇਸ਼ਨ ਤੋਂ ਤਿੰਨ ਕਿਲੋਮੀਟਰ ਦੀ ਦੂਰੀ ‘ਤੇ ਸਨ।

ਸਮਝੌਤਾ ਐਸਕਪ੍ਰੈਸ ਬਲਾਸਟ ਮਾਮਲੇ ਵਿੱਚ 11 ਮਾਰਚ ਨੂੰ ਫੈਸਲਾ ਸੁਣਾਇਆ ਜਾ ਸਕਦਾ ਹੈ। 2007 ਵਿੱਚ ਹੋਏ ਇਸ ਧਮਾਕੇ ਵਿੱਚ 68 ਲੋਕ ਮਾਰੇ ਗਏ ਸਨ।

ਪਿੰਡ ਸਿਵਾਹ ਦੇ ਰਹਿਣ ਵਾਲੇ ਈਸ਼ਵਰ ਨੇ ਕਿਹਾ, ”ਪਹਿਲਾਂ ਮੈਨੂੰ ਲਗਿਆ ਕਿ ਉਹ ਲਾਈਟਾਂ ਹਨ ਪਰ ਜਦੋਂ ਟਰੇਨ ਮੇਰੇ ਘਰ ਦੇ ਕੋਲ੍ਹ ਰੁਕੀ ਤਾਂ ਮੈਂ ਝੱਟ ਰੋਂਦੇ ਹੋਏ ਲੋਕਾਂ ਦੀਆਂ ਆਵਾਜ਼ਾਂ ਸੁਣਕੇ ਭੱਜਿਆ।”

ਈਸ਼ਵਰ ਸਿੰਘ ਨੇ ਦੱਸਿਆ ਕਿ ਉਹ ਤੁਰੰਤ ਹੋਰ ਪਿੰਡ ਵਾਲਿਆਂ ਨੂੰ ਮਦਦ ਲਈ ਬੁਲਾਉਣ ਲੱਗੇ ਅਤੇ 40 ਤੋਂ 50 ਲੋਕ ਪਾਣੀ ਦੀਆਂ ਬਾਲਟੀਆਂ ਲੈ ਕੇ ਟਰੇਨ ਕੋਲ੍ਹ ਪਹੁੰਚ ਗਏ।ਉਨ੍ਹਾਂ ਕਿਹਾ, ”ਕੁਝ ਲੋਕ ਪਾਣੀ ਤੇ ਕੁਝ ਮਿੱਟੀ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਲੱਗੇ ਪਰ ਨਾਕਾਮ ਰਹੇ।”

ਉਸ  ਵੇਲੇ ਦੇ ਸਿਵਾਹ ਪਿੰਡ ਦੇ ਸਰਪੰਚ, ਹੁਣ 70 ਸਾਲਾ ਕਰਨ ਸਿੰਘ ਨੇ ਦੱਸਿਆ, ”ਮੈਂ ਇੱਕ ਵਜੇ ਘਟਨਾ ਦੀ ਥਾਂ ‘ਤੇ ਪਹੁੰਚਿਆ ਤਾਂ ਰੇਲਾਂ ਨੇੜੇ ਰਹਿਣ ਵਾਲੇ ਲੋਕ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸਨ।” ਪਿੰਡਦੇ ਸਰਪੰਚ ਹੋਣ ਕਰਕੇ ਉਨ੍ਹਾਂ ਨੇ ਸਥਾਨਕ ਪੁਲਿਸ, ਫਾਇਰ-ਬ੍ਰਿਗੇਡ ਅਤੇ ਮੁੱਖ ਮੈਂਬਰਾਂ ਨੂੰ ਮਦਦ ਲਈ ਬੁਲਾਇਆ ਸੀ।

ਉਨ੍ਹਾਂ ਕਿਹਾ, ”ਮਰਨ ਵਾਲੇ ਪਾਕਿਸਤਾਨੀ ਸਨ, ਇਸ ਨਾਲ ਸਾਨੂੰ ਕੋਈ ਫਰਕ ਨਹੀਂ ਪਿਆ, ਉਸ ਵੇਲੇ ਇਨਸਾਨੀਅਤ ਸਭ ਤੋਂ ਅਹਿਮ ਸੀ। ਮੈਂ ਸਮਝਾ ਨਹੀਂ ਸਕਦਾ ਕਿ ਰੋਂਦੇ ਲੋਕਾਂ ਨੂੰ ਵੇਖ ਕੇ ਮੇਰੇ ‘ਤੇ ਕੀ ਗੁਜ਼ਰ ਰਹੀ ਸੀ।”

ਸਮਝੌਤਾ ਐਕਸਪ੍ਰੈਸ

ਉਨ੍ਹਾਂ ਦੱਸਿਆ ਕਿ ਉਸ ਰਾਤ ਉਨ੍ਹਾਂ ਦੇ ਪਿੰਡ ਵਿੱਚ ਕੋਈ ਵੀ ਨਹੀਂ ਸੁੱਤਾ ਸੀ ਅਤੇ ਸਾਰੀ ਰਾਤ ਲੋਕਾਂ ਦੀ ਮਦਦ ਕਰਨ ਵਿੱਚ ਬਿਤਾਈ।

ਉਨ੍ਹਾਂ ਅੱਗੇ ਦੱਸਿਆ ਕਿ ਉਸ ਵੇਲੇ ਤੱਕ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਗੱਡੀ ਨੂੰ ਅੱਗ ਬੰਬ ਧਮਾਕੇ ਕਾਰਨ ਲੱਗੀ ਸੀ। ਸਵੇਤੱਕ ਪੁਲਿਸ ਨੇ ਵੀ ਇਲਾਕੇ ਨੂੰ ਸੀਲ ਕਰ ਦਿੱਤਾ ਸੀ।

ਬੂਹੇ ਕੋਲ੍ਹ ਲਾਸ਼ਾਂ ਇੱਕ ਦੂਜੇ ਤੇ ਇੱਟਾਂ ਵਾਂਗ ਪਈਆਂ ਸਨ

1991 ਤੋਂ ਪਿੰਡ ਦੇ ਚੌਕੀਦਾਰ ਰਹੇ ਰਾਜਬੀਰ ਉਸ ਰਾਤ ਨੂੰ ਯਾਦ ਕਰਦਿਆਂ ਕਹਿੰਦੇ ਹਨ, ”ਉਹ ਰਾਤ ਨਹੀਂ ਭੁੱਲ ਸਕਦਾ ਜਦੋਂ ਇੱਕ ਪਾਸੇ ਪੂਰਾ ਪਿੰਡ ਮਦਦ ਲਈ ਆ ਗਿਆ ਸੀ ਤੇ ਦੂਜੇ ਪਾਸੇ ਲੋਕ ਅੱਗ ਵਿੱਚ ਸੜ ਰਹੇ ਸਨ। ਪਿੰਡ ਵਾਲਿਆਂ ਨੂੰ ਮਦਦ ਕਰਨ ਵਿੱਚ ਇਸ ਲਈ ਮੁਸ਼ਕਿਲ ਆ ਰਹੀ ਸੀ ਕਿਉਂਕਿ ਬੂਹੇ ਅੰਦਰੋਂ ਬੰਦ ਸਨ।”

ਉਨ੍ਹਾਂ ਅੱਗੇ ਕਿਹਾ, ”ਜਦੋਂ ਗੈਸ-ਕਟਰ ਰਾਹੀਂ ਬੂਹੇ ਕੱਟੇ ਗਏ, ਮੈਂ ਅੰਦਰ ਗਿਆ ਅਤੇ ਵੇਖਿਆ ਕਿ ਸਰੀਰ ਸੁਆਹ ਬਣ ਗਏ ਸਨ। ਬੂਹੇ ਕੋਲ੍ਹ ਲਾਸ਼ਾਂ ਇੱਕ ਦੂਜੇ ’ਤੇ ਇੱਟਾਂ ਵਾਂਗ ਪਈਆਂ ਸਨ, ਸ਼ਾਇਦ ਉਹ ਬੂਹਾ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਸਨ।”

 

ਪ੍ਰਸ਼ਾਸਨ ਵੱਲੋਂ ਬਚਾਅ ਲਈ ਜਾਣ ਵਾਲੇ ਲੋਕਾਂ ਨੂੰ ਮਾਸਕ ਅਤੇ ਦਸਤਾਨੇ ਦਿੱਤੇ ਗਏ ਸਨ। ਉਨ੍ਹਾਂਕਿਹਾ ਕਿ ਆਪਣੇ ਵਲੋਂ ਉਨ੍ਹਾਂ ਨੇ ਲਾਸ਼ਾਂ ਦੇ ਉੱਤੇ ਦੇਣ ਲਈ ਸਫੇਦ ਚਾਦਰਾਂ ਦਾ ਇੰਤਜ਼ਾਮ ਕੀਤਾ ਸੀ ਪਰ ਪ੍ਰਸ਼ਾਸਨ ਨੇ ਉਨ੍ਹਾਂ ਦੇ ਇਸਤੇਮਾਲ ਤੋਂ ਇਨਕਾਰ ਕਰ ਦਿੱਤਾ ਸੀ।

”ਉਥੋਂ ਲਾਸ਼ਾਂ ਐਂਬੂਲੈਂਸ ਅਤੇ ਨਿੱਜੀ ਗੱਡੀਆਂ ਵਿੱਚ ਪਲਾਸਟਿਕ ਦੀਆਂ ਥੈਲੀਆਂ ’ਚ ਲਿਜਾਈਆਂ ਗਈਆਂ ਸਨ।”

ਸਮਝੌਤਾ ਐਕਸਪ੍ਰੈਸ

ਪਿੰਡ ਜੇ ਬਲਵਾਨ ਭਾਰਦਵਾਜ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਪੰਜ ਵਜੇ ਇਸ ਹਾਦਸੇ ਬਾਰੇ ਪਤਾ ਲਗਿਆ ਸੀ।

ਉਨ੍ਹਾਂ ਕਿਹਾ, ”ਮੈਂ ਵੇਖਿਆ ਕਿ ਸੈਂਕੜੇ ਪਿੰਡ ਵਾਲੇ ਕੰਬਲਾਂ, ਚਾਦਰਾਂ ਤੇ ਬਾਲਟੀਆਂ ਲੈ ਕੇ ਪਟੜੀ ‘ਤੇ ਖੜੇ ਹਨ। ਪ੍ਰਸ਼ਾਸਨ ਵੀ ਤੜਕੇ ਹੀ ਆ ਗਿਆ ਸੀ, ਅਸੀਂ ਲੋੜਵੰਦ ਯਾਤਰੀਆਂ ਨੂੰ ਖਾਣਾ, ਦੁੱਧ ਤੇ ਕੱਪੜੇ ਦਿੱਤੇ ਸੀ।”

ਦਿਵਾਨਾ ਰੇਲਵੇ ਸਟੇਸ਼ਨ ‘ਤੇ ਲੱਗੇ ਪੌਇੰਟ ਮੈਨ ਵਿਜੇ ਕੁਮਾਰ ਨੇ ਉਸ ਦਿਨ ਨੂੰ ਯਾਦ ਕਰਦਿਆਂ ਕਿਹਾ, ”ਲੋਕ ਕਹਿ ਰਹੇ ਸਨ ਕਿ ਹਾਦਸਾ ਹੋ ਗਿਆ ਹਾਦਸਾ ਹੋ ਗਿਆ। ਜਦੋਂ ਮੈਂ ਘਟਨਾ ਵਾਲੀ ਥਾਂ ‘ਤੇ ਪਹੁੰਚਿਆ ਤਾਂ ਮੈਨੂੰ ਰੇਲਾਂ ‘ਤੇ ਡਿਊਟੀ ਲਈ ਭੇਜਿਆ ਗਿਆ। 2 ਕਿਲੋਮੀਟਰ ਦੂਰ ਤੋਂ ਹੀ ਮੈਂ ਖੇਤਾਂ ਵਿੱਚ ਖੜ੍ਹੀ ਅੱਗ ਨਾਲ ਸੜੀ ਹੋਈ ਗੱਡੀ ਵੇਖ ਸਕਦਾ ਸੀ।”

ਸਮਝੌਤਾ ਐਕਸਪ੍ਰੈਸ

ਉਨ੍ਹਾਂ ਕਿਹਾ ਕਿ ਰੇਲਵੇ ਅਧਿਕਾਰੀਆਂ ਨੇ ਦੋ ਡਿੱਬਿਆਂ ਨੂੰ ਬਾਕੀ ਦੀ ਰੇਲ ਗੱਡੀ ਤੋਂ ਵੱਖ ਕਰ ਦਿੱਤਾ ਸੀ ਤਾਂ ਜੋ ਅੱਗ ਅੱਗੇ ਨਾ ਫੈਲੇ। 2-3ਮਹੀਨਿਆਂ ਤੱਕ ਰੇਲ ਦੇ ਸੜੇ ਹੋਏ ਡਿੱਬੇ ਉਸੇ ਥਾਂ ‘ਤੇ ਖੜ੍ਹੇ ਰਹੇ ਸਨ। ਫਿਰ ਉਨ੍ਹਾਂ ਨੂੰ ਪਾਣੀਪਤ ਰੇਲਵੇ ਸਟੇਸ਼ਨ ‘ਤੇ ਸ਼ਿਫਟ ਕੀਤਾ ਗਿਆ ਸੀ।

ਸਰਕਾਰ ਨੇ ਪਿੰਡ ਨੂੰ ਸਨਮਾਨ ਨਹੀਂ ਦਿੱਤਾ

ਪਿੰਡ ਵਾਲਿਆਂ ਨੇ ਬੀਬੀਸੀ ਨੂੰ ਦੱਸਿਆ ਕਿ ਉਸ ਵੇਲੇ ਦੇ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਥਾਂ ‘ਤੇ ਆਏ ਸਨ ਅਤੇ ਪਿੰਡ ਵਾਲਿਆਂ ਦੀ ਸਿਫਤ ਕੀਤੀ ਸੀ। ਕਰਨਸਿੰਘ ਨੇ ਕਿਹਾ, ”ਸਰਕਾਰ ਨੇ ਪਿੰਡ ਵਿੱਚ ਕਮਿਊਨਿਟੀ ਸੈਂਟਰ ਖੋਲ੍ਹਣ ਦਾ ਐਲਾਨ ਕੀਤਾ ਸੀ ਪਰ ਸਮੇਂ ਦੇ ਨਾਲ ਭੁੱਲ ਗਏ।”

Leave a Reply

Your email address will not be published. Required fields are marked *