ਸਭ ਹੋ ਜਾਣੇ ਮੁਰਦੇ, ਜੇ ਰਹੇ ਨਾ ਧਰਤੀ ਦੇ ਗੁਰਦੇ

ਫੈਸਲ ਖਾਨ

ਕਹਿੰਦੇ ਹਨ ਕਿ ਜੇਕਰ ਪੌਦੇ ਧਰਤੀ ਦੇ ਫੇਫੜੇ ਹਨ ਤਾਂ ਜਲਗਾਹਾਂ ਧਰਤੀ ਦੇ ਗੁਰਦੇ | ਜਲਗਾਹਾਂ ਬੇਅੰਤ ਪੌਦਿਆਂ, ਛੋਟੇ ਜੀਵਾਂ, ਪੰਛੀਆਂ, ਥਣਧਾਰੀ ਜੀਵਾਂ, ਮੱਛੀਆਂ ਆਦਿ ਦਾ ਰੈਣ ਬਸੇਰਾ ਹਨ | ਜਲਗਾਹਾਂ ਕੇਵਲ ਦੇਸੀ ਪੰਛੀਆਂ ਨੂੰ ਹੀ ਨਹੀ ਸਗੋਂ ਪਰਵਾਸੀ ਪੰਛੀ ਜੋ ਬਾਹਰਲੇ ਦੇਸ਼ਾਂ ਤੋਂ ਪਰਵਾਸ ਕਰਕੇ ਆਉਂਦੇ ਹਨ, ਨੂੰ ਵੀ ਰਹਿਣ ਸਥਾਨ ਪ੍ਰਦਾਨ ਕਰਦੀਆਂ ਹਨ | ਲੱਖਾਂ ਹੀ ਦੇਸੀ ਅਤੇ ਵਿਦੇਸ਼ੀ ਪੰਛੀ ਜਲਗਾਹਾਂ ‘ਤੇ ਦੇਖਣ ਨੂੰ ਮਿਲਦੇ ਹਨ | ਇਹ ਨਜ਼ਾਰਾ ਏਨਾ ਸੁੰਦਰ ਹੁੰਦਾ ਹੈ ਕਿ ਇਸ ਨੂੰ ਸ਼ਬਦਾਂ ਵਿਚ ਬਿਆਨ ਹੀ ਨਹੀਂ ਕੀਤਾ ਜਾ ਸਕਦਾ | ਜਲਗਾਹਾਂ ਛੋਟੀਆਂ ਵੀ ਨੇ, ਵੱਡੀਆਂ ਵੀ, ਰਾਸ਼ਟਰੀ ਵੀ ਅਤੇ ਅੰਤਰ ਰਾਸ਼ਟਰੀ ਵੀ | ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜਲਗਾਹਾਂ ਦੇ ਸਿੱਧੇ ਅਤੇ ਅਸਿੱਧੇ ਫਾਇਦਿਆਂ ਬਾਰੇ, ਜੋ ਲੋਕਾਂ ਨੂੰ ਹਨ, ਚੌਗਿਰਦੇ ਨੂੰ ਹਨ ਅਤੇ ਦੇਸ਼ ਨੂੰ ਹਨ | ਜਲਗਾਹਾਂ ਜਿੱਥੇ ਲੱਖਾਂ ਹੀ ਦੇਸ਼ੀ ਵਿਦੇਸ਼ੀ ਪੰਛੀਆਂ, ਜੀਵਾਂ, ਮੱਛੀਆਂ ਆਦਿ ਦੀ ਰਿਹਾਇਸ਼ੀ ਥਾਂ ਹਨ ਉੱਥੇ ਇਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਮਨੁੱਖੀ ਜੀਵਨ ਵਿਚ ਵੀ ਹੈ | ਜਲਗਾਹਾਂ ਜੈਵ ਵਿਭਿੰਨਤਾ ਪੱਖੋਂ ਬਹੁਤ ਅਮੀਰ ਸਥਾਨ ਹੁੰਦੇ ਹਨ | ਕਈ ਤਰ੍ਹਾਂ ਦੀਆਂ ਬਹੁਤ ਹੀ ਉਪਯੋਗੀ ਜੜ੍ਹੀਆਂ-ਬੂਟੀਆਂ ਜਲਗਾਹਾਂ ਦੇ ਨੇੜੇ-ਤੇੜੇ ਪਾਈਆਂ ਜਾਂਦੀਆਂ ਹਨ | ਅਨੇਕਾਂ ਤਰ੍ਹਾਂ ਦੀਆਂ ਮੱਛੀਆਂ ਤੋਂ ਇਲਾਵਾ ਅਸੁੱਰਖਿਅਤ ਅਤੇ ਸੰਕਟਕਾਲ਼ੀਨ ਪ੍ਰਜਾਤੀਆਂ ਵੀ ਇਨ੍ਹਾਂ ਜਲਗਾਹਾਂ ‘ਚ ਰਹਿੰਦੀਆਂ ਹਨ | ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਬਰਕਰਾਰ ਰੱਖਣ ਵਿਚ ਵੀ ਜਲਗਾਹਾਂ ਦਾ ਅਹਿਮ ਯੋਗਦਾਨ ਹੈ | ਜ਼ਿਕਰਯੋਗ ਹੈ ਕਿ ਧਰਤੀ ਹੇਠਲਾ ਪਾਣੀ ਦਾ ਪੱਧਰ ਤੇਜ਼ੀ ਨਾਲ ਘਟਦਾ ਜਾ ਰਿਹਾ ਹੈ | ਬੇਹਿਸਾਬਾ ਪਾਣੀ ਧਰਤੀ ਵਿਚੋਂ ਕੱਢਣਾ , ਧਰਤੀ ਹੇਠਲੇ ਪਾਣੀ ਨੂੰ ਸੰਭਾਲ ਕੇ ਰੱਖਣ ਵਾਲੀ ਏਜੰਸੀ ‘ਰੁੱਖ’ ਆਦਿ ਦਾ ਲਗਾਤਾਰ ਘਟਣਾ ਆਦਿ ਕੁਝ ਪ੍ਰਮੁੱਖ ਕਾਰਨ ਹਨ ਜਿਸ ਕਰਕੇ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਘਟਦਾ ਜਾ ਰਿਹਾ ਹੈ | ਜਲਗਾਹਾਂ ਧਰਤੀ ਹੇਠਲੇ ਪਾਣੀ ਨੂੰ ਸੰਭਾਲਣ ਵਿਚ ਆਪਣੀ ਇਕ ਅਹਿਮ ਭੂਮਿਕਾ ਨਿਭਾ ਰਹੀਆਂ ਹਨ | ਪਾਣੀ ਨੂੰ ਸਾਫ਼ ਕਰਨ ਵਿਚ ਵੀ ਜਲਗਾਹਾਂ ਦਾ ਅਹਿਮ ਰੋਲ ਹੈ | ਇਸ ਤੋਂ ਇਲਾਵਾ ਜਲਗਾਹਾਂ ‘ਤੇ ਆਉਂਦੇ ਦੇਸ਼ੀ ਵਿਦੇਸ਼ੀ ਪੰਛੀ ਹਮੇਸ਼ਾ ਹੀ ਪੰਛੀ ਪ੍ਰੇਮੀਆਂ ਲਈ ਖਿੱਚ ਦਾ ਕੇਂਦਰ ਰਹੇ ਹਨ | ਬਹੁਤ ਸਾਰ ਖੋਜਕਰਤਾ ਪੰਛੀਆਂ ਦੇ ਪਰਵਾਸ ਅਤੇ ਪਰਵਾਸ ਦੌਰਾਨ ਪ੍ਰਜਣਨ ਆਦਿ ਉੱਤੇ ਆਪਣੀਆਂ ਖੋਜਾਂ ਕਰਦੇ ਹਨ | ਦੇਸ਼ੀ ਵਿਦੇਸ਼ੀ ਪੰਛੀਆਂ ਦੀ ਆਮਦ ਨਾਲ ਸੈਰ ਸਪਾਟੇ ਨੂੰ ਹੁੰਗਾਰਾ ਮਿਲਦਾ ਹੈ, ਜਿਸ ਨਾਲ ਦੇਸ਼ ਨੂੰ ਆਰਥਿਕ ਪੱਧਰ ‘ਤੇ ਲਾਭ ਹੁੰਦਾ ਹੈ | ਕੁਲ ਮਿਲਾ ਕੇ ਸਾਡੇ ਜੀਵਨ ਵਿਚ ਅਹਿਮ ਰੋਲ ਅਦਾ ਕਰਦੀਆਂ ਹਨ ‘ਜਲਗਾਹਾਂ’ |
ਪੂਰੇ ਸੰਸਾਰ ਵਿਚ ਖਾਰੇ ਅਤੇ ਤਾਜ਼ੇ ਪਾਣੀ ਦੀਆਂ ਦੋਵੇਂ ਤਰ੍ਹਾਂ ਦੀਆਂ ਜਲਗਾਹਾਂ ਪਾਈਆਂ ਜਾਂਦੀਆਂ ਹਨ | ਵਿਸ਼ਵ ਦੀਆਂ ਕੁਝ ਵੱਡੀਆਂ ਜਲਗਾਹਾਂ ਜਿਵੇ ਐਮਾਜ਼ੋਨ, ਸੁੰਦਰਬਨ, ਗੰਗਾ ਬ੍ਰਾਹਮਪੁਤਰ ਡੈਲਟਾ, ਪੈਟਾਨਲ ਜਲਗਾਹ, ਦੱਖਣੀ ਅਮਰੀਕਾ ਆਦਿ | ਜਲਗਾਹਾਂ ਉਤੇ 1971 ਵਿਚ ਯੂਨੈਸਕੋ (Unesco) ਨੇ ਇਕ ਸੰਮੇਲਨ ਕਰਵਾਈਆਂ, ਜਿਸ ਨੂੰ ਰਾਮਸਰ ਸੰਮੇਲਨ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ | ਇਸ ਸੰਮੇਲਨ ਵਿਚ ਜਲਗਾਹਾਂ ਦੀ ਸਾਂਭ-ਸੰਭਾਲ, ਮਹੱਤਵ, ਅਤੇ ਜਲਗਾਹਾਂ ਦੇ ਸਰੋਤਾਂ ਦੀ ਸਥਾਈ ਵਰਤੋਂ ਉੱਤੇ ਚਰਚਾ ਕੀਤੀ ਗਈ ਸੀ | ਕੁਝ ਜਲਗਾਹਾਂ ਨੂੰ , ਜਿਨ੍ਹਾਂ ਦਾ ਅੰਤਰਰਾਸ਼ਟਰੀ ਪੱਧਰ ‘ਤੇ ਬੜਾ ਮਹੱਤਵ ਹੈ, ਨੂੰ ਵਿਸ਼ੇਸ਼ ਦਰਜਾ ਦਿੱਤਾ ਗਿਆ | ਇਨ੍ਹਾਂ ਜਲਗਾਹਾਂ ਨੂੰ ਰਾਮਸਰ ਜਲਗਾਹ ਜਾਂ ਰਾਮਸਰ ਸਥਾਨ ਕਿਹਾ ਜਾਂਦਾ ਹੈ | ਪੂਰੀ ਦੁਨੀਆਂ ਵਿਚ ਲਗਪਗ 2331 ਰਾਮਸਰ ਜਲਗਾਹਾਂ ਹਨ |
ਆਓ ਜਾਣਦੇ ਹਾਂ ਭਾਰਤ ਦੀਆਂ ਰਾਮਸਰ ਜਲਗਾਹਾਂ ਬਾਰੇ :
• ਹਰੀਕੇ ਜਲਗਾਹ (8arike Lake), ਪੰਜਾਬ
• ਕਾਂਜਲੀ ਜਲਗਾਹ (Kanjli ), ਪੰਜਾਬ
• ਰੋਪੜ ਜਲਗਾਹ (Ropar), ਪੰਜਾਬ
• ਕੋਲੇਰੂ ਜਲਗਾਹ, (Kolleru Lake) ਆਂਧਰਾ ਪ੍ਰਦੇਸ਼
• ਦੀਪੋਰ ਬੀਲ ਜਲਗਾਹ (4eepor 2eel), ਆਸਾਮ
• ਨਾਲ ਸਰੋਵਰ ਜਲਗਾਹ (Nalsarovar 2ird Sanctuary), ਗੁਜਰਾਤ
• ਚੰਦਰ ਤਾਲ (3handertal Wetland), ਹਿਮਾਚਲ ਪ੍ਰਦੇਸ਼
• ਪੌਾਗ ਡੈਮ (Pong 4am Lake), ਹਿਮਾਚਲ ਪ੍ਰਦੇਸ਼
• ਰੇਣੁਕਾ ਝੀਲ (Renuka Wetland), ਹਿਮਾਚਲ ਪ੍ਰਦੇਸ਼
• ਹੋਕੇਰਾ ਜਲਗਾਹ ((8okera Wetland), ਜੰਮੂ ਅਤੇ ਕਸ਼ਮੀਰ
• ਮਾਨਸਰ ਜਲਗਾਹ (Mansar Lakes), ਜੰਮੂ ਅਤੇ ਕਸ਼ਮੀਰ
• ਸੋਮੋਰਿਰੀ ਜਲਗਾਹ (Tsomoriri), ਜੰਮੂ ਅਤੇ ਕਸ਼ਮੀਰ
• ਵੁੱਲਰ ਝੀਲ (Wular lake), ਜੰਮੂ ਅਤੇ ਕਸ਼ਮੀਰ
• ਅਸ਼ਟਮੂਡੀ ਜਲਗਾਹ (1shtamudi Wetland), ਕੇਰਲਾ
• ਸਸਥਮਕੋਟਾ ਜਲਗਾਹ (Sasthamkotta Lake), ਕੇਰਲਾ
• ਵੇਂਬਨਾਦ ਜਲਗਾਹ (Vembanad Wetland), ਕੇਰਲਾ
• ਭੁੱਜ ਜਲਗਾਹ (2hoj wetland), ਮੱਧ ਪ੍ਰਦੇਸ਼
• ਲ਼ੋਕਤਕ ਜਲਗਾਹ (Loktak Lake), ਮਨੀਪੁਰ
• ਭਿਤਰਕਾਨਿਕਾ ਜਲਗਾਹ (2hitarkanika), ਉੜੀਸਾ
• ਚਿਲਿਕਾ ਝੀਲ (3hilika lake), ਉੜੀਸਾ
• ਸਾਂਭਰ ਜਲਗਾਹ (Sambhar Lake), ਰਾਜਸਥਾਨ
• ਕਿਓਲਾਦਿਓ ਜਲਗਾਹ (Keoladeo National Park), ਰਾਜਸਥਾਨ
• ਪੁਆਇੰਟ ਕੈਲੀਮਰੇ ਪੰਛੀ ਅਤੇ ਜੰਗਲੀ ਜੀਵ ਰੱਖ ( Point 3alimere Wildlife and 2ird Sanctuary), ਤਾਮਿਲਨਾਡੂ
• ਰੁਦਰਸਾਗਰ ਝੀਲ (Rudrasagar Lake), ਤਿ੍ਪੁਰਾ
• ਅੱਪਰ ਗੰਗਾ ਨਦੀ ਜਾਂ ਗੰਗਾ ਨਹਿਰ (Upper 7anga River) , ਉੱਤਰ ਪ੍ਰਦੇਸ਼
• ਪੂਰਵੀ ਕਲਕੱਤਾ ਜਲਗਾਹ (5ast 3alcuttta wetland) , ਪੱਛਮੀ ਬੰਗਾਲ
ਬੜੇ ਹੀ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਦੀਆਂ ਤਿੰਨ ਜਲਗਾਹਾਂ: ਹਰੀਕੇ ਜਲਗਾਹ, ਕਾਂਜਲੀ ਜਲਗਾਹ ਅਤੇ ਰੋਪੜ ਜਲਗਾਹ ਰਾਮਸਰ ਜਲਗਾਹਾਂ ਦੀ ਸ਼੍ਰੇਣੀ ਵਿਚ ਸ਼ਾਮਿਲ ਹਨ | ਆਓ! ਜਾਣਦੇ ਹਾਂ ਇਨ੍ਹਾਂ ਤਿੰਨਾਂ ਜਲਗਾਹਾਂ ਬਾਰੇ:-
ਕਾਂਜਲੀ ਜਲਗਾਹ: ਕਾਂਜਲੀ ਜਲਗਾਹ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਵਿਚ ਸਥਿਤ ਹੈ | ਇਹ ਜਲਗਾਹ ਕਾਲੀ ਵੇੲੀਂ ਉਤੇ ਬਣੀ ਹੋਈ ਹੈ | ਇਹ ਇਕ ਮਸਨੂਈ ਜਲਗਾਹ ਹੈ | ਇਸ ਜਲਗਾਹ ਦਾ ਬਹੁਤ ਵੱਡਾ ਧਾਰਮਿਕ ਮਹੱਤਵ ਵੀ ਹੈ | ਇਹ ਜਲਗਾਹ ਇਕ ਵਧੀਆ ਪਿਕਨਿਕ ਸਥਾਨ ਤੋਂ ਇਲਾਵਾ ਦੇਸੀ ਵਿਦੇਸ਼ੀ ਪੰਛੀਆਂ ਦਾ ਇਕ ਕਿ੍ਰਿਆਸ਼ੀਲ ਸਥਾਨ ਹੈ | ਇੰਟਰਨੈਟ ਤੋਂ ਪ੍ਰਾਪਤ ਡਾਟੇ ਅਨੁਸਾਰ ਇੱਥੇ ਲਗਭਗ 4 ਥਣਧਾਰੀ, 90 ਤੋਂ ਵੱਧ ਜਾਤੀਆਂ ਦੇ ਪੰਛੀ ਅਤੇ ਹੋਰ ਅਨੇਕਾਂ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ |
ਹਰੀਕੇ ਪੱਤਣ ਜਾਂ ਹਰੀਕੇ ਜਲਗਾਹ: ਇਹ ਇਕ ਮਸਨੂਈ ਜਲਗਾਹ ਹੈ | ਇੱਥੇ ਵੱਖ-ਵੱਖ ਤਰ੍ਹਾਂਦੀਆਂ ਜਾਤੀਆਂ ਦੇ ਲੱਖਾਂ ਹੀ ਪੰਛੀ ਆਉਂਦੇ ਹਨ | ਸਰਦੀਆਂ ਵਿਚ ਇਹ ਨਜ਼ਾਰਾ ਵੇਖਦਿਆਂ ਹੀ ਬਣਦਾ ਹੈ |
ਰੋਪੜ ਜਲਗਾਹ: ਰੋਪੜ ਜਲਗਾਹ ਪੰਜਾਬ ਦੇ ਰੋਪੜ ਜ਼ਿਲ੍ਹੇ ਵਿਚ ਸਥਿਤ ਹੈ | ਇੱਥੇ ਹਜ਼ਾਰਾਂ ਹੀ ਦੇਸ਼ੀ ਵਿਦੇਸ਼ੀ ਪੰਛੀਆਂ ਤੋਂ ਇਲਾਵਾ ਮੱਛੀਆਂ, ਪ੍ਰੋਟੋਜੋਆ (ਇਕ ਕੋਸ਼ ਵਾਲੇ ਜੀਵ) ਅਤੇ ਹੋਰ ਜੀਵਾਂ ਦੀਆਂ ਅਨੇਕਾਂ ਕਿਸਮਾਂ ਪਾਈਆਂ ਜਾਦੀਆਂ ਹਨ |
ਇਨ੍ਹਾਂ ਤੋਂ ਇਲਾਵਾ ਰਣਜੀਤ ਸਾਗਰ ਅਤੇ ਨੰਗਲ ਜਲਗਾਹ ਨੂੰ ਰਾਸ਼ਟਰੀ ਜਲਗਾਹ ਦਾ ਦਰਜਾ ਪ੍ਰਾਪਤ ਹੈ | ਨੰਗਲ ਜਲਗਾਹ ਵਿਚ ਅਨੇਕਾਂ ਹੀ ਪੰਛੀ ਰੂਸ , ਚੀਨ, ਯੁਕਰੇਨ, ਕਜ਼ਾਕਿਸਤਾਨ ਆਦਿ ਮੁਲਕਾਂ ਤੋਂ ਆਉਂਦੇ ਹਨ | ਭਾਵੇਂ ਨੰਗਲ ਰਾਸ਼ਟਰੀ ਜਲਗਾਹ ਹੈ ਪਰ ਦੇਸ਼ੀ ਵਿਦੇਸ਼ੀ ਪੰਛੀਆਂ ਦੀ ਆਮਦ ਨਾਲ ਇੱਥੇ ਚਾਰ ਚੰਨ ਲੱਗ ਜਾਦੇ ਹਨ |
ਕਿਹਾ ਜਾਵੇ ਤਾਂ ਜਲਗਾਹਾਂ ਕੁਦਰਤ ਵਲੋਂ ਮਨੁੱਖ ਅਤੇ ਹੋਰਨਾਂ ਜੀਵ ਜੰਤੂਆਂ , ਪੰਛੀਆਂ ਆਦਿ ਲਈ ਇਕ ਅਹਿਮ ਤੋਹਫਾ ਹੈ ਪਰ ਅੱਜ ਜਲਗਾਹਾਂ ਆਪਣੀ ਹੋਂਦ ਗਵਾਉਂਦੀਆਂ ਜਾ ਰਹੀਆਂ ਹਨ | ਜਲਗਾਹਾਂ ਹੇਠਲਾ ਰਕਬਾ ਹੁਣ ਘਟਦਾ ਜਾ ਰਿਹਾ ਹੈ | ਮਨੁੱਖ ਦੀਆਂ ਗੈਰ ਕੁਦਰਤੀ ਸਰਗਰਮੀਆਂ ਕਾਰਨ ਅੱਜ ਜਲਗਾਹਾਂ ‘ਤੇ ਖਤਰਾ ਮੰਡਰਾ ਰਿਹਾ ਹੈ | ਬੇਅੰਤ ਪ੍ਰਦੂਸ਼ਣ , ਜਲਗਾਹਾਂ ਦਾ ਭਰਨਾ, ਸ਼ਹਿਰੀਕਰਨ, ਵਧਦੀ ਆਬਾਦੀ ਆਦਿ ਪ੍ਰਮੁੱਖ ਸਮੱਸਿਆਵਾਂ ਵਿਚ ਸ਼ਾਮਿਲ ਹਨ | ਕਾਂਜਲੀ ਜਲਗਾਹ ਵਿਚ ਵਧਦੀ ਹੋਈ ਜਲਕੁੰਭੀ ਇਕ ਵੱਡੀ ਸਮੱਸਿਆ ਬਣੀ ਹੋਈ ਹੈ | ਜਲਵਾਯੂ ਵਿਚ ਬਦਲਾਅ ਕਾਰਨ ਪੰਛੀਆਂ ਦਾ ਪਰਵਾਸ ਘਟ ਰਿਹਾ ਹੈ | ਰਸਾਇਣਕ ਖਾਦਾਂ ਦੇ ਪਾਣੀ ਨਾਲ ਰਲੇਵਾਂ ਹੋਣ ਕਾਰਨ ਜਲੀ ਹਾਲਾਤ ਪ੍ਰਬੰਧ ਗੜਬੜਾ ਰਿਹਾ ਹੈ | ਪੰਛੀਆਂ ਦੇ ਰਹਿਣ ਲਈ ਟਿਕਾਣੇ ਨਸ਼ਟ ਹੋ ਰਹੇ ਹਨ | ਮਹਿਮਾਨ ਪੰਛੀਆਂ ਦਾ ਸ਼ਿਕਾਰ ਵੀ ਇਕ ਵੱਡੀ ਸਮੱਸਿਆ ਹੈ | ਜਿੱਥੇ ਸਰਕਾਰਾਂ ਨੂੰ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਜਲਗਾਹਾਂ ਦੀ ਸਾਂਭ ਸੰਭਾਲ ਲਈ ਪੁਖਤਾ ਕਦਮ ਚੁੱਕਣ ਦੀ ਲੋੜ ਹੈ, ਉੱਥੇ ਹੀ ਸਥਾਨਕ ਲੋਕਾਂ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਮਹਿਮਾਨ ਪੰਛੀਆਂ ਅਤੇ ਹੋਰ ਜੀਵਾਂ ਦੀ ਰੱਖਿਆ ਕਰਨ | ਵਧਦੇ ਪ੍ਰਦੂਸ਼ਣ ਕਾਰਨ ਕਈ ਜੀਵ ਪ੍ਰਜਣਨ ਨਹੀਂ ਕਰ ਪਾਉਂਦੇ ਜਿਸ ਕਾਰਨ ਉਨ੍ਹਾਂ ਦੀ ਗਿਣਤੀ ਘਟਦੀ ਜਾ ਰਹੀ ਹੈ |
ਜਲਗਾਹਾਂ ਸਾਡੀਆਂ ਅਨਮੋਲ ਨਿਸ਼ਾਨੀਆਂ ਹਨ | ਇਨ੍ਹਾਂ ਦੀ ਰੱਖਿਆ ਲਈ ਸਾਨੂੰ ਸਭ ਨੂੰ ਅੱਗੇ ਅਉਣਾ ਪਵੇਗਾ | ਹਰ ਸਾਲ 2 ਫਰਵਰੀ ਨੂੰ ਅੰਤਰ ਰਾਸ਼ਟਰੀ ਜਲਗਾਹ ਦਿਵਸ ਮਨਾਇਆ ਜਾਂਦਾ ਹੈ ਤਾਂ ਜੋ ਲੋਕਾਂ ਵਿਚ ਜਲਗਾਹਾਂ ਦੇ ਮਹੱਤਵ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਲਈ ਜਾਗਰੂਕਤਾ ਪੈਦਾ ਕੀਤੀ ਜਾ ਸਕੇ |
ਆਓ, ਆਪਾਂ ਵੀ ਇਸ ਜਲਗਾਹ ਦਿਵਸ ਨੂੰ ਮਨਾਈਏ ਅਤੇ ਜਲਗਾਹਾਂ ਦੇ ਸਾਂਭ ਸੰਭਾਲ ਦਾ ਪ੍ਰਣ ਕਰੀਏ |

Leave a Reply

Your email address will not be published. Required fields are marked *