ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕੇਰਲਾ ਦੇ ਪਥਨਮਥਿੱਟਾ ਜ਼ਿਲ•ੇ ਵਿਚ ਪੈਂਦੇ ਭਗਵਾਨ ਸਬਰੀਮਾਲਾ ਦੇ ਮੰਦਰ ਵਿਚ ਹੁਣ 10 ਤੋਂ 50 ਸਾਲ ਦੀਆਂ ਤੀਵੀਂਆਂ ਵੀ ਜਾ ਸਕਣਗੀਆਂ । ਇਹ ਮੰਨਿਆ ਜਾਂਦਾ ਹੈ ਕਿ ਭਗਵਾਨ ਅਯੱਪਾ ਬ੍ਰਹਮਚਾਰੀ ਹੈ। ਮੰਦਰ ਦੇ ਮਾਲਕਾਂ ਦਾ ਕਹਿਣਾ ਹੈ ਕਿ ਸ਼ਰਧਾਲੂ 41 ਦਿਨ ਦੇ ਵਰਤ ਰੱਖ ਕੇ ਮੰਦਰ ਆਉਂਦੇ ਹਨ। ਦਸ ਸਾਲ ਤੋਂ ਲੈ ਕੇ ਪੰਜਾਹ ਸਾਲ ਦੀਆਂ ਤੀਵੀਂਆਂ ਨੂੰ ਮਹਾਵਾਰੀ ਆਉਂਦੀ ਹੈ ਇਸ ਲਈ ਉਹ ਪਵਿੱਤਰ ਨਹੀਂ ਰਹਿ ਸਕਦੀਆਂ। ਇਸ ਕਰਕੇ ਉਨ•ਾਂ ਦੇ ਮੰਦਰ ਵਿਚ ਵੜਨ ‘ਤੇ ਪਾਬੰਦੀ ਲਾਈ ਗਈ ਸੀ। ਅਯੱਪਾ ਨੂੰ ਭਗਵਾਨ ਸ਼ਿਵ ਤੇ ਮੋਹਿਨੀ ਦਾ ਪੁੱਤਰ ਮੰਨਿਆ ਜਾਂਦਾ ਹੈ।
Related Posts
ਅਮਰੀਕੀ ਮਾਇਆ ਦਾ ਖੇਲ, ਅਖੇ ਨਹੀਂ ਵਿਕਣ ਦੇਣਾ ਇਰਾਨੀ ਤੇਲ
1979 ਵਿੱਚ ਇਰਾਨੀ ਤੇਲ ਤੇ ਖੁੱਸੀ ਸਰਦਾਰੀ ਨੇ ਪੱਛਮ ਨੂੰ ਹੁਣ ਤੱਕ ਤਰਲੋ ਮੱਛੀ ਕੀਤਾ ਹੋਇਆ। ਇਰਾਨ ਨੂੰ ਗੋਡਿਆਂ ਭਾਰ…
ਹੁਣ ਸਮਾਰਟ ਫੈਨ, ਸਮਾਰਟਫੋਨ ਨਾਲ ਹੋਵੇਗਾ ਕੰਟਰੋਲ
ਨਵੀਂ ਦਿੱਲੀ—ਭਾਰਤੀ ਕੰਪਨੀ Ottomate ਨੇ ਇਕ ਸਮਾਰਟ ਪੱਖਾ ਲਾਂਚ ਕੀਤਾ ਹੈ। ਇਸ ਸਮਾਰਟ ਪੱਖੇ ‘ਚ BLE 5.0 ਮੇਸ਼ ਦਿੱਤਾ ਗਿਆ…
ਆਪਣੇ ਸਮਰਥਕਾਂ ਨੂੰ ਜਿਤਾਉਣ ਲਈ ਪੰਜਾਬ ਪੁੱਜਣ ਲੱਗੇ ਐੱਨ. ਆਰ. ਆਈਜ਼
ਮੋਗਾ—ਪੰਜਾਬ ਦੇ 13,276 ਪਿੰਡਾਂ ‘ਚ ਹੋ ਰਹੀਆਂ ਪੰਚਾਇਤੀ ਚੋਣਾਂ ਦੇ ਮੈਦਾਨ ‘ਚ ਨਿੱਤਰੇ ਆਪਣੇ ਸਮਰਥਕ ‘ਪੰਚਾਂ-ਸਰਪੰਚਾਂ’ ਦੀ ਜਿੱਤ ਨੂੰ ਯਕੀਨੀ…