ਜੀਰਕਪੁਰ : ਜੀਰਕਪੁਰ ਪੁਲਿਸ ਨੇ ਮੁੱਖ ਸੜਕ ਤੇ ਸਥਿਤ ਪੈਰਾਮਾਉਂਟ ਸੁਸਾਇਟੀ ਨੇੜੇ ਇੱਕ ਕਰੀਬ 30 ਸਾਲਾ ਲੜਕੀ ਦੀ ਲਾਸ਼ ਮਿਲੀ ਹੈ। ਲੜਕੀ ਦੀ ਲਾਸ਼ ਵੇਖਣ ਨੂੰ ਚਾਰ ਪੰਜ ਦਿਨ ਪੁਰਾਣੀ ਲੱਗ ਰਹੀ ਹੈ ਜਿਸ ਵਿੱਚ ਕੀੜੇ ਚੱਲ ਰਹੇ ਹਨ। ਜੀਰਕਪੁਰ ਥਾਣਾ ਮੁਖੀ ਸੁਖਵਿੰਦਰ ਸਿੰਘ ਨੇ ਦਸਿਆਂ ਕਿ ਪੁਲਿਸ ਨੂੰ ਪੈਰਾਮਾਉਂਟ ਸੁਸਾਇਟੀ ਦੇ ਨੇੜੇ ਕਿਸੇ ਲੜਕੀ ਦੀ ਲਾਸ਼ ਪਈ ਹੋਣ ਦੀ ਸੂਚਨਾ ਮਿਲੀ ਸੀ। ਜਦੋਂ ਪੜਤਾਲੀਆ ਅਫਸਰ ਸਤਨਾਮ ਸਿੰਘ ਨੇ ਜਾ ਵੇਖਿਆ ਤਾਂ ਲੜਕੀ ਦੀ ਲਾਸ਼ ਦੀ ਹਾਲਤ ਬਹੁਤ ਤਰਸਯੋਗ ਸੀ ਅਤੇ ਲਾਸ਼ ਵਿੱਚੋਂ ਬੁਦਬੂ ਮਾਰ ਰਹੀ ਸੀ। ਲੜਕੀ ਨੇ ਕਾਲੇ ਨੀਲੇ ਰੰਗ ਦੀ ਟੀ ਸ਼ਰਟ ਅਤੇ ਮਿਲਟਰੀ ਰੰਗ ਦਾ ਪਜਾਮਾ ਪਾਇਆ ਹੋਇਆ ਹੈ। ਲੜਕੀ ਕੋਲ ਅਜਿਹਾ ਕੋਈ ਦਸਤਾਵੇਜ ਨਹੀ ਮਿਲਿਆ ਹੈ ਜਿਸ ਤੋਂ ਲੜਕੀ ਦੀ ਪਛਾਣ ਹੋ ਸਕੇ। ਪੁਲਿਸ ਨੇ ਲੜਕੀ ਦੀ ਲਾਸ਼ ਨੂੰ ਪਛਾਣ ਲਈ 72 ਡੇਰਾਬਸੀ ਸਿਵਲ ਹਸਪਤਾਲ ਵਿਖੇ ਰਖਵਾ ਕੇ ਅਗਲੀ ਕਾਰਵਾਈ ਆਰੰਬ ਕਰ ਦਿੱਤੀ ਹੈ।
Related Posts
ਟਿੱਡੀ ਦਲ ਦੇ ਸੰਭਾਵਿਤ ਹਮਲੇ ਦੇ ਮੱਦੇਨਜ਼ਰ ਐਸ.ਡੀ.ਐਮ. ਨੇ ਲਿਆ ਤਿਆਰੀਆਂ ਦਾ ਜਾਇਜ਼ਾ
ਮਾਲੇਰਕੋਟਲਾ : ਟਿੱਡੀ ਦਲ ਦੇ ਸੰਭਾਵਿਤ ਹਮਲੇ ਨੂੰ ਰੋਕਣ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸ੍ਰੀ ਵਿਕਰਮਜੀਤ…
ਬੰਦ ਮਕਾਨਾਂ ਦੇ ਤਾਲੇ ਤੋੜ ਕੇ ਨਕਦੀ ਅਤੇ ਲੱਖਾ ਰੁਪਏ ਦਾ ਕੀਮਤੀ ਸਮਾਨ ਚੋਰੀ
ਜੀਰਕਪੁਰ: ਅਣਪਛਾਤੇ ਚੋਰ ਜੀਰਕਪੁਰ ਪੁਲਿਸ ਸਟੇਸ਼ਨ ਅਧੀਨ ਪੈਂਦੀਆਂ ਦੋ ਵੱਖ ਵੱਖ ਕਾਲੋਨੀਆ ਤੋਂ ਦੋ ਬੰਦ ਮਕਾਨਾ ਦੇ ਤਾਲੇ ਤੋੜ ਕੇ…
ਜਦੋਂ ਤਕ ਸੂਰਜ ਚਾਂਦ ਰਹੇਗਾ, ਸ਼ੀਲਾ ਜੀ ਦਾ ਨਾਮ ਰਹੇਗਾ’ ਦੇ ਨਾਅਰੇ ਲਾਏ
ਨਵੀਂ ਦਿੱਲੀ— ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਤ ਦਾ ਐਤਵਾਰ ਨੂੰ ਸਰਕਾਰੀ ਸਨਮਾਨ ਨਾਲ…