ਨਵੀਂ ਦਿੱਲੀ : ਕਰੋਨਾਵਾਇਰਸ ਕਾਰਨ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਚੱਲ ਰਹੇ ਲੌਕਡਾਊਨ ਕਾਰਨ ਸਥਿਤੀ ਬਹੁਤ ਹੀ ਗੰਭੀਰ ਬਣੀ ਹੋਈ ਹੈ। ਲੌਕਡਾਊਨ ਕਾਰਨ ਜਿਥੇ ਅਰਥ ਵਿਵਸਥਾ ਡਾਵਾਂਡੋਲ ਬਣੀ ਹੋਈ ਹੈ ਉਥੇ ਹੀ ਵਿਦੇਸ਼ਾਂ ਵਿੱਚ ਸੈਂਕੜੇ ਭਾਰਤੀ ਨਾਗਰਿਕ ਫਸੇ ਹੋਏ ਹਨ ਜਿਹੜੇ ਘਰ ਵਾਪਸੀ ਦੀ ਤਾਂਘ ਰੱਖੀ ਬੈਠੇ ਹਨ। ਅਜਿਹੇ ਨਾਗਰਿਕਾਂ ਦੀ ਵਤਨ ਵਾਪਸੀ ਲਈ ਕੇਂਦਰ ਸਰਕਾਰ ਵਲੋਂ ਵੱਖ ਵੱਖ ਤਰ੍ਹਾਂ ਦੀਆਂ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਹਨ ਜਿਨ੍ਹਾਂ ਵਿੱਚ ਵੰਦੇ ਭਾਰਤ ਮਿਸ਼ਨ ਦੇ ਪਹਿਲੇ ਦਿਨ 10 ਉਡਾਦਾਂ ਰਾਹੀਂ ਲਗਪਗ 2300 ਦੇ ਕਰੀਬ ਭਾਰਤੀਆਂ ਦੀਆਂ ਵਤਨ ਵਾਪਸੀ ਹੋਵੇਗੀ। ਮੰਤਰਾਲੇ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 7 ਮਈ ਨੂੰ ਸਰਕਾਰੀ ਹਵਾਈ ਸੇਵਾ ਕੰਪਨੀ ਏਅਰ ਇੰਡੀਆ 7 ਅਤੇ ਉਸ ਦੀ ਸਹਿਯੋਗੀ ਕੰਪਨੀ ਏਅਰ ਇੰਡੀਆ ਐਕਸਪ੍ਰੈਸ 3 ਉਡਾਣਾਂ ਜ਼ਰੀਏ 2300 ਦੇ ਕਰੀਬ ਭਾਰਤੀਆਂ ਨੂੰ ਵਤਨ ਲਿਆਉਣ ਦੀ ਯੋਜਨਾ ਹੈ। ਇਥੇ ਜ਼ਿਕਰਯੋਗ ਹੈ ਕਿ ਯਾਤਰੀਆਂ ਦੀ ਜਹਾਜ਼ ਵਿੱਚ ਚੜ੍ਹਨ ਤੋਂ ਪਹਿਲਾਂ ਕੋਵਿਡ-19 ਦੀ ਜਾਂਚ ਕੀਤੀ ਜਾਵੇਗੀ ਜਿਹੜੇ ਯਾਤਰੀਆਂ ਵਿੱਚ ਲਾਗ ਦੇ ਲੱਤਣ ਪਾਏ ਗਏ ਉਨ੍ਹਾਂ ਨੂੰ ਟਿਕਟ ਹੋਣ ਦੇ ਬਾਵਜੂਦ ਜਹਾਜ਼ ਵਿਚ ਸਵਾਰ ਹੋਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
Related Posts
ਅੱਖ ਸਰਮਾਏ ‘ਤੇ , ਨਿਸ਼ਾਨਾਂ ਧਰਮ ‘ਤੇ
ਅਸੀਂ ਆਪਣੇ ਇਸ ਪੰਨੇ ਰਾਹੀਂ ਜਿੰਨਾ ਪੰਜਾਬੀ ਪਾਠਕਾਂ ਨੂੰ ਮੁਖ਼ਾਤਬ ਹੋ ਰਹੇ ਹਾਂ ਉਹ ਹਰ ਹਿੰਸਕ ਕਾਰਵਾਈ ਤੋਂ ਬਾਅਦ ਉਸ…
ਹੀਰੋ-ਤਾਰੋ – ਸੁਰਜੀਤ ਕੌਰ ਬੈਂਸ
ਹੀਰੋ ਤਾਰੋ ਦੋਵੇਂ ਸਕੀਆਂ ਭੈਣਾਂ ਵੀ ਸਨ ਤੇ ਸੌਕਣਾਂ ਵੀ। ਭੁੰਗੇ (ਹੁਸ਼ਿਆਰਪੁਰ) ਸਾਡੇ ਘਰ ਦੇ ਬਾਹਰ ਵਾਲੇ ਦਰਵਾਜ਼ੇ ਦੀ ਕੰਧ…
ਝੂਠੀਆਂ ਅਫਵਾਹਾਂ ,ਬਰਫ਼ ‘ਚ ਸੁੱਤੇ ‘ਭਾਰਤੀ ਫੌਜੀਆਂ’ ਦੀਆਂ ਵਾਇਰਲ ਤਸਵੀਰਾਂ ਦਾ ਸੱਚ
ਪਿਛਲੇ ਕੁਝ ਦਿਨਾਂ ਵਿੱਚ ਇੰਟਰਨੈੱਟ ਉੱਪਰ ਸਾਂਝੀਆਂ ਕੀਤੀਆਂ ਜਾ ਰਹੀਆਂ ਕਈ ਤਸਵੀਰਾਂ ‘ਚ ਦਾਅਵਾ ਹੈ ਕਿ ਇਹ ਔਕੜਾਂ ਝੱਲਦੇ ਭਾਰਤੀ…