ਵੰਦੇ ਭਾਰਤ ਟ੍ਰੇਨ ਲਾਂਚ, PM ਮੋਦੀ ਨੇ ਦਿਖਾਈ ਹਰੀ ਝੰਡੀ

ਨਵੀਂ ਦਿੱਲੀ — ਦੇਸ਼ ਦੀ ਸਭ ਤੋਂ ਤੇਜ਼ ਟ੍ਰੇਨ ਵੰਦੇ ਭਾਰਤ ਅੱਜ ਲਾਂਚ ਹੋ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਤੋਂ ਇਸ ਨੂੰ ਹਰੀ ਝੰਡੀ ਦਿਝਾਈ। ਵੰਦੇ ਭਾਰਤ ਜਿਸ ਦਾ ਨਾਮ ਟੀ18 ਵੀ ਹੈ ਅਤੇ ਇਹ ਦਿੱਲੀ ਤੋਂ ਵਾਰਾਣਸੀ ਵਿਚਕਾਰ ਚੱਲੇਗੀ। ਇਸ ਦੀ ਟਾਪ ਸਪੀਡ 180 ਕਿਲੋਮੀਟਰ ਪ੍ਰਤੀ ਘੰਟਾ ਹੈ। ਟ੍ਰੇਨ ਆਪਣੇ ਸਫਰ ਦੌਰਾਨ ਕਾਨਪੁਰ ਅਤੇ ਪ੍ਰਯਾਗਰਾਜ ਸਟੇਸ਼ਨ ‘ਤੇ ਵੀ ਰੁਕੇਗੀ।

ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰੀ ਝੰਡੀ ਦਿਖਾ ਕੇ ਟ੍ਰੇਨ ਨੂੰ ਵਾਰਾਣਸੀ ਲਈ ਰਵਾਨਾ ਕੀਤਾ। ਟ੍ਰੇਨ ਨੂੰ ਰਵਾਨਾ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਟ੍ਰੇਨ ਦਾ ਦੌਰਾ ਕੀਤਾ, ਜਿਸ ਦੌਰਾਨ ਅਧਿਕਾਰੀਆਂ ਨੇ ਟ੍ਰੇਨ ‘ਚ ਮਿਲਣ ਵਾਲੀਆਂ ਸਹੂਲਤਾਂ ਬਾਰੇ ਦੱਸਿਆ।

ਇਸ ਦੌਰਾਨ ਮੋਦੀ ਨੇ ਆਪਣੇ ਭਾਸ਼ਣ ਵਿਚ ਦੱਸਿਆ ਕਿ ਬਿਜਲੀ ਨਾਲ ਚੱਲਣ ਵਾਲੀ ਇਸ ਟ੍ਰੇਨ ਦੇ ਕਾਫੀ ਫਾਇਦੇ ਹੋਣਗੇ। ਇਸ ਨਾਲ ਪ੍ਰਦੂਸ਼ਣ ਘੱਟ ਹੋਵੇਗਾ ਅਤੇ ਡੀਜ਼ਲ ‘ਤੇ ਹੋਣ ਵਾਲਾ ਖਰਚਾ ਵੀ ਬਚੇਗਾ। ਇਸ ਟ੍ਰੇਨ ਕਾਰਨ ਕਈ ਲੋਕਾਂ ਨੂੰ ਰੁਜ਼ਗਾਰ ਵੀ ਮਿਲਿਆ ਹੈ। ਮੋਦੀ ਨੇ ਦੱਸਿਆ ਕਿ ਬੀਤੇ ਸਾਲਾਂ ਵਿਚ ਰੇਲਵੇ ਨੇ ਮੇਕ ਇਨ ਇੰਡੀਆ ਦੇ ਤਹਿਤ ਕਾਫੀ ਤਰੱਕੀ ਕੀਤੀ ਹੈ।

ਟ੍ਰੇਨ ‘ਚ ਮਿਲਣ ਵਾਲੀਆਂ ਸਹੂਲਤਾਂ

ਟਰੇਨ ਸਵੇਰੇ 6 ਵਜੇ ਰਾਸ਼ਟਰੀ ਰਾਜਧਾਨੀ ਤੋਂ ਰਵਾਨਾ ਹੋਵੇਗੀ ਅਤੇ ਦੁਪਹਿਰ 2 ਵਜੇ ਵਾਰਾਨਸੀ ਪਹੁੰਚੇਗੀ। ਸੋਮਵਾਰ ਅਤੇ ਵੀਰਵਾਰ ਨੂੰ ਛੱਡ ਕੇ ਟਰੇਨ ਹਫਤੇ ਵਿਚ 5 ਦਿਨ ਚਲੇਗੀ। ਇਹ ਟਰੇਨ ਪੂਰੀ ਏਅਰ ਕੰਡੀਸ਼ਨ ਹੋਵੇਗੀ, ਜੋ ਕਿ 8 ਘੰਟੇ ‘ਚ ਯਾਤਰਾ ਪੂਰੀ ਕਰੇਗੀ। ਟਰੇਨ ਕਾਨਪੁਰ ਅਤੇ ਪ੍ਰਯਾਗਰਾਜ ਦੋ ਸਟੇਸ਼ਨਾਂ ‘ਤੇ ਹੀ ਰੁਕੇਗੀ। ਦਿੱਲੀ ਤੋਂ ਵਾਰਾਨਸੀ ਜਾਣ ਲਈ ਏਅਰ ਕੰਡੀਸ਼ਨ ਕੁਰਸੀ ਦੀ ਟਿਕਟ ਦਾ ਕਿਰਾਇਆ 1760 ਰੁਪਏ ਹੈ ਅਤੇ ਐਕਜੀਕਿਊੁਟਿਵ (ਕਾਰਜਕਾਰੀ) ਸ਼੍ਰੇਣੀ ਦਾ ਕਿਰਾਇਆ 3310 ਰੁਪਏ ਹੈ। ਕਿਰਾਏ ਵਿਚ ਖਾਣ-ਪੀਣ ਦਾ ਚਾਰਜ ਵੀ ਸ਼ਾਮਲ ਹੈ। ਇੱਥੇ ਦੱਸ ਦੇਈਏ ਕਿ ਵੰਦੇ ਭਾਰਤ ਐਕਸਪ੍ਰੈੱਸ ਦਾ ਨਿਰਮਾਣ ‘ਮੇਕ ਇਨ ਇੰਡੀਆ’ ਦੀ ਪਹਿਲ ਤਹਿਤ ਚੇਨਈ ਵਿਚ ਇੰਡੀਅਨ ਕੋਚ ਫੈਕਟਰੀ ਵਿਚ ਕੀਤਾ ਗਿਆ ਹੈ।

Leave a Reply

Your email address will not be published. Required fields are marked *