ਵੀਵੋ ਨੇ ਲਾਂਚ ਕੀਤਾ ਨਵਾਂ ਸਮਾਰਟਫੋਨ

0
131

ਮੁਬੰਈ – ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਨੇ ਆਪਣੀ ਐੱਸ ਸੀਰੀਜ਼ ਦਾ ਪਹਿਲਾ ਸਮਾਰਟਫੋਨ ਵੀਵੋ ਐੱਸ1 ਲਾਂਚ ਕਰ ਦਿੱਤਾ ਹੈ। ਇਸ ਨਵੇਂ ਫੋਨ ‘ਚ 6.53 ਇੰਚ ਡਿਸਪਲੇਅ, 6ਜੀ.ਬੀ. ਰੈਮ ਅਤੇ 24 ਮੈਗਾਪਿਕਸਲ ਸੈਲਫੀ ਕੈਮਰਾ ਦਿੱਤਾ ਗਿਆ ਹੈ। ਚੀਨ ‘ਚ ਵੀਵੋ ਦੀ ਵੈੱਬਸਾਈਟ ‘ਤੇ ਇਸ ਨੂੰ ਲਿਸਟ ਕੀਤਾ ਗਿਆ ਹੈ ਜਿਥੇ ਇਸ ਦੀ ਪ੍ਰੀ-ਬੁਕਿੰਗ 1 ਅਪ੍ਰੈਲ ਤੋਂ ਅਤੇ ਵਿਕਰੀ 3 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਇਹ ਜ਼ਬਰਦਸਤ ਫੋਨ ਆਈਸ ਲੇਕ ਬਲੂ ਅਤੇ ਪੇਟ ਪਿੰਕ ਕਲਰ ‘ਚ ਉਪਲੱਬਧ ਹੋਵੇਗਾ।

ਸਪੈਸੀਫਿਕੇਸ਼ਨਸ
ਵੀਵੋ ਐੱਸ1 ‘ਚ 6.53 ਇੰਚ ਦੀ ਫੁਲ ਐੱਚ.ਡੀ.+ਆਈ.ਪੀ.ਐੱਸ. ਡਿਸਪਲੇਅ ਦਿੱਤੀ ਗਈ ਹੈ, ਜਿਸ ਦਾ ਸਕਰੀਨ ਰੈਜੋਲਿਊਸ਼ਨ 1080×2340 ਪਿਕਸਲ ਹੈ। ਇਸ ਦਾ ਆਸਪੈਕਟ ਰੇਸ਼ੀਓ  19.5:9 ਅਤੇ ਸਕਰੀਨ-ਟੂ-ਬਾਡੀ ਰੇਸ਼ੀਓ 90.95 ਫੀਸਦੀ ਹੈ। ਐਂਡ੍ਰਾਇਡ 9 ਪਾਈ ਬੇਸਡ ਫਨਟਚ ਓ.ਐੱਸ. 9 ‘ਤੇ ਚੱਲਣ ਵਾਲੇ ਇਸ ਫੋਨ ‘ਚ ਆਕਟਾ-ਕੋਰ ਮੀਡੀਆਟੇਕ ਹੀਲੀਓ ਪੀ70 ਪ੍ਰੋਸੈਸਰ ਨਾਲ ਮਾਲੀ-ਜੀ7 ਜੀ.ਪੀ.ਯੂ. ਦਿੱਤਾ ਗਿਆ ਹੈ।
ਫੋਨ ‘ਚ 6ਜੀ.ਬੀ. ਰੈਮ+128 ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ ਜਿਸ ਨੂੰ ਮਾਈਕ੍ਰੋ ਐੱਸ.ਡੀ. ਕਾਰਡ ਜ਼ਰੀਏ 256 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਗੱਲ ਕੀਤੀ ਜਾਵੇ ਕੈਮਰੇ ਦੀ ਤਾਂ ਇਸ ‘ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ। ਇਸ ‘ਚ ਐੱਫ/1.78 ਅਪਰਚਰ ਵਾਲਾ 12 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, ਐੱਫ/2.2 ਅਪਰਚਰ ਵਾਲਾ 8 ਮੈਗਾਪਿਕਸਲ ਦਾ ਸਕੈਂਡਰੀ ਅਤੇ 5 ਮੈਗਾਪਿਕਸਲ ਦਾ ਇਕ ਤੀਸਰਾ ਸੈਂਸਰ ਦਿੱਤਾ ਗਿਆ ਹੈ ਜਿਸ ਦਾ ਅਪਰਚਰ ਐੱਫ/2.4 ਹੈ। ਸੈਲਫੀ ਤੇ ਵੀਡੀਓ ਕਾਲਿੰਗ ਲਈ ਇਸ ‘ਚ 25 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ ਜਿਸ ਦਾ ਅਪਰਚਰ ਐੱਫ/2.0 ਹੈ। ਫੋਨ ਨੂੰ ਪਾਵਰ ਦੇਣ ਲਈ ਇਸ ‘ਚ 3,940 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਚੀਨ ‘ਚ ਵੀਵੋ ਐੱਸ1 ਦੀ ਕੀਤਮ 2,298 ਯੁਆਨ (ਕਰੀਬ 23,580 ਰੁਪਏ) ਹੈ। ਭਾਰਤ ‘ਚ ਇਸ ਨੂੰ ਕਦੋ ਲਾਂਚ ਕੀਤਾ ਜਾਵੇਗਾ ਇਸ ਦੇ ਬਾਰੇ ‘ਚ ਕੰਪਨੀ ਨੇ ਕੋਈ ਆਧਿਕਾਰਿਤ ਐਲਾਨ ਨਹੀਂ ਕੀਤਾ ਹੈ।