ਵੀਟ ਗਰਾਸ (ਪੁੰਗਰੀ ਹੋਈ ਕਣਕ ) ਦੇ ਜੂਸ ਦੇ ਕੌਤਕ ।

ਲੰਬੇ ਸਮੇਂ ਤੋਂ ਵੀਟੵ ਗਰਾਸ ਤੇ ਖੋਜ ਕਰ ਰਹੇ ਖੋਜਾਰਥੀਆਂ ਅਨੁਸਾਰ ਧਰਤੀ ਉੱਪਰ ਲੱਭੇ ਗਏ ਕੁੱਲ 102 ਤੱਤਾਂ ਵਿੱਚੋਂ ਵੀਟੵ ਗਰਾਸ ਵਿੱਚ 98 ਤੱਤ ਪਾਏ ਜਾਂਦੇ ਹਨ ।ਆਪਣੇ ਇਸੇ ਗੁਣ ਕਰਕੇ ਹੀ ਇਹ ਵੱਡੀ ਗਿਣਤੀ ਭਿਆਨਕ ਰੋਗਾਂ ਲਈ ਰਾਮ ਬਾਣ ਹੈ ।ਜਰਮਨੀ ਵਿੱਚ ਵੱਡੀ ਗਿਣਤੀ ਵਿਚ ਸਿਹਤ ਮਾਹਿਰ ਆਪਣੇ ਮਰੀਜ਼ਾਂ ਦੇ ਇਲਾਜ ਲਈ ਵੀਟੵ ਗਰਾਸ ਜੂਸ ਦੀ ਵਰਤੋਂ ਕਰਦੇ ਹਨ ।ਅਮਰੀਕਾ ਸਮੇਤ ਦੁਨੀਆ ਦੇ ਬਾਕੀ ਦੇਸ਼ਾਂ ਵਿਚ ਵੀ ਵੱਡੀ ਗਿਣਤੀ ਵਿਚ ਲੋਕ ਸਵੇਰੇ ਖਾਲੀ ਪੇਟ ਕਣਕ ਦੇ ਜੂਸ ਦੀ ਵਰਤੋ ਕਰਦੇ ਹਨ ।ਚਾਨਣੇ ਦਾ ਸਭ ਤੋਂ ਵੱਧ ਕਲੋਰੋਫਿਲ ਨਾਲ ਭਰਪੂਰ ਵੀਟੵ ਗਰਾਸ ਦਾ ਇਹ ਜੂਸ ਕਿਸੇ ਵੀ ਰੋਗ ਨੂੰ ਠੀਕ ਕਰਨ ਦੀ ਸ਼ਕਤੀ ਰੱਖਦਾ ਹੈ ।ਕੁੰਡੇ ਵਿਚ ਨਿੰਮ ਦੇ ਘੋਟਣੇ ਨਾਲ ਕੱਢੇ ਗਏ ਜੂਸ ਨੂੰ ਹਰ ਵਿਅਕਤੀ 20 ਐਮ. ਐਲ. ਦੀ ਮਾਤਰਾ ਤੋਂ ਸ਼ੂਰੂ ਕਰਕੇ 200 ਐਮ . ਐਲ. ਤੋਂ ਵੀ ਜਿਆਦਾ ਪੑਤੀ ਦਿਨ ਵਰਤ ਸਕਦਾ ਹੈ।
ਪਿਛਲੇ ਸੱਤ ਕੁ ਸਾਲਾਂ ਚ ਅਸੀਂ ਬਹੁਤ ਲੋਕਾਂ ਨੂੰ ਸਾਡੇ ਵਾਂਗ ਹੀ ਸਲਾਦ ਵਾਂਗੂੰ ਕਣਕ ਦੇ ਪੱਤੇ ਖਾਣ ਦੀ ਆਦਤ ਪਾ ਦਿੱਤੀ ਸੀ। ਹੁਣ ਜਦੋਂ ਸਾਨੂੰ ਉਹਨਾਂ ਦੇ ਫੋਨ ਆਉਂਦੇ ਹਨ ਕਿ ਉਹਨਾਂ ਦੇ ਬਹੁਤ ਰੋਗ ਠੀਕ ਹੋ ਗਏ ਹਨ ਤਾਂ ਦਿਲ ਨੂੰ ਬਹੁਤ ਖੁਸ਼ੀ ਹੁੰਦੀ ਹੈ। ਬਹੁਤ ਲੋਕ ਕਣਕ ਦੇ ਜਵਾਰਿਆਂ ਨੂੰ ਸਿਰਫ ਕੈਂਸਰ ਦੇ ਇਲਾਜ ਲਈ ਹੀ ਖਾਂਦੇ ਹਨ। ਜਦੋਂ ਕਿ ਇਹ ਜਿਗਰ ਸੋਜ਼, ਹੱਡੀ ਜੋੜ ਨੁਕਸ, ਵਾਲ, ਚਮੜੀ ਰੋਗ, ਗੁਪਤ ਰੋਗ, ਅੱਖ ਨੱਕ ਕੰਨ ਰੋਗ ਆਦਿ ਦੀ ਵੀ ਅਚੂਕ ਦਵਾਈ ਹਨ। ਇਵੇਂ ਹੀ ਲੋਕਾਂ ਵਿੱਚ ਕਣਕ ਦਾ ਸਿਰਫ ਰਸ ਪੀਣਾ ਹੀ ਜਿਆਦਾ ਪ੍ਰਚੱਲਤ ਹੈ।ਜਦੋਂ ਕਿ ਪੂਰੇ ਪੱਤੇ ਸਲਾਦ ਵਾਂਗ ਚਬਾ ਚਬਾ ਕੇ ਖਾਣੇ ਜਾਂ ਸਬਜ਼ੀ,ਦਾਲ, ਦਹੀਂ ਆਦਿ ਚ ਬਰੀਕ ਕੱਟਕੇ ਮਿਲਾਕੇ ਖਾਣੇ ਹੋਰ ਵੀ ਲਾਭਦਾਇਕ ਹਨ। ਅਸਲ ਵਿੱਚ ਕਣਕ ਦੇ ਪੱਤਿਆਂ ਵਿੱਚ ਅਨੇਕਾਂ ਹੀ ਪੌਸ਼ਟਿਕ ਤੱਤ ਹੁੰਦੇ ਹਨ ਜੋ ਨਰਵਸ ਸਿਸਟਮ, ਪਾਚਣਪ੍ਰਣਾਲੀ, ਜੋੜ ਹੱਡੀਆਂ, ਮਾਸਪੇਸ਼ੀਆਂ, ਦਿਲ, ਜਿਗਰ, ਖੂਨ ਆਦਿ ਦੇ ਸਹੀ ਤਰਾਂ ਕੰਮ ਕਰਨ ਲਈ ਲੋੜੀਂਦੇ ਹੁੰਦੇ ਹਨ। ਲੇਕਿਨ ਇਹਨਾਂ ਵਿਚ ਕੁੱਝ ਐਸੇ ਫਾਇਟੋ ਨਿਉਟਰੀਐਂਟਸ ਵੀ ਹੁੰਦੇ ਹਨ ਜੋ ਮਰਦਾਂ ਔਰਤਾਂ ਦੇ ਹਾਰਮੋਨਜ਼ ਤੇ ਐਂਜ਼ਾਇਮਜ਼ ਨੂੰ ਸਹੀ ਮਾਤਰਾ ਵਿੱਚ ਰਿਸਣ ਲਾਉਂਦੇ ਹਨ। ਇਵੇਂ ਹੀ ਕਣਕ ਦੇ ਨਾਜ਼ੁਕ ਪੱਤਿਆਂ ਵਿੱਚ potassium, dietary fiber, vitamin A, vitamin C, alpha tocopherol, vitamin K, thiamin, riboflavin, niacin, vitamin B6, pantothenic acid, iron, zinc, copper, manganese ਅਤੇ selenium ਆਦਿ ਤੱਤ ਭਾਰੀ ਮਾਤਰਾ ਵਿੱਚ ਹੁੰਦੇ ਹਨ। ਇਸਦੇ ਇਲਾਵਾ ਵੱਖ ਵੱਖ ਤਰਾਂ ਦੀਆਂ proteins ਵੀ ਹੁੰਦੀਆਂ ਹਨ। ਇਹ ਸਭ ਮਿਲਕੇ ਵਿਅਕਤੀ ਦੇ ਕਮਜ਼ੋਰ ਪੈ ਚੁੱਕੇ ਜੀਨਜ਼ ਨੂੰ ਤੰਦਰੁਸਤ ਕਰਦੇ ਹਨ। ਇਮਿਉਨ ਸਿਸਟਮ ਨੂੰ ਰੋਗਾਂ ਤੋਂ ਬਚਾਉਣ ਲਈ ਵੀ ਵਧੀਆ ਤਰਾਂ ਕੰਮ ਕਰਨ ਲਈ ਇਹੋ ਹੀ ਤੱਤ ਚਾਹੀਦੇ ਹਨ। ਲੇਕਿਨ ਬਹੁਤੇ ਲੋਕ ਕਣਕ ਦੇ ਪੱਤਿਆਂ ਦਾ ਸਿਰਫ ਪਾਣੀ ਕੱਢਕੇ ਹੀ ਪੀਂਦੇ ਹਨ। ਇਉਂ ਉਹਨਾਂ ਨੂੰ ਸਿਰਫ ਚਾਲੀ ਪ੍ਰਤੀਸ਼ਤ ਹੀ ਲਾਭ ਹੁੰਦਾ ਹੈ। ਲੇਕਿਨ ਜੇ ਉਹਨਾਂ ਨੂੰ ਪੂਰੇ ਪੱਤੇ ਹੀ ਚੰਗੀ ਤਰਾਂ ਚਬਾਕੇ ਦੋ ਤਿੰਨ ਵਾਰ ਦਿਨ ਚ ਖਾਣ ਲਈ ਦਿੱਤੇ ਜਾਣ ਤਾਂ ਬਹੁਤ ਹੀ ਜ਼ਿਆਦਾ ਤੇ ਜਲਦੀ ਫਾਇਦਾ ਕਰਦੇ ਹਨ।
ਡਾ ਬਲਰਾਜ ਬੈਂਸ, ਡਾ ਕਰਮਜੀਤ ਕੌਰ ਬੈਂਸ, ਨੈਚਰੋਪੈਥੀ ਕਲਿਨਿਕ, ਰਾਮਾ ਕਲੋਨੀ, ਆਰਾ ਰੋਡ, ਮੋਗਾ, 9914084724

Leave a Reply

Your email address will not be published. Required fields are marked *