ਵਰਲਡ ਕੱਪ ਦੇ ਸ਼ੌਕੀਨਾਂ ਨੂੰ ਜੀਓ ਦਾ ਖਾਸ ਤੋਹਫਾ

0
128

ਨਵੀਂ ਦਿੱਲੀ: ਰਿਲਾਇੰਸ ਜੀਓ ਦੇ ਯੂਜ਼ਰਸ ਲਈ ਵੱਡੀ ਖ਼ਬਰ ਹੈ। ਕੰਪਨੀ ਨੇ ਆਪਣੇ ਪ੍ਰੀਪੇਡ ਤੇ ਪੋਸਟਪੇਡ ਗਾਹਕਾਂ ਲਈ ਕ੍ਰਿਕਟ ਵਿਸ਼ਵ ਕੱਪ ਲਈ 251 ਰੁਪਏ ਦਾ ਖਾਸ ਪੈਕ ‘ਸਿਕਸਰ’ ਪੇਸ਼ ਕੀਤਾ ਹੈ।
ਕੰਪਨੀ ਨੇ ਕਿਹਾ ਕਿ ਇਸ ਪੈਕ ‘ਚ ਯੂਜ਼ਰਸ ਨੂੰ ਫੋਨ ‘ਚ ਮੌਜੂਦਾ ਡਾਟਾ ਪੈਕ ਖ਼ਤਮ ਹੋਣ ਦੀ ਸਥਿਤੀ ਤੋਂ ਬਾਅਦ ਵੀ ਲਾਈਵ ਮੈਚ ਦੇਖਣ ਦੀ ਸੁਵਿਧਾ ਮਿਲੇਗੀ।
ਇਸ ਪੈਕ ਦੀ ਵੈਲਡਿਟੀ 51 ਦਿਨਾਂ ਦੀ ਹੋਵੇਗੀ ਤੇ ਇਸ ਪਲਾਨ ‘ਚ ਗਾਹਕਾਂ ਨੂੰ 102 ਜੀਬੀ ਦਾ ਡਾਟਾ ਮਿਲੇਗਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਹੌਟਸਟਾਰ ‘ਤੇ ਬਿਨਾ ਕੋਈ ਚਾਰਜ ਦਿੱਤੇ ਵਰਲਡ ਕੱਪ ਦੇ ਸਾਰੇ ਮੈਚ ਦੇਖਣ ਦਾ ਮੌਕਾ ਮਿਲੇਗਾ।