ਮੁੰਬਈ, 9 ਦਸੰਬਰ (ਏਜੰਸੀ)- ਈਸ਼ਾ ਅੰਬਾਨੀ ਅਤੇ ਆਨੰਦ ਪਿਰਾਮਲ ਦੇ ਵਿਆਹ ਤੋਂ ਪਹਿਲਾਂ ਜਸ਼ਨਾਂ ਲਈ ਬੀਤੇ ਦਿਨ ਅਮਰੀਕੀ ਨੇਤਾ ਹਿਲੇਰੀ ਕਲਿੰਟਨ ਅਤੇ ਨਵ-ਵਿਆਹੁਤਾ ਪਿ੍ਅੰਕਾ ਚੋਪੜਾ ਤੇ ਉਨ੍ਹਾਂ ਦੇ ਪਤੀ ਨਿੱਕ ਜੋਨਸ ਸਮੇਤ ਬਾਲੀਵੁੱਡ ਦੀਆਂ ਕਈ ਹਸਤੀਆਂ ਰਾਜਸਥਾਨ ਦੇ ਉਦੈਪੁਰ ਪਹੁੰਚੀਆਂ | ਮਹਾਰਾਣਾ ਪ੍ਰਤਾਪ ਹਵਾਈ ਅੱਡਾ ਮਹਿਮਾਨਾਂ ਦੀ ਆਵਾਜਾਈ ਨਾਲ ਵਿਅਸਤ ਰਿਹਾ | ਇੱਥੇ ਪਹੁੰਚਣ ਵਾਲੀਆਂ ਹਸਤੀਆਂ ‘ਚ ਕ੍ਰਿਕਟ ਸਟਾਰ ਸਚਿਨ ਤੇਂਦੁਲਕਰ, ਉਨ੍ਹਾਂ ਦੀ ਪਤਨੀ ਅੰਜਲੀ, ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਉਨ੍ਹਾਂ ਦੀ ਪਤਨੀ, ਆਮਿਰ ਖ਼ਾਨ, ਉਨ੍ਹਾਂ ਦੀ ਪਤਨੀ ਕਿਰਨ ਰਾਓ, ਕੈਟਰੀਨਾ ਕੈਫ਼, ਆਲੀਆ ਭੱਟ, ਅਭਿਸ਼ੇਕ ਬੱਚਨ, ਉਨ੍ਹਾਂ ਦੀ ਮਾਂ ਜਯਾ ਬੱਚਨ, ਪਤਨੀ ਐਸ਼ਵਰਿਆ ਰਾਏ ਅਤੇ ਬੇਟੀ ਅਰਾਧਿਆ, ਕਰਨ ਜੌਹਰ, ਸਲਮਾਨ ਖ਼ਾਨ, ਪਰਿਨੀਤੀ ਚੋਪੜਾ, ਅਨਿਲ ਕਪੂਰ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ, ਬੋਨੀ ਕਪੂਰ, ਜਾਹਨਵੀ ਕਪੂਰ, ਖੁਸ਼ੀ, ਸਿਧਾਰਥ ਰਾਏ ਕਪੂਰ, ਉਨ੍ਹਾਂ ਦੀ ਪਤਨੀ ਵਿੱਦਿਆ ਬਾਲਨ, ਰੋਨੀ ਸਕਰੂਵਾਲਾ ਤੇ ਉਨ੍ਹਾਂ ਦੀ ਪਤਨੀ ਜਰੀਨ, ਕ੍ਰਿਸ਼ਮਾ ਕਪੂਰ, ਰਾਲਫ਼ ਤੇ ਰੂਸੋ ਦੇ ਡਿਜ਼ਾਈਨਰ ਤਮਾਰਾ ਰਾਲਫ਼ ਸ਼ਾਮਿਲ ਹਨ | ਇਸ ਦਰਮਿਆਨ ਸੰਗੀਤ ਸਮਾਰੋਹ ਲਈ ਹਾਲੀਵੁੱਡ ਦੀ ਮਸ਼ਹੂਰ ਗਾਇਕਾ ਬਿਆਨਸੇ ਵੀ ਉਦੈਪੁਰ ਪਹੁੰਚ ਚੁੱਕੀ ਹੈ | ਹਾਲੀਵੁੱਡ ਗਾਇਕਾ ਸਾਲ ਦੇ ਸਭ ਤੋਂ ਸ਼ਾਨਦਾਰ ਵਿਆਹ ਦਾ ਹਿੱਸਾ ਬਣਨ ਲਈ ਪਹੁੰਚ ਚੁੱਕੀ ਹੈ | ਆ ਰਹੀ ਖ਼ਬਰ ਮੁਤਾਬਿਕ ਬਿਆਨਸੇ ਸ਼ਾਮ ਨੂੰ ਲਾਈਵ ਪ੍ਰੋਗਰਾਮ ਕਰੇਗੀ | ਰਿਪੋਰਟ ਮੁਤਾਬਿਕ ਉਹ ਸੰਗੀਤ ਸਮਾਰੋਹ ਦੇ ਸ਼ੋਅ ਲਈ 15 ਕਰੋੜ ਰੁਪਏ ਲੈ ਰਹੀ ਹੈ | ਵਿਆਹ ਤੋਂ ਪਹਿਲਾਂ ਸਮਾਰੋਹ ਫਿਲਹਾਲ ਉਦੈਪੁਰ ‘ਚ ਹੈ, ਜਿੱਥੇ ਬਾਲੀਵੁੱਡ ਦੇ ਸਾਰੇ ਸਿਤਾਰੇ ਹਾਜ਼ਰੀ ਭਰਨ ਪਹੁੰਚ ਚੁੱਕੇ ਹਨ | ਜ਼ਿਕਰਯੋਗ ਹੈ ਕਿ ਈਸ਼ਾ ਤੇ ਆਨੰਦ ਦਾ ਵਿਆਹ 12 ਦਸੰਬਰ ਨੂੰ ਭਾਰਤੀ ਪ੍ਰੰਪਰਾਵਾਂ ਮੁਤਾਬਿਕ ਅੰਬਾਨੀ ਪਰਿਵਾਰ ਦੀ ਮੁੰਬਈ ਸਥਿਤ ਰਿਹਾਇਸ਼ ‘ਚ ਹੋਵੇਗਾ |
Related Posts
ਹੁਣ ਚੰਡੀਗੜ੍ਹ ਸਟੇਸ਼ਨ ”ਤੇ ਵੀ ਲਓ Wi-Fi ਦਾ ਮਜ਼ਾ
ਨਵੀਂ ਦਿੱਲੀ— ਰੇਲਵੇ ਮੁਸਾਫਰਾਂ ਲਈ ਖੁਸ਼ਖਬਰੀ ਹੈ। ਹੁਣ ਨਵੀਂ ਦਿੱਲੀ-ਚੰਡੀਗੜ੍ਹ ਸ਼ਤਾਬਦੀ ਮਾਰਗ ‘ਚ ਸਾਰੇ ਸਟੇਸ਼ਨਾਂ ‘ਤੇ ਹਾਈ ਸਪੀਡ ਵਾਇਰਲੈੱਸ ਇੰਟਰਨੈੱਟ…
ਪੰਜਾਬੀ ਨੋਜਵਾਨ ਪੀੜ੍ਹੀ ਦੇ ਦਿਲਾਂ ਤੇ ਰਾਜ ਕਰਨ ਵਾਲੇ ,ਜਾਣੋ ਕਦੋਂ ਜਨਮੇ ਸਨ?
– ਗੀਤਕਾਰੀ ਦੇ ਨਾਲ-ਨਾਲ ਗਾਇਕੀ ‘ਚ ਸਫਲ ਹੋਏ ਤਰਸੇਮ ਜੱਸੜ ਅੱਜ ਆਪਣਾ 33ਵਾਂ ਜਨਮਦਿਨ ਮਨ੍ਹਾਂ ਰਹੇ ਹਨ। ਉਨ੍ਹਾਂ ਦਾ ਜਨਮ…
ਹਾਈਕੋਰਟ ਵਲੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਪਟਾਕੇ ਚਲਾਉਣ ਦਾ ਸਮਾਂ ਤੈਅ
ਚੰਡੀਗੜ੍ਹ,17 ਅਕਤੂਬਰ,(ਨੀਲ ਭਲਿੰਦਰ ਸਿੰਘ):ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਆਪਣੇ ਅਧਿਕਾਰ ਖੇਤਰ ਵਿਚ ਆਉਂਦੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਖਿੱਤੇ ਵਿਚ 7…