ਜਲੰਧਰ- ਲੋਕ ਸਭਾ ਚੋਣਾਂ ‘ਚ ਪਟਿਆਲਾ ਤੋਂ ਵੱਡੀ ਲੀਡ ਨਾਲ ਜਿੱਤ ਹਾਸਲ ਕਰਨ ਵਾਲੀ ਮਹਾਰਾਣੀ ਪਰਨੀਤ ਕੌਰ ਅੱਜ 17ਵੀ ਲੋਕ ਸਭਾ ਦੇ ਸੈਸ਼ਨ ਦੇ ਪਹਿਲੇ ਦਿਨ ਸੰਸਦ ਸੈਸ਼ਨ ‘ਚ ਹਿੱਸਾ ਲੈਣ ਪਹੁੰਚੀ। ਪਰਨੀਤ ਕੌਰ ਜਦੋਂ ਹੀ ਲੋਕ ਸਭਾ ਦੀਆਂ ਪੌੜੀਆਂ ਚੜਨ ਲੱਗੀ ਤਾਂ ਉਨ੍ਹਾਂ ਨੇ ਆਪਣੀ ਇਸ ਤਸਵੀਰ ਖਿਚਵਾਈ ਅਤੇ ਇਹ ਤਸਵੀਰ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦੀਆਂ ਪਟਿਆਲਾ ਨਿਵਾਸੀਆਂ ਦਾ ਧੰਨਵਾਦ ਕੀਤਾ। ਆਪਣੀ ਪੋਸਟ ‘ਚ ਉਨ੍ਹਾਂ ਨੇ ਲਿਖਿਆ ਕਿ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੀ ਹਾਂ ਕਿ ਪਟਿਆਲੇ ਦੇ ਲੋਕਾਂ ਨੇ ਮੈਨੂੰ ਸੰਸਦ ‘ਚ ਜਾਣ ‘ਚ ਚੌਥੀ ਵਾਰ ਚੁਣਿਆ। ਮੈਂ ਸਾਰੇ ਪਟਿਆਲਾ ਨਿਵਾਸੀਆਂ ਦਾ ਦਿਲੋਂ ਧੰਨਵਾਦ ਕਰਦੀ ਹਾਂ।
Related Posts
ਪੰਜਾਬ ਵਿੱਚ ਕਾਨੂੰਨ ਦਾ ਨਹੀਂ, ਕਾਤਲਾਂ ਤੇ ਬਲਾਤਕਾਰੀਆਂ ਦਾ ਰਾਜ : ਬਲਕਰਨ ਮੋਗਾ
ਮੋਗਾ : “ਪੰਜਾਬ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਰਹੀ, ਇਸ ਲਈ ਪੰਜਾਬ ਵਿੱਚ ਕਾਤਲ ਅਤੇ ਬਲਾਤਕਾਰੀ ਬਿਨਾ ਕਿਸੇ…
ਖੇਡ ਤੇਂਦੁਲਕਰ ਨੇ ਕੀਤੇ ਪੁਸ਼-ਅਪ, ਪੁਲਵਾਮਾ ਸ਼ਹੀਦਾਂ ਦੇ ਪਰਿਵਾਰਾਂ ਲਈ ਜੋੜੇ 15 ਲੱਖ ਰੁਪਏ
ਨਵੀਂ ਦਿੱਲੀ : ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਹਜ਼ਾਰਾਂ ਦੌੜਾਕਾਂ ਦੇ ਨਾਲ ਆਈ. ਡੀ. ਬੀ. ਆਈ. ਫੇਡਰਲ ਲਾਈਫ ਇੰਸ਼ੋਰੈਂਸ ਨਵੀਂ…
ਪਟਿਆਲੇ ਦੇ ਇੱਕ ਹੋਰ ਡੇਰਾ ਮੁਖੀ ਦੀ ਪੁਲਿਸ ਨੂੰ ਖੁੱਲ੍ਹੀ ਧਮਕੀ
ਪਟਿਆਲਾ: ਨਿਹੰਗ ਸਿੰਘਾਂ ਵੱਲੋਂ ਥਾਣੇਦਾਰ ਦਾ ਗੁੱਟ ਵੱਢਣ ਤੋਂ ਬਾਅਦ ਹੁਣ ਪੁਲਿਸ ਨੂੰ ਉਸ ਤੋਂ ਵੀ ਬੁਰਾ ਹਸ਼ਰ ਕਰਨ ਦੀ…