ਲੋਕ ਕਾਂਗਰਸ ਦੀਆਂ ਗਲਤ ਨੀਤੀਆਂ ਤੋਂ ਡਾਹਡੇ ਪ੍ਰੇਸ਼ਾਨ-ਐਨ.ਕੇ.ਸ਼ਰਮਾ

ਜ਼ੀਰਕਪੁਰ : ਕਾਂਗਰਸ ਸਰਕਾਰ ਨੇ ਚੋਣਾਂ ਦੌਰਾਨ ਜਿਹੜੇ ਵਾਅਦੇ ਲੋਕਾਂ ਨਾਲ ਕੀਤੇ ਉਹ ਸਾਰੇ ਝੂਠ ਦਾ ਪੁਲੰਦਾ ਸਾਬਤ ਹੋਏ ਹਨ। ਕਾਂਗਰਸ ਸਰਕਾਰ ਨੇ ਦੋ ਸਾਲ ਦੀ ਕਾਰਗੁਜ਼ਾਰੀ ਦੌਰਾਨ ਲੋਕਾਂ ਨੂੰ ਤੰਗੀਆਂ ਪ੍ਰੇਸ਼ਾਨੀਆਂ ਤੋਂ ਇਲਾਵਾ ਹੋਰ ਕੁਝ ਨਹੀਂ ਦਿੱਤਾ। ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਐਨ.ਕੇ.ਸ਼ਰਮਾ ਨੇ ਜ਼ੀਰਕਪੁਰ ਦੇ ਐਰੋਸਿਟੀ ਰੋਡ ‘ਤੇ ਪਟਿਆਲਾ ਵਿਖੇ ਜਬਰ ਵਿਰੁੱਧ ਰੈਲੀ ਵਿੱਚ ਸ਼ਿਰਕਤ ਕਰਨ ਲਈ ਬੱਸਾਂ ਨੂੰ ਰਵਾਨਾ ਕਰਦਿਆਂ ਕੀਤਾ। ਇਸ ਮੌਕੇ ਜੀਰਕਪੁਰ ਤੋਂ ਕਈ ਬੱਸਾਂ ਸਮੇਤ ਵੱਖ ਵੱਖ ਪਿੰਡਾਂ ਤੋਂ ਕਾਰਾਂ ‘ਤੇ ਸਵਾਰ ਹੋ ਕੇ ਅਕਾਲੀ ਭਾਜਪਾ ਵਰਕਰ ਪਟਿਆਲਾ ਰੈਲੀ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਏ। ਐਨ.ਕੇ.ਸ਼ਰਮਾ ਨੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿੰਨੀ ਗੁੰਡਾਗਰਦੀ ਮੌਜੂਦਾ ਕਾਂਗਰਸ ਸਰਕਾਰ ਦੇ ਰਾਜ ਵਿਚ ਹੋਈ ਹੈ ਪਹਿਲਾਂ ਕਦੇ ਵੀ ਵੇਖਣ ਵਿਚ ਨਹੀਂ ਆਈ। ਉਨ•ਾਂ ਕਿਹਾ ਇਸ ਰੈਲੀ ਦਾ ਮੁੱਖ ਮਕਸਦ ਕੈਪਟਨ ਅਮਰਿੰਦਰ ਨੂੰ ਹਰ ਖੇਤਰ ਵਿਚ ਠੋਕਵਾਂ ਜਵਾਬ ਦੇਣਾ ਅਤੇ ਕਾਂਗਰਸ ਦੀਆਂ ਧੱਕੇਸ਼ਾਹੀਆਂ ਖਿਲਾਫ ਲੋਕਾਂ ਨੂੰ ਜਾਗਰੂਕ ਕਰਨਾ ਹੈ। ਉਨ•ਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਝੂਠੇ ਵਾਅਦਿਆਂ ਨਾਲ ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ ਤਾਂ ਹਾਸਲ ਕਰ ਲਈ ਪਰ ਵਾਅਦੇ ਪੂਰੇ ਨਾ ਹੋਣ ਕਾਰਨ ਹਰ ਵਰਗ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ। ਉਨ•ਾਂ ਕਿਹਾ ਕਿ ਲੋਕਾਂ ਨੂੰ ਸਾਰੀਆਂ ਸੁੱਖ ਸੁਵਿਧਾਵਾਂ ਅਤੇ ਵਿਕਾਸ ਦੇ ਦਮਗਜੇ ਮਾਰਨ ਵਾਲੀ ਕਾਂਗਰਸ ਪਾਰਟੀ ਹਰ ਫਰੰਟ ‘ਤੇ ਫੇਲ• ਸਾਬਤ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੌਰਾਨ ਦੇਸ਼ ਦੇ ਅੰਨਦਾਤਾ ਕਹਾਉਣ ਵਾਲੇ ਕਿਸਾਨ ਨੂੰ ਕਰਜਾ ਮੁਆਫੀ ਦਾ ਝੂਠਾ ਲਾਰਾ ਲਾਇਆ ਜਿਸ ਨੂੰ ਅਜੇ ਤੱਕ ਪੂਰਾ ਨਹੀਂ ਕੀਤਾ, ਪੱਕੀ ਨੌਕਰੀ ਦੀ ਆਸ ਲਾਈ ਬੈਠੇ ਨੌਜਵਾਨਾਂ ਵਿਚ ਨਿਰਾਸ਼ਾ ਦਾ ਆਲਮ ਹੈ, ਗਰੀਬ ਲੋਕਾਂ ਨੂੰ ਸ਼ੋਸ਼ਲ ਸਕੀਮਾਂ ਦਾ ਲਾਭ ਮਿਲਣਾ ਬੰਦ ਹੈ। ਨਜਾਇਜ਼ ਮਾਈਨਿੰਗ ਧੜੱਲੇ ਨਾਂਲ ਜਾਰੀ ਹੈ। ਸ੍ਰੋਮਣੀ ਅਕਾਲੀ ਦਲ ਨੇ ਦਲਿਤ ਪਰਿਵਾਰਾਂ ਦੀ ਬਿਜਲੀ ਮੁਆਫ ਕੀਤੀ ਸੀ ਪਰ ਕਾਂਗਰਸ ਨੇ ਮੁਫਤ ਯੂਨਿਟਾਂ ਦੀ ਰਿਆਇਤ ਨੂੰ ਘਟਾ ਕੇ ਬਿਲ ਲਾਗੂ ਕਰ ਦਿੱਤੇ। ਇਸੇ ਤਰ•ਾਂ 51 ਹਜ਼ਾਰ ਰੁਪਏ ਸ਼ਗਨ ਸਕੀਮ ਦੇ ਵਾਅਦੇ ਨੂੰ ਵੀ ਕਿਧਰੇ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ। ਇਸ ਮੌਕੇ ਹਲਕਾ ਡੇਰਾਬੱਸੀ ਤੋਂ ਵੱਖ ਵੱਖ ਸਰਕਲਾਂ ਪ੍ਰਧਾਨ, ਕੌਸਲਰ ਅਤੇ ਭਾਰੀ ਗਿਣਤੀ ਵਿਚ ਲੋਕ ਹਾਜ਼ਰ ਸਨ।

Leave a Reply

Your email address will not be published. Required fields are marked *