ਲੀਚੀ ਖਾਣ ਨਾਲ ਹੋ ਸਕਦੇ ਹਾਂ ਕਈ ਬਿਮਾਰੀਆ ਤੋਂ ਮੁਕਤ

0
168

ਨਵੀਂ ਦਿੱਲੀ–ਦੇਸ਼ ’ਚ ਇਸ ਵਾਰ ਐਂਟੀਆਕਸੀਡੈਂਟ ਅਤੇ ਰੋਗ ਰੋਕੂ ਸਮਰੱਥਾ ਨਾਲ ਭਰਪੂਰ ਲੀਚੀ ਦੀ ਫਸਲ ਨਾ ਸਿਰਫ ਚੰਗੀ ਹੋਈ ਹੈ ਸਗੋਂ ਬਿਹਤਰ ਗੁਣਵੱਤਾ ਅਤੇ ਮਿਠਾਸ ਨਾਲ ਭਰਪੂਰ ਹੈ। ਬੂਟਿਆਂ ਤੋਂ ਟੁੱਟਣ ਤੋਂ ਬਾਅਦ ਛੇਤੀ ਖਰਾਬ ਹੋਣ ਵਾਲੀ ਲੀਚੀ ਇਸ ਵਾਰ ਵੱਧ ਤਾਪਮਾਨ ਕਾਰਨ ਰੋਗ ਮੁਕਤ ਅਤੇ ਮਿਠਾਸ ਨਾਲ ਭਰਪੂਰ ਹੈ। ਕੈਂਸਰ ਅਤੇ ਸ਼ੂਗਰ ਦੀ ਰੋਕਥਾਮ ’ਚ ਮਦਦਗਾਰ ਲੀਚੀ ਦਾ ਫਲ ਇਸ ਵਾਰ ਨਾ ਸਿਰਫ ਸੁਰਖ ਲਾਲ ਹੈ ਸਗੋਂ ਕੀੜੇ ਤੋਂ ਵੀ ਰਹਿਤ ਹੈ।
ਲੀਚੀ ’ਚ ਸੁਕ੍ਰੋਜ, ਫਰੂਕਟੋਜ ਅਤੇ ਗਲੂਕੋਜ ਤਿੰਨੇ ਹੀ ਤੱਤ ਪਾਏ ਜਾਂਦੇ ਹਨ। ਪਾਚਨ ਤੰਤਰ ਅਤੇ ਖੂਨ ਦੇ ਸੰਚਾਰ ਨੂੰ ਬਿਹਤਰ ਬਣਾਉਣ ਵਾਲੀ ਲੀਚੀ ਦੇ 100 ਗ੍ਰਾਮ ਗੁੱਦੇ ’ਚ 70 ਮਿਲੀਗ੍ਰਾਮ ਵਿਟਾਮਿਨ ਸੀ ਹੁੰਦਾ ਹੈ। ਇਸ ’ਚ ਫੈਟ ਅਤੇ ਸੋਡੀਅਮ ਨਾ ਮਾਤਰ ਹੁੰਦਾ ਹੈ। ਦੁਨੀਆ ਭਰ ’ਚ ਮਸ਼ਹੂਰ ਲੀਚੀ ਦੀ ਹੋਰ ਹਿੱਸਿਆਂ ’ਚ ਪਛਾਣ ਸਥਾਪਿਤ ਕਰਨ ਲਈ ਇਸ ਨੂੰ ਆਰਡੀਨੇਟੇਡ ਹਾਰਟੀਕਲਚਰ ਅਸੈੱਸਮੈਂਟ ਐਂਡ ਮੈਨੇਜਮੈਂਟ (ਚਮਨ) ਯੋਜਨਾ ਨਾਲ ਜੋੜਿਆ ਗਿਆ ਹੈ। ਇਸ ਨੂੰ ਲੀਚੀ ਦੀ ਪੈਦਾਵਾਰ ’ਚ ਨਵੀਂ ਕ੍ਰਾਂਤੀ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ।