ਲਾੜੀ ਨੇ 7 ਹਜ਼ਾਰ ਮੀਟਰ ਲੰਬਾ ਗਾਊਨ ਪਹਿਨ ਕੇ ਰਚਾਇਆ ਵਿਆਹ,

0
137

ਨਿਕੋਸੀਆ— ਹਰ ਜੋੜਾ ਆਪਣੇ ਵਿਆਹ ਨੂੰ ਖਾਸ ਬਣਾਉਣ ਦੀ ਭਰਪੂਰ ਕੋਸ਼ਿਸ਼ ਕਰਦਾ ਹੈ। ਅਜਿਹੀ ਹੀ ਇਕ ਕੋਸ਼ਿਸ਼ ਸਾਈਪ੍ਰਸ ਦੀ ਰਹਿਣ ਵਾਲੀ ਕੁੜੀ ਨੇ ਕੀਤੀ। ਉਸ ਦੇ ਵਿਆਹ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਉਸ ਨੇ ਆਪਣੇ ਵਿਆਹ ਨੂੰ ਨਾ ਸਿਰਫ ਖਾਸ ਬਣਾਇਆ ਸਗੋਂ ਗਿਨੀਜ਼ ਵਰਲਡ ਰਿਕਾਰਡ ਵਿਚ ਆਪਣਾ ਨਾਮ ਦਰਜ ਕਰਵਾਇਆ।
ਸਾਈਪ੍ਰਸ ਦੀ ਰਹਿਣ ਵਾਲੀ ਮਾਰੀਆ ਪਾਰਸਕੇਵਾ ਨੇ ਵਿਆਹ ਦੇ ਦਿਨ 7 ਹਜ਼ਾਰ ਮੀਟਰ ਲੰਬਾ ਗਾਊਨ ਪਹਿਨ ਕੇ ਗਿਨੀਜ਼ ਵਰਲਡ ਰਿਕਾਰਡ ਬਣਾਇਆ। ਇਹ ਦੁਨੀਆ ਦਾ ਸਭ ਤੋਂ ਲੰਬਾ ਵੈਂਡਿੰਗ ਗਾਊਨ ਹੈ।
ਬਚਪਨ ਤੋਂ ਵਰਲਡ ਰਿਕਾਰਡ ਬਣਾਉਣ ਦਾ ਸੁਪਨਾ ਦੇਖਣ ਵਾਲੀ ਮਾਰੀਆ ਨੇ ਇਸ ਨੂੰ ਸੱਚ ਕਰਨ ਲਈ ਗਾਊਨ ਡਿਜ਼ਾਈਨ ਕਰਵਾਇਆ, ਜਿਸ ‘ਤੇ ਕਰੀਬ 3 ਲੱਖ 18 ਹਜ਼ਾਰ ਰੁਪਏ ਦਾ ਖਰਚ ਆਇਆ ਹੈ। ਇਹ ਗਾਊਨ ਇੰਨਾ ਵੱਡਾ ਹੈ ਕਿ ਇਸ ਨਾਲ 63 ਅਮਰੀਕੀ ਫੁੱਟਬਾਲ ਗ੍ਰਾਊਂਡ ਕਵਰ ਕੀਤੇ ਜਾ ਸਕਦੇ ਹਨ।
ਮਾਰੀਆ ਲਈ ਸਭ ਤੋਂ ਮੁਸ਼ਕਲ ਕੰਮ ਇਸ ਗਾਊਨ ਨੂੰ ਤਿਆਰ ਕਰਨ ਲਈ ਕਾਰੀਗਰਾਂ ਨੂੰ ਲੱਭਣਾ ਸੀ। ਇਕ ਮਹੀਨੇ ਦੀ ਖੋਜ ਦੇ ਬਾਅਦ ਉਸ ਨੇ ਗ੍ਰੀਸ ਦੀ ਇਕ ਕੰਪਨੀ ਇਸ ਨੂੰ ਤਿਆਰ ਕਰਨ ਦਾ ਆਰਡਰ ਦਿੱਤਾ। ਇਸ ਲਈ ਕੱਪੜਾ ਬਣਾਉਣ ਵਿਚ ਫੈਕਟਰੀ ਨੂੰ 3 ਮਹੀਨੇ ਦਾ ਸਮਾਂ ਲੱਗਾ। ਫੈਕਟਰੀ ਨੇ 1 ਹਜ਼ਾਰ ਮੀਟਰ ਦੇ 7 ਰੋਲ ਤਿਆਰ ਕੀਤੇ। ਇਸ ਨੂੰ ਤਿਆਰ ਕਰਨ ਦੇ ਬਾਅਦ ਬਾਕੀ ਹਿੱਸਾ ਰੋਲ ਕਰ ਲਿਆ ਗਿਆ। ਵਿਆਹ ਵਾਲੇ ਦਿਨ ਟਰੱਕ ਦੀ ਮਦਦ ਨਾਲ ਮੈਦਾਨ ਵਿਚ ਰੋਲ ਨੂੰ ਖੋਲ੍ਹਿਆ ਗਿਆ। 6 ਘੰਟੇ ਦੀ ਮਿਹਨਤ ਦੇ ਬਾਅਦ 30 ਲੋਕਾਂ ਨੇ ਵਿਆਹ ਵਾਲੀ ਜਗ੍ਹਾ ‘ਤੇ ਇਸ ਨੂੰ ਸੰਭਾਲਿਆ।
ਮਾਰੀਆ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ,”ਬਿਨਾਂ ਉਨ੍ਹਾਂ ਦੀ ਮਦਦ ਦੇ ਇਹ ਕਰਨਾ ਸੰਭਵ ਨਹੀਂ ਸੀ।” ਗਾਊਨ ਦਾ ਜੋ ਹਿੱਸਾ ਚਿਹਰੇ ਨੂੰ ਕਵਰ ਕਰ ਰਿਹਾ ਸੀ ਇਸੇ ਨਾਲ ਹੀ ਬਾਕੀ ਡਰੈੱਸ ਜੁੜੀ ਹੋਈ ਸੀ।
ਮੌਕੇ ‘ਤੇ ਗਿਨੀਜ਼ ਵਰਲਡ ਰਿਕਾਰਡ ਦੀ ਟੀਮ ਨੇ ਪੇਸ਼ੇਵਰ ਸਰਵੇਅਰਜ਼ ਦੀ ਮਦਦ ਨਾਲ ਗਾਊਨ ਮਾਪਿਆ। ਇਸ ਦੀ ਲੰਬਾਈ ਨਾਪਣ ਵਾਲੇ ਟੇਪ ਨੂੰ ਸਿਵਲ ਇੰਜੀਨੀਅਰ ਦੀ ਮਦਦ ਨਾਲ ਤਿਆਰ ਕੀਤਾ ਗਿਆ ਸੀ।