ਲਾਹੌਰ ‘ਚ ਹੁਣ ਕਬਰਾਂ ‘ਤੇ ਵੀ ਟੈਕਸ ਲਾਉਣ ਦਾ ਪ੍ਰਸਤਾਵ

0
164

ਲਾਹੌਰ – ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੂੰ ਲਾਹੌਰ ‘ਚ ਮੁਰਦਿਆਂ ਨੂੰ ਦਫਨ ਕਰਨ ਲਈ ਬਣਨ ਵਾਲੀਆਂ ਨਵੀਆਂ ਕਬਰਾਂ ‘ਤੇ 1 ਹਜ਼ਾਰ ਤੋਂ 1500 ਪਾਕਿਸਤਾਨੀ ਰੁਪਏ ਵਸੂਲਣ ਦਾ ਪ੍ਰਸਤਾਵ ਦਿੱਤਾ ਗਿਆ ਹੈ।
ਪ੍ਰਸਤਾਵ ਦੇ ਪੱਖ ‘ਚ ਇਹ ਦਲੀਲ ਦਿੱਤੀ ਗਈ ਹੈ ਕਿ ਟੈਕਸ ਨਾਲ ਵਸੂਲੀ ਜਾਣ ਵਾਲੀ ਰਕਮ ਦਾ ਇਸਤੇਮਾਲ ਕਬਰਿਸਤਾਨਾਂ ਦੀ ਦੇਖਭਾਲ ਲਈ ਕੀਤਾ ਜਾਵੇਗਾ, ਜਿਸ ਨਾਲ ਇਨ੍ਹਾਂ ਦੀ ਵਿਵਸਥਾ ਹੋਰ ਚੰਗੀ ਹੋਵੇਗੀ। ਰਿਪੋਰਟ ‘ਚ ਆਖਿਆ ਗਿਆ ਹੈ ਕਿ ਅਜੇ ਆਮ ਤੌਰ ਤੋਂ ਕਬਰਿਸਤਾਨ ਦੀ ਥਾਂ ਅਤੇ ਮੁਰਦਿਆਂ ਨੂੰ ਦਫਨ ਕਰਨ ‘ਚ ਲਗਭਗ 10 ਹਜ਼ਰ ਰੁਪਏ ਦਾ ਖਰਚ ਆਉਂਦਾ ਹੈ। ਜੇਕਰ ਟੈਕਸ ਲਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਮਿਲ ਗਈ ਤਾਂ ਇਹ ਖਰਚ ਹੋਰ ਵਧ ਜਾਵੇਗਾ।