ਦੇਹਰਾਦੂਨ-ਉੱਤਰਾਖੰਡ ਦੇ ਚੰਪਾਵਤ ਜ਼ਿਲ੍ਹੇ ਦੇ ਲੋਹਾਘਾਟ ਇਲਾਕੇ ‘ਚ ਇਕ ਵਾਹਨ ਦੇ ਡੂੰਘੀ ਖੱਡ ‘ਚ ਡਿੱਗ ਜਾਣ ਕਾਰਨ 8 ਲੋਕ ਮਾਰੇ ਗਏ ਤੇ 10 ਹੋਰ ਜ਼ਖ਼ਮੀ ਹੋ ਗਏ | ਚੰਪਾਵਤ ਦੇ ਪੁਲਿਸ ਸੁਪਰਡੈਂਟ ਨੇ ਦੱਸਿਆ ਕਿ ਇਹ ਵਾਹਨ ਉਸ ਸਮੇਂ 300 ਮੀਟਰ ਡੂੰਘੀ ਖੱਡ ‘ਚ ਜਾ ਡਿੱਗਾ ਜਦੋਂ ਇਸ ‘ਤੇ ਸਵਾਰ ਲੋਕ ਇਕ ਮਿ੍ਤਕ ਔਰਤ ਦੀ ਲਾਸ਼ ਨੂੰ ਅੰਤਿਮ ਸੰਸਕਾਰ ਲਈ ਬਾਰਾਕੋਟ ਤੋਂ ਸ਼ਮਸ਼ਾਨ ਘਾਟ ਲਿਜਾ ਰਹੇ ਸਨ | ਇਸ ਹਾਦਸੇ ‘ਚ 6 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 2 ਹੋਰ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਹਸਪਤਾਲ ‘ਚ ਦਮ ਤੋੜ ਗਏ | ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ‘ਚ 70 ਸਾਲਾਂ ਮਿ੍ਤਕ ਔਰਤ ਦਾ ਪੁੱਤਰ ਵੀ ਸ਼ਾਮਿਲ ਹੈ ਤੇ ਸਭ ਜ਼ਖ਼ਮੀਆਂ ਨੂੰ ਨੇੜੇ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ | ਪੁਲਿਸ ਅਧਿਕਾਰੀ ਨੇ ਹਾਦਸੇ ਦੀ ਵਜ੍ਹਾ ਭਾਰੀ ਮੀਂਹ ਨੂੰ ਦੱਸਿਆ ਹੈ |
Related Posts
ਵਿਸ਼ਵ ਵਾਤਾਵਰਣ ਦਿਵਸ ”ਤੇ ਜਾਣੋ ਸਵਿਟਜ਼ਰਲੈਂਡ ਦੇ ਨੰਬਰ ਵਨ ਬਣਨ ਦੇ ਰਾਜ਼
ਜਲੰਧਰ : ਐਨਵਾਇਰਨਮੈਂਟ ਪਰਫਾਰਮੈਂਸ ਇੰਡੈਕਸ ਦੀ ਪਿਛਲੇ ਸਾਲ ਜਾਰੀ ਹੋਏ ਰੈਂਕਿੰਗ ‘ਚ ਸਵਿਟਜ਼ਰਲੈਂਡ ਪਹਿਲੇ ਨੰਬਰ ‘ਤੇ ਰਿਹਾ ਸੀ। ਵਰਲਡ ਇਕਾਨੋਮਿਕ…
ਪੰਜਾਬ ‘ਤੇ ਕੋਰੋਨਾ ਦਾ ਸੰਕਟ, ਇੱਕ ਹੀ ਦਿਨ ‘ਚ 21 ਮਾਮਲੇ ਪਾਜ਼ਿਟਿਵ, ਕੁੱਲ ਅੰਕੜਾ 151 ‘ਤੇ ਪਹੁੰਚਿਆ
ਚੰਡੀਗੜ੍ਹ: ਪੰਜਾਬ ‘ਚ ਕੋਰੋਨਾ ਕਾਰਨ ਹਰ ਪਾਸੇ ਦਹਿਸ਼ਤ ਦਾ ਮਾਹੌਲ ਹੈ। ਸੂਬੇ ‘ਚ ਪਿਛਲੇ 24 ਘੰਟਿਆਂ ਦੌਰਾਨ 21 ਨਵੇਂ ਸਕਾਰਾਤਮਕ…
ਇਸ ਦੇਸ਼ ਨੇ ਬੰਦ ਨਹੀਂ ਕੀਤੇ ਸਕੂਲ, ਜਿੰਮ ਤੇ ਬਾਰ, ਫਿਰ ਵੀ ਕੰਟਰੋਲ ਕਰ ਲਿਆ ਕੋਰੋਨਾ
ਸਵੀਡਨ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਲੌਕਡਾਊਨ ਦਾ ਫ਼ਾਰਮੂਲਾ ਅਪਣਾਉਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਸ…