ਲਸਣ, ਪਿਆਜ਼ ਖਾਣ ਨਾਲ ‘ਕੋਲੋਰੈਕਟਲ’ ਕੈਂਸਰ ਦਾ ਖਤਰਾ ਹੁੰਦੈ ਘੱਟ

0
92

ਬੀਜਿੰਗ–ਪਿਆਜ਼, ਲਸਣ ਵਾਲੀ ਸਬਜ਼ੀ ਖਾਣ ਨਾਲ ਗੁਦਾਂ (ਕੋਲੋਰੈਕਟਲ) ਦੇ ਕੈਂਸਰ ਦੇ ਵਿਕਸਿਤ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈ। ਇਕ ਨਵੇਂ ਅਧਿਐਨ ’ਚ ਇਸ ਬਾਰੇ ਦਾਅਵਾ ਕੀਤਾ ਗਿਆ ਹੈ। ਕੋਲਨ ਅਤੇ ਗੁਦਾਂ ਵੱਡੀ ਅੰਤੜੀ ਦੇ ਹਿੱਸੇ ਹਨ, ਜੋ ਪਾਚਨ ਤੰਤਰ ਦਾ ਸਭ ਤੋਂ ਹੇਠਲਾ ਹਿੱਸਾ ਹੁੰਦਾ ਹੈ। ਵੱਖ-ਵੱਖ ਤਰ੍ਹਾਂ ਦੇ ਕੈਂਸਰ ਨਾਲ ਜਿੰਨੀਅਾਂ ਮੌਤਾਂ ਹੁੰਦੀਆਂਂ ਹਨ, ਉਸ ’ਚ ਔਰਤਾਂ ਅਤੇ ਮਰਦਾਂ ਦੇ ਮਾਮਲੇ ’ਚ ਕੈਂਸਰ ਦਾ ਇਹ ਲੜੀਵਾਰ ਦੂਜਾ ਅਤੇ ਤੀਜਾ ਵੱਡਾ ਰੂਪ ਹੈ।
ਏਸ਼ੀਆ ਪੈਸੀਫਿਕ ਜਨਰਲ ਆਫ ਕਲੀਨੀਕਲ ਓਨਕੋਲਾਜੀ ’ਚ ਪ੍ਰਕਾਸ਼ਿਤ ਅਧਿਐਨ ’ਚ ਦੇਖਿਆ ਗਿਆ ਕਿ ਪਿਆਜ਼, ਲਸਣ ਵਾਲੀ ਸਬਜ਼ੀ ਖਾਣ ਨਾਲ ਬਾਲਗਾਂ ’ਚ ਕੋਲੋਰੈਕਟਲ ਕੈਂਸਰ ਦਾ ਖਤਰਾ 79 ਫੀਸਦੀ ਘੱਟ ਗਿਆ। ਚਾਈਨਾ ਮੈਡੀਕਲ ਯੂਨੀਵਰਸਿਟੀ ਦੇ ਫਸਟ ਹਸਪਤਾਲ ਦੇ ਝੀ ਲੀ ਨੇ ਕਿਹਾ ਕਿ ਸਾਡੇ ਅਧਿਐਨ ਤੋਂ ਜੋ ਨਤੀਜਾ ਨਿਕਲ ਕੇ ਸਾਹਮਣੇ ਆਇਆ ਹੈ, ਉਸ ਦੇ ਮੁਤਾਬਕ ਇਹ ਕਹਿਣਾ ਠੀਕ ਹੋਵੇਗਾ ਕਿ ਸੁਰੱਖਿਆ ਵਜੋਂ ਪਿਆਜ਼ ਅਤੇ ਲਸਣ ਵਾਲੀ ਸਬਜ਼ੀ ਖਾਣਾ ਜ਼ਿਆਦਾ ਬਿਹਤਰ ਹੈ। ਉਨ੍ਹਾਂ ਕਿਹਾ ਕਿ ਅਧਿਐਨ ਦੇ ਨਤੀਜੇ ਇਸ ’ਤੇ ਵੀ ਚਾਨਣਾ ਪਾਉਂਦੇ ਹਨ ਕਿ ਜੀਵਨਸ਼ੈਲੀ ’ਚ ਬਦਲਾਅ ਕਰਕੇ ਕਿਸ ਤਰ੍ਹਾਂ ਸ਼ੁਰੂਆਤ ’ਚ ਹੀ ਕੋਲੋਰੈਕਟਲ ਕੈਂਸਰ ਦੀ ਰੋਕਥਾਮ ਕਰ ਸਕਦੇ ਹਾਂ।