ਮਿਲਾਨ— ਸ਼ਾਇਦ ਇਟਲੀ ਰਹਿੰਦੇ ਲੋਕ ਇਸ ਖਬਰ ਨੂੰ ਕਦੇ ਸੱਚ ਮੰਨਣ ਲਈ ਤਿਆਰ ਨਾ ਹੋਣ ਕਿ 28 ਫਰਵਰੀ ਦਾ ਦਿਨ ਇਕ ਅਜਿਹਾ ਦਿਨ ਸੀ, ਜਦੋਂ ਇਟਲੀ ਵਿਚ ਰਿਕਾਰਡ ਗਰਮੀ ਪਈ ਹੋਵੇ । ਜੀ ਹਾਂ, ਇਹ ਗੱਲ ਬਿਲਕੁਲ ਸਹੀ ਅਤੇ ਸੱਚੀ ਹੈ ਕਿ ਇਟਲੀ ਦੀ ਰਾਜਧਾਨੀ ਰੋਮ ਵਿਚ 28 ਫਰਵਰੀ ਦਾ ਦਿਨ ਆਪਣੇ-ਆਪ ਵਿਚ ਇਕ ਨਵਾਂ ਰਿਕਾਰਡ ਲੈ ਕੇ ਚੜ੍ਹਿਆ ਸੀ। ਇਸ ਤਰ੍ਹਾਂ ਦੀ ਗਰਮੀ 157 ਸਾਲ ਪਹਿਲਾਂ 1862 ‘ਚ ਪਈ ਸੀ ਜਦੋਂ ਫਰਵਰੀ ਮਹੀਨੇ ਤਾਪਮਾਨ 21 ਡਿਗਰੀ ਤੋਂ ਉੱਪਰ ਪੁੱਜਿਆ ਸੀ। ਅਜਿਹਾ 1990 ਦੇ ਫਰਵਰੀ ਮਹੀਨੇ ਵੀ ਵਾਪਰਿਆ ਸੀ ਜਦੋਂ ਰੋਮ ਦਾ ਤਾਪਮਾਨ 21 ਡਿਗਰੀ ਨੋਟ ਕੀਤਾ ਗਿਆ ਸੀ ਪਰ 28 ਫਰਵਰੀ 2019 ਦਾ ਉਹ ਦਿਨ ਸੀ, ਜਿਸ ਦਿਨ ਇਟਲੀ ‘ਚ 157 ਸਾਲ ਬਾਅਦ ਸਭ ਤੋਂ ਵੱਧ ਰਿਕਾਰਡ 21.6 ਡਿਗਰੀ ਤਾਪਮਾਨ ਗਰਮੀ ਪਈ ਹੋਵੇ।
ਮੌਸਮ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਰਵਰੀ ਮਹੀਨੇ ਇੱਥੇ ਅਕਸਰ ਠੰਡ ਪੈਂਦੀ ਹੈ ਅਤੇ ਤਾਪਮਾਨ 14 ਡਿਗਰੀ ਦੇ ਨੇੜੇ-ਤੇੜੇ ਰਹਿੰਦਾ ਹੈ ਪਰ ਰਾਜਧਾਨੀ ਰੋਮ ਦੇ ਇਤਿਹਾਸ ‘ਚ ਪਹਿਲੀ ਵਾਰ ਹੋਇਆ ਹੈ ਜਦੋਂ ਫਰਵਰੀ ਦੇ ਮਹੀਨੇ ਤਾਪਮਾਨ 21.6 ਡਿਗਰੀ ਤੱਕ ਪੁੱਜਿਆ ਹੋਵੇ ਜੋ ਕਿ ਆਪਣੇ-ਆਪ ‘ਚ ਇਕ ਨਵਾਂ ਰਿਕਾਰਡ ਹੈ। ਇਹ ਵੀ ਦੱਸਣਯੋਗ ਹੈ ਕਿ ਗਰਮੀਆਂ ‘ਚ ਅਕਸਰ ਇਟਲੀ ਦਾ ਤਾਪਮਾਨ ਅਕਸਰ 40 ਡਿਗਰੀ ਤੱਕ ਪਾਰ ਕਰ ਜਾਂਦਾ ਹੈ ਪਰ ਫਰਵਰੀ ਮਹੀਨੇ ਅਜਿਹਾ ਬਹੁਤ ਘੱਟ ਵੇਖਣ ਨੂੰ ਮਿਲਦਾ ਹੈ ਜਦੋ ਤਾਪਮਾਨ 21.6 ਡਿਗਰੀ ਤੱਕ ਪੁੱਜਾ ਹੋਵੇ।