ਰੋਗ ਤੋਂ ਪਹਿਲਾਂ ਦਿਮਾਗ਼ ਦਿੰਦਾ ਹੈ ਚਿਤਾਵਨੀ

0
117

ਪਰਮਾਤਮਾ ਨੇ ਸਾਡੇ ਸਰੀਰ ਦੀ ਰਚਨਾ ਕੁਝ ਅਜਿਹੀ ਕੀਤੀ ਹੈ ਕਿ ਰੋਗ ਦੇ ਆਸਾਰ ਬਣਦੇ ਹੀ ਸਾਡਾ ਦਿਮਾਗ ਇਸ ਦੀ ਸੂਚਨਾ ਦੇ ਦਿੰਦਾ ਹੈ। ਜੋ ਵਿਅਕਤੀ ਆਪਣੇ ਰੁਝੇਵਿਆਂ ਦਾ ਬਹਾਨਾ ਬਣਾ ਕੇ ਇਸ ਸੰਦੇਸ਼ ਦੀ ਪ੍ਰਵਾਹ ਨਹੀਂ ਕਰਦਾ, ਉਹ ਰੋਗ ਤੋਂ ਬਚ ਨਹੀਂ ਸਕਦਾ।
ਰੋਗ ਦੇ ਸ਼ੁਰੂ ਵਿਚ ਕਿਤੇ ਦਰਦ ਹੋਵੇਗੀ, ਕਿਤੇ ਬੁਖਾਰ ਹੋਵੇਗਾ, ਜਿਸ ਦਾ ਮਤਲਬ ਹੈ ਰੋਗ ਦੀ ਸੰਭਾਵਨਾ ਹੋਣ ‘ਤੇ ਕੁਦਰਤ ਹੀ ਰੋਗ ਨਾਲ ਲੜਨ, ਇਸ ਨੂੰ ਉਖਾੜ ਕੇ ਸੁੱਟਣ ਦੇ ਯਤਨ ਸ਼ੁਰੂ ਕਰ ਦਿੰਦੀ ਹੈ। ਨਾਲ ਹੀ ਸਾਨੂੰ ਸਹੀ ਇਲਾਜ ਕਰਨ ਦਾ ਸੰਕੇਤ ਦਿੰਦੀ ਹੈ। ਸਰੀਰ ਦੀਆਂ ਰੋਗ ਪ੍ਰਤੀਰੋਧਕ ਤਾਕਤਾਂ ਆਰਾਮ ਨਾਲ ਨਹੀਂ ਬੈਠਦੀਆਂ ਅਤੇ ਤੇਜ਼ੀ ਨਾਲ ਇਸ ਪਾਸੇ ਲੱਗ ਜਾਂਦੀਆਂ ਹਨ ਪਰ ਜਦੋਂ ਅਸੀਂ ਹੀ ਇਲਾਜ ਕਰਨ ਵੱਲ ਕਦਮ ਨਹੀਂ ਚੁੱਕਦੇ, ਤਾਂ ਬਿਮਾਰ ਹੋਣਾ ਨਿਸਚਿਤ ਹੋ ਜਾਂਦਾ ਹੈ। ਸਾਨੂੰ ਇਹ ਸਥਿਤੀ ਨਹੀਂ ਆਉਣ ਦੇਣੀ ਚਾਹੀਦੀ। ਅਜਿਹਾ ਨਾ ਹੋਵੇ ਕਿ ਅਸੀਂ ਆਪਣੇ ਕੰਮ-ਧੰਦਿਆਂ ਵਿਚ ਫਸੇ ਰਹੀਏ ਅਤੇ ਰੋਗ ਜਟਿਲ ਹੀ ਹੋ ਜਾਵੇ। ਜੋ ਰਹੇਗਾ ਸੁਚੇਤ, ਉਹੀ ਹੋਵੇਗਾ ਤੰਦਰੁਸਤ।
ਜੇ ਪਹਿਲਾਂ ਧਿਆਨ ਨਹੀਂ ਦਿੱਤਾ ਜਾਂ ਹੁਣ ਇਹ ਸਮਾਂ ਹੈ ਕਿ ਸਿਹਤ ਦੀ ਰੱਖਿਆ ਲਈ ਪੂਰੇ ਯਤਨ ਕਰੋ। ਚੰਗੀ ਦਵਾਈ ਸ਼ੁਰੂ ਕਰੋ। ਰੋਗ ਨੂੰ ਗੰਭੀਰ ਨਾ ਹੋਣ ਦਿਓ। ਚੰਗਾ ਤਾਂ ਇਹੀ ਹੈ ਕਿ ਸ਼ੁਰੂ ਵਿਚ ਹੀ ਰੋਗ ਨੂੰ ਰੋਕੋ।
‘ਆਰਟ ਆਫ ਲਿਵਿੰਗ’ ਸੰਸਥਾ ਦੁਆਰਾ ਦਰੀ ਵਿਛਾ ਕੇ ਪੂਰੀ ਤਰ੍ਹਾਂ ਲੇਟਣ ਅਤੇ ਕੁਝ ਡੂੰਘੇ ਸਾਹ ਲੈਣ ਦੀ ਸਿੱਖਿਆ ਦਿੱਤੀ ਜਾਂਦੀ ਹੈ। ਇਸੇ ਦੇ ਨਾਲ ਸਰੀਰ ਨੂੰ ਤਾਣਨ ਨੂੰ ਕਿਹਾ ਜਾਂਦਾ ਹੈ। ਤਣੇ ਹੋਏ, ਲੇਟੇ ਹੋਏ ਸਰੀਰ ਵਿਚ ਸਾਨੂੰ ਆਪਣੇ ਹਰੇਕ ਅੰਕ ਵੱਲ ਧਿਆਨ ਦੇਣ ਨੂੰ ਕਿਹਾ ਜਾਂਦਾ ਹੈ। ਉਹ ਖੱਬੇ ਪੈਰ ਤੋਂ ਧਿਆਨ ਕੇਂਦਰਿਤ ਕਰਦੇ ਹੋਏ ਕਮਰ ਤੱਕ ਪਹੁੰਚਣ ਨੂੰ ਕਹਿੰਦੇ ਹਨ। ਫਿਰ ਸੱਜੇ ਪੈਰ ਦੇ ਅੰਗੂਠੇ ਤੋਂ ਉੱਪਰ ਵੱਲ ਧਿਆਨ ਲਿਆਉਂਦੇ ਰਹਿਣ ਬਾਰੇ ਸਮਝਾਉਂਦੇ ਹਨ। ਕਮਰ ਤੱਕ ਪਹੁੰਚ ਕੇ, ਹੁਣ ਕਮਰ ਤੋਂ ਹੌਲੀ-ਹੌਲੀ ਮੋਢਿਆਂ ਤੱਕ ਧਿਆਨ ਲਿਜਾਣ ਨੂੰ ਕਹਿੰਦੇ ਹਨ। ਫਿਰ ਗਰਦਨ, ਚਿਹਰੇ ਦੇ ਹਰੇਕ ਅੰਗਾਂ ਵੱਲ ਧਿਆਨ ਕਰਦੇ ਹੋਏ ਸਿਰ ਦੀ ਚੋਟੀ ਤੱਕ ਪਹੁੰਚਣ ਨੂੰ ਕਹਿੰਦੇ ਹਨ। ਜੇ ਕੋਈ ਅੰਗ ਰੋਗ ਦਾ ਸੰਦੇਸ਼ ਦੇਵੇ ਤਾਂ ਇਸ ਵੱਲ ਧਿਆਨ ਦੇਣ ਅਤੇ ਇਲਾਜ ਕਰਨ ਦੀ ਗੱਲ ਸਮਝਾਉਂਦੇ ਹਨ। ਇਹ ਇਕ ਚੰਗੀ ਵਿਧੀ ਹੈ। ਇਸ ਨੂੰ ਰੋਜ਼ਾਨਾ ਕਰੋ।
‘ਆਰਟ ਆਫ ਲਿਵਿੰਗ’ ਦੀ ਇਸ ਕਿਰਿਆ ਨਾਲ ਸਾਡਾ ਤਨ ਅਤੇ ਮਨ ਪੂਰਾ ਆਰਾਮ ਪਾਉਂਦਾ ਹੈ। ਇਨ੍ਹਾਂ ਅੰਗਾਂ ਨੂੰ ਆਰਾਮ ਮਿਲਣ ਨਾਲ ਇਨ੍ਹਾਂ ਵਿਚ ਸ਼ਕਤੀ ਦਾ ਸੰਚਾਰ ਹੁੰਦਾ ਹੈ। ਅਸੀਂ ਆਪਣੇ ਹਰੇਕ ਅੰਗ ਦੇ ਪ੍ਰਤੀ ਜਾਗਰੂਕ ਹੋ ਜਾਂਦੇ ਹਾਂ।
ਸਾਨੂੰ ਨਿਰਾਸ਼ਾਵਾਦੀ ਹੋਣ ਤੋਂ ਬਚਣਾ ਚਾਹੀਦਾ ਹੈ। ਛੇਤੀ ਠੀਕ ਹੋਣ ਦੀ ਆਸ ਕਰਨੀ ਹੈ। ਸਹੀ ਇਲਾਜ ਕਰਨਾ ਹੈ। ਜਦੋਂ ਵੀ ਦਿਮਾਗ ਦੀ ਚਿਤਾਵਨੀ ਮਿਲੇ, ਕਾਰਵਾਈ ਕਰਨ ਵੱਲ ਆ ਜਾਣਾ ਚਾਹੀਦਾ ਹੈ।