ਰਿਹਾਇਸ਼ੀ ਸੁਸਾਇਟੀਆਂ ਨੇੜੇ ਬਣੇ ਪੋਲਟਰੀ ਫਾਰਮ ਨੂੰ ਬੰਦ ਕਰਨ ਦੀ ਮੰਗ

ਜੀਰਕਪੁਰ : ਸਿੰਘਪੁਰਾ-ਨਗਲਾ ਸੜਕ ਤੇ ਸਥਿਤ ਬਣੇ ਰਿਹਾਇਸ਼ੀ ਸੁਸਾਇਟੀਆਂ ਦੇ ਨੇੜੈ ਬਣੇ ਖੰਨਾ ਪੋਲਟਰੀ ਫਾਰਮ ਨੂੰ ਬੰਦ ਕਰਨ ਦੀ ਮੰਗ ਤੇਜ ਹੁੰਦੀ ਜਾ ਰਹੀ ਹੈ। ਪੋਲਟਰੀ ਫਾਰਮ ਫੈਲਾਏ ਜਾ ਰਹੇ ਪ੍ਰਦੂਸ਼ਣ ਕਾਰਨ ਲੋਕਾਂ ਦਾ ਜਿਊਣਾ ਮੁਹਾਲ ਹੋਇਆ ਪਿਆ ਹੈ ਜਿਨਾਂ ਵਲੋਂ ਇਸ ਪੋਲਟਰੀ ਫਾਰਮ ਨੂੰ ਬੰਦ ਕਰਵਾਉਣ ਲਈ ਬੀਤੇ ਲੰਬੇ ਸਮੇ ਤੋਂ ਸੰਘਰਸ਼ ਵਿਢਿਆ ਜਾ ਰਿਹਾ ਹੈ ਪਰ ਕੋਈ ਵੀ ਵਿਭਾਗ ਉਨਾਂ ਦੀ ਸੁਣਵਾਈ ਨਹੀ ਕਰ ਰਿਹਾ ਹੈ। ਇਸ ਪੋਲਟਰੀ ਫਾਰਮ ਨੇੜੇ ਬਣੇ ਐਸਕਾਨ ਐਰੀਨਾ ਸੁਸਾਇਟੀ ਦੇ ਵਸਨੀਕਾਂ ਨੇ ਦਸਿਆ ਕਿ ਇਸ ਖੰਨਾ ਪੋਲਟਰੀ ਫਾਰਮ ਤੋਂ ਉੱਠਦੀ ਬੁਦਬੂ ਕਾਰਨ ਕਿਸੇ ਵੀ ਸਮੇ ਕੋਈ ਬਿਮਾਰੀ ਫੈਲ ਸਕਦੀ ਹੈ ਪਰ ਨਗਰ ਕੌਂਸਲ ਦੇ ਅੀਧਕਾਰੀਆਂ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਉਨਾ ਦੀ ਇਸ ਸਮਸਿਆ ਦਾ ਕੋਈ ਹੱਲ ਨਹੀ ਨਿਕਲ ਰਿਹਾ ਹੈ।ਉਨਾਂ ਕਿਹਾ ਕਿ ਸੁਸਾਇਟੀ ਵਾਸੀਆਂ ਸਮੇਤ ਹੋਰ ਨੇੜਲੀਆ ਸੁਸਾਇਟੀਆਂ ਦੇ ਵਸਨੀਕਾ ਵਲੋਂ ਵੀ ਇਸ ਸਬੰਧੀ ਕਈ ਵਾਰ ਧਰਨੇ ਪ੍ਰਦਰਸ਼ਨ ਕੀਤੇ ਜਾ ਚੁੱਕੇ ਹਨ ਪਰ ਫਿਰ ਵੀ ਕਿਸੇ ਵਿਭਾਗ ਵਲੋਂ ਉਨਾਂ ਨੂੰ ਰਾਹਤ ਦੀ ਉਮੀਦ ਨਹੀ ਦੁਆਈ ਹੈ। ਜਦਕਿ ਪੋਲਟਰੀ ਫਾਰਮ ਮਾਲਕਾਂ ਕੋਲ ਇਸ ਸਮੇ ਪ੍ਰਦੂਸ਼ਣ ਵਿਭਾਗ ਵਲੋਂ ਜਾਰੀ ਕੀਤੀ ਗਈ ਐਨ ਓ ਸੀ ਦੀ ਮਿਆਦ ਵੀ ਪੁੱਗ ਚੁੱਕੀ ਹੈ। ਉਨਾਂ ਮੰਗ ਕੀਤੀ ਕਿ ਕਿਸੇ ਵੀ ਸਮੇ ਬਿਮਾਰੀ ਫੈਲਣ ਦਾ ਕਾਰਨ ਬਣਨ ਵਾਲੇ ਇਸ ਪੋਲਟਰੀ ਫਾਰਮ ਨੂੰ ਤੁਰੰਤ ਬੰਦ ਕਰਵਾ ਕੇ ਇੱਥੇ ਰਹਿ ਰਹੇ ਸੈਂਕੜੇ ਵਸਨੀਕਾਂ ਨੂੰ ਰਾਹਤ ਪ੍ਰਦਾਨ ਕਰਵਾਈ ਜਾਵੇ। ਮਾਮਲੇ ਸਬੰਧੀ ਸੰਪਰਕ ਕਰਨ ਤੇ ਨਗਰ ਕੌਂਸ਼ਲ ਦੇ ਕਾਰਜ ਸਾਧਕ ਅਫਸਰ ਮਨਵੀਰ ਸਿੰਘ ਗਿੱਲ ਅਤੇ ਪੋਲਟਰੀ ਫਾਰਮ ਦੇ ਪ੍ਰਬੰਧਕਾਂ ਨਾਲ ਸੰਪਰਕ ਨਹੀ ਹੋ ਸਕਿਆ।

Leave a Reply

Your email address will not be published. Required fields are marked *