ਜੀਰਕਪੁਰ : ਸਿੰਘਪੁਰਾ-ਨਗਲਾ ਸੜਕ ਤੇ ਸਥਿਤ ਬਣੇ ਰਿਹਾਇਸ਼ੀ ਸੁਸਾਇਟੀਆਂ ਦੇ ਨੇੜੈ ਬਣੇ ਖੰਨਾ ਪੋਲਟਰੀ ਫਾਰਮ ਨੂੰ ਬੰਦ ਕਰਨ ਦੀ ਮੰਗ ਤੇਜ ਹੁੰਦੀ ਜਾ ਰਹੀ ਹੈ। ਪੋਲਟਰੀ ਫਾਰਮ ਫੈਲਾਏ ਜਾ ਰਹੇ ਪ੍ਰਦੂਸ਼ਣ ਕਾਰਨ ਲੋਕਾਂ ਦਾ ਜਿਊਣਾ ਮੁਹਾਲ ਹੋਇਆ ਪਿਆ ਹੈ ਜਿਨਾਂ ਵਲੋਂ ਇਸ ਪੋਲਟਰੀ ਫਾਰਮ ਨੂੰ ਬੰਦ ਕਰਵਾਉਣ ਲਈ ਬੀਤੇ ਲੰਬੇ ਸਮੇ ਤੋਂ ਸੰਘਰਸ਼ ਵਿਢਿਆ ਜਾ ਰਿਹਾ ਹੈ ਪਰ ਕੋਈ ਵੀ ਵਿਭਾਗ ਉਨਾਂ ਦੀ ਸੁਣਵਾਈ ਨਹੀ ਕਰ ਰਿਹਾ ਹੈ। ਇਸ ਪੋਲਟਰੀ ਫਾਰਮ ਨੇੜੇ ਬਣੇ ਐਸਕਾਨ ਐਰੀਨਾ ਸੁਸਾਇਟੀ ਦੇ ਵਸਨੀਕਾਂ ਨੇ ਦਸਿਆ ਕਿ ਇਸ ਖੰਨਾ ਪੋਲਟਰੀ ਫਾਰਮ ਤੋਂ ਉੱਠਦੀ ਬੁਦਬੂ ਕਾਰਨ ਕਿਸੇ ਵੀ ਸਮੇ ਕੋਈ ਬਿਮਾਰੀ ਫੈਲ ਸਕਦੀ ਹੈ ਪਰ ਨਗਰ ਕੌਂਸਲ ਦੇ ਅੀਧਕਾਰੀਆਂ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਉਨਾ ਦੀ ਇਸ ਸਮਸਿਆ ਦਾ ਕੋਈ ਹੱਲ ਨਹੀ ਨਿਕਲ ਰਿਹਾ ਹੈ।ਉਨਾਂ ਕਿਹਾ ਕਿ ਸੁਸਾਇਟੀ ਵਾਸੀਆਂ ਸਮੇਤ ਹੋਰ ਨੇੜਲੀਆ ਸੁਸਾਇਟੀਆਂ ਦੇ ਵਸਨੀਕਾ ਵਲੋਂ ਵੀ ਇਸ ਸਬੰਧੀ ਕਈ ਵਾਰ ਧਰਨੇ ਪ੍ਰਦਰਸ਼ਨ ਕੀਤੇ ਜਾ ਚੁੱਕੇ ਹਨ ਪਰ ਫਿਰ ਵੀ ਕਿਸੇ ਵਿਭਾਗ ਵਲੋਂ ਉਨਾਂ ਨੂੰ ਰਾਹਤ ਦੀ ਉਮੀਦ ਨਹੀ ਦੁਆਈ ਹੈ। ਜਦਕਿ ਪੋਲਟਰੀ ਫਾਰਮ ਮਾਲਕਾਂ ਕੋਲ ਇਸ ਸਮੇ ਪ੍ਰਦੂਸ਼ਣ ਵਿਭਾਗ ਵਲੋਂ ਜਾਰੀ ਕੀਤੀ ਗਈ ਐਨ ਓ ਸੀ ਦੀ ਮਿਆਦ ਵੀ ਪੁੱਗ ਚੁੱਕੀ ਹੈ। ਉਨਾਂ ਮੰਗ ਕੀਤੀ ਕਿ ਕਿਸੇ ਵੀ ਸਮੇ ਬਿਮਾਰੀ ਫੈਲਣ ਦਾ ਕਾਰਨ ਬਣਨ ਵਾਲੇ ਇਸ ਪੋਲਟਰੀ ਫਾਰਮ ਨੂੰ ਤੁਰੰਤ ਬੰਦ ਕਰਵਾ ਕੇ ਇੱਥੇ ਰਹਿ ਰਹੇ ਸੈਂਕੜੇ ਵਸਨੀਕਾਂ ਨੂੰ ਰਾਹਤ ਪ੍ਰਦਾਨ ਕਰਵਾਈ ਜਾਵੇ। ਮਾਮਲੇ ਸਬੰਧੀ ਸੰਪਰਕ ਕਰਨ ਤੇ ਨਗਰ ਕੌਂਸ਼ਲ ਦੇ ਕਾਰਜ ਸਾਧਕ ਅਫਸਰ ਮਨਵੀਰ ਸਿੰਘ ਗਿੱਲ ਅਤੇ ਪੋਲਟਰੀ ਫਾਰਮ ਦੇ ਪ੍ਰਬੰਧਕਾਂ ਨਾਲ ਸੰਪਰਕ ਨਹੀ ਹੋ ਸਕਿਆ।
Related Posts
ਆਨਲਾਈਨ ਟੈਂਡਰਿੰਗ ਪ੍ਰਕ੍ਰਿਆ ਸਦਕਾ 158 ਕਰੋੜ ਰੁਪਏ ਦੀ ਬਚਤ- ਹਰਭਜਨ ਸਿੰਘ ਈ.ਟੀ.ਓ
ਚੰਡੀਗੜ੍ਹ : ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਇਥੇ ਦੱਸਿਆ ਕਿ ਪਾਰਦਰਸ਼ੀ ਆਨਲਾਈਨ ਟੈਂਡਰਿੰਗ ਪ੍ਰਕ੍ਰਿਆ ਸਦਕਾ…
ਅਮਰੀਕਾ ਜਾਣ ਵਾਲਿਆਂ ਲਈ ਵੱਡੀ ਖਬਰ, ਛੇਤੀ ਲਾਗੂ ਹੋਣਗੇ ਨਵੇਂ ਨਿਯਮ
ਵਾਸ਼ਿੰਗਟਨ— ਭਾਰਤੀਆਂ ਲਈ ਅਮਰੀਕਾ ਵਸਣ ਦਾ ਮੌਕਾ ਜਲਦ ਉਨ੍ਹਾਂ ਨੂੰ ਮਿਲਣ ਵਾਲਾ ਹੈ। ਅਮਰੀਕਾ ਦੀ ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਸਰਵਿਸਿਜ਼ (ਯੂ.ਐੱਸ.ਸੀ.ਆਈ.ਸੀ.)…
ਵੀਜੇ ਦਾ ਕਰਲੋ ਹਿਲਾ ਨਹੀਂ ਤਾ ਖਾਲੀ ਕਰਲੋ ਪਤੀਲਾ
ਨਵੀਂ ਦਿੱਲੀ—ਆਮ ਕਰਕੇ ਅਮਰੀਕਾ, ਕੈਨੇਡਾ ‘ਚ ਸ਼ਨੀਵਾਰ ਤੇ ਐਤਵਾਰ ਨੂੰ ਲੋਕ ਵੀਕੈਂਡ ਦੇ ਤੌਰ ‘ਤੇ ਮਨਾਉਂਦੇ ਹਨ। ਇਨ੍ਹਾਂ ਦਿਨਾਂ ‘ਚ…