ਰਾਜ ਦੇ ਸਰਕਾਰੀ ਕੈਂਟਲ ਪੌਂਡਾਂ ਅਤੇ ਗਊ ਸ਼ਾਲਾਵਾਂ ਵਿੱਚ ਮੂੰਹ ਖੁਰ ਦੇ ਟੀਕਾਕਰਨ ਦਾ ਕੰਮ ਜਾਰੀ : ਸਚਿਨ ਸ਼ਰਮਾ

ਪਟਿਆਲਾ : ਰਾਜ ਦੇ 20 ਸਰਕਾਰੀ ਕੈਂਟਲ ਪੌਂਡਾਂ ਅਤੇ ਲਗਭਗ 435 ਗਊ ਸ਼ਾਲਾਵਾਂ ਵਿੱਚ ਮੂੰਹ ਖੁਰ ਦੀ ਬਿਮਾਰੀ ਦੀ ਰੋਕਥਾਮ ਅਤੇ ਬਚਾਓ ਲਈ ਟੀਕਾਕਰਨ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਵੱਲੋਂ ਕੀਤਾ ਜਾ ਰਿਹਾ ਹੈ ਤਾਂ ਜੋ ਗਊ ਧਨ ਦਾ ਇਸ ਨਾਮੁਰਾਦ ਬਿਮਾਰੀ ਤੋਂ ਬਚਾਓ ਅਤੇ ਰੋਕਥਾਮ ਕੀਤਾ ਜਾ ਸਕੇ।

ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨੇ ਜਾਣਕਾਰੀ ਦਿੰਦਿਆ ਦੱਸਿਆ ਗਿਆ ਹੈ ਕਿ ਸੂਬੇ ਦੇ ਸਾਰੇ ਕੈਂਟਲ ਪੌਂਡਾਂ ਅਤੇ ਗਊ ਸ਼ਾਲਾਵਾਂ ਵਿੱਚ ਗਊਧਨ ਨੂੰ ਪਸ਼ੂ ਪਾਲਣ ਵਿਭਾਗ ਦੇ ਸਹਿਯੋਗ ਨਾਲ ਇਸ ਕਰਫਿਊ ਦੌਰਾਨ ਮੂੰਹ ਖੁਰ ਦਾ ਟੀਕਾ ਲਗਾਇਆ ਜਾ ਰਿਹਾ ਹੈ ਤਾਂ ਜੋ ਗਊ ਧਨ ਨੂੰ ਹੋਣ ਵਾਲੀ ਇਸ ਬਿਮਾਰੀ ਤੋਂ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਕਰਫਿਊ ਦੌਰਾਨ ਰਾਜ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣ ਕਰਦਿਆ ਕਰਮਚਾਰੀਆਂ ਵੱਲੋਂ ਆਪਣੀ ਡਿਊਟੀ ਕੀਤੀ ਜਾ ਰਹੀ ਹੈ ਜਿਸ ਵਿੱਚ ਵਿਭਾਗ ਦੇ ਕਰਮਚਾਰੀਆਂ ਵੱਲੋਂ ਸਮਾਜਿਕ ਦੂਰੀ, ਮਾਸਕ ਆਦਿ ਦੀ ਵਰਤੋਂ ਕੀਤੀ ਜਾ ਰਹੀ ਹੈ  ਅਤੇ ਆਪਣੇ ਆਪ ਨੂੰ ਸੁਰੱਖਿਅਤ ਰੱਖਕੇ ਟੀਕਾਕਰਨ ਦੇ ਕੰਮ ਨੂੰ ਕੀਤਾ ਜਾ ਰਿਹਾ ਹੈ।

ਸ੍ਰੀ ਸ਼ਰਮਾ ਨੇ ਦੱਸਿਆ ਕਿ ਵਿਭਾਗ ਦੇ ਨਿਰਦੇਸ਼ਕ ਵੱਲੋਂ ਗਊ ਧਨ ਦੀ ਸਿਹਤ ਅਤੇ ਹਰੇ ਚਾਰੇ ਦੇ ਪ੍ਰਬੰਧ ਕਰਵਾਉਣ ਸਬੰਧੀ ਸਮੇਂ-ਸਮੇਂ ‘ਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤਾ ਜਾਰੀ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਮੂੰਹ ਖੁਰ ਦਾ ਟੀਕਾ ਸਾਰੇ ਸਰਕਾਰੀ ਕੈਂਟਲ ਪੌਂਡਾਂ ਅਤੇ ਗਊ ਸ਼ਾਲਾਵਾਂ ਵਿੱਚ ਮੁਫ਼ਤ ਲਗਾਇਆ ਜਾ ਰਿਹਾ ਹੈ। ਸ੍ਰੀ ਸ਼ਰਮਾ ਨੇ ਦੱਸਿਆ ਕਿ ਗਊਧਨ ਲਈ  ਹਰੇ ਚਾਰੇ ਅਤੇ ਤੂੜੀ ਸਬੰਧੀ ਕਈ ਦਾਨੀ ਸੱਜਣਾ ਵੱਲੋਂ ਵੱਖ-ਵੱਖ ਜ਼ਿਲਿਆ ਵਿੱਚ ਹਰੇ ਚਾਰੇ ਤੇ ਤੂੜੀ ਦੀਆਂ ਟਰਾਲੀਆਂ ਵੀ ਗਊਧਨ ਨੂੰ ਦਾਨ ਵੱਲੋਂ ਭੇਜੀਆਂ ਜਾ ਰਹੀਆਂ ਹਨ। ਉਨ੍ਹਾਂ ਇਸ ਦਾਨ ਸਬੰਧੀ ਦਾਨੀ ਸੱਜਣਾ ਅਤੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੀਤੀ ਜਾ ਰਾਹੀ ਬੇਸਹਾਰਾ ਗਊ ਧਨ ਦੀ ਸੇਵਾ ਸਬੰਧੀ ਸਭ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *