ਪਟਿਆਲਾ- ਪਟਿਆਲਾ ਵਿਖੇ ਪਿਛਲੇ ਕਈ ਹਫਤਿਆਂ ਤੋਂ ਪੱਕੇ ਹੋਣ ਦੀ ਮੰਗ ਨੂੰ ਲੈ ਕੇ ਹਸਪਤਾਲ ਦੀ ਛੱਤ ‘ਤੇ ਬੈਠੀਆਂ ਦੋ ਨਰਸਾਂ ਨੇ ਅੱਜ ਸ਼ਾਮ ਨੂੰ ਛਾਲ ਮਾਰ ਦਿੱਤੀ ਹੈ। ਦੋਹਾਂ ‘ਚੋਂ ਇੱਕ ਨਰਸ ਪ੍ਰਸ਼ਾਸਨ ਵੱਲੋਂ ਪਾਏ ਜਾਲ ‘ਤੇ ਡਿੱਗੀ ਜਦਕਿ ਦੂਸਰੀ ਨਰਸ ਜਾਲ ਨੂੰ ਪਾਰ ਕਰਦੀ ਹੋਈ ਧਰਤੀ ‘ਤੇ ਡਿਗੀ। ਦੋਹਾਂ ‘ਚੋਂ ਇੱਕ ਦੀ ਹਾਲਤ ਬਹੁਤ ਹੀ ਸੀਰੀਅਸ ਦੱਸੀ ਜਾ ਰਹੀ ਹੈ। ਪੁਲਸ ਇਸ ਮਾਮਲੇ ‘ਚ ਕੁਝ ਵੀ ਬੋਲਣ ਲਈ ਤਿਆਰ ਨਹੀਂ ਹੈ ਤੇ ਨਾ ਹੀ ਨਰਸਾਂ ਨੂੰ ਦੇਖਣ ਲਈ ਮੀਡੀਆ ਨੂੰ ਕਮਰੇ ‘ਚ ਦਾਖਲ ਹੋਣ ਦਿੱਤਾ ਜਾ ਰਿਹਾ ਹੈ।