ਯੂਪੀ ਵਿੱਚ ਤੇਜ਼ ਮੀਂਹ ਕਾਰਨ 25 ਮੌਤਾਂ

ਲਖਨਊ : ਕਰੋਨਾਵਾਇਰਸ ਦੀ ਮਾਰ ਝੱਲ ਰਹੇ ਦੇਸ਼ ਉਪਰ ਹੁਣ ਕੁਦਰਤ ਵੀ ਕਹਿਰਵਾਨ ਹੋਇਆ ਪਿਆ ਹੈ। ਉਤਰ ਪ੍ਰਦੇਸ਼ ਵਿੱਚ ਬੀਤੇ ਦਿਨੀਂ ਆਏ ਤੇਜ਼ ਤੁਫ਼ਾਨ ਨੇ 38 ਜ਼ਿਲਿ•ਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਇਨ•ਾਂ ਜ਼ਿਲਿ•ਆਂ ਵਿੱਚ 25 ਤੋਂ ਵਧੇਰੇ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ। ਦੁਪਹਿਰ ਬਾਅਦ ਮਿੱਟੀ ਭਰੀਆਂ ਹਵਾਵਾਂ ਕਾਰਨ ਹਨੇਰਾ ਪਸਰ ਗਿਆ। ਕਈ ਥਾਵਾਂ ‘ਤੇ ਦਰਖ਼ਤ ਹੇਠਾਂ ਡਿੱਗ ਗਏ ਅਤੇ ਕਈ ਥਾਵਾਂ ‘ਤੇ ਵੱਡੇ ਵੱਡੇ ਬੋਰਡਾਂ ਦਾ ਨੁਕਸਾਨ ਹੋਇਆ। ਬਿਜਲੀ ਡਿੱਗਣ ਦੀਆਂ ਖ਼ਬਰਾਂ ਦੇ ਨਾਲ ਘਰਾਂ ਦੇ ਨੁਕਸਾਨੇ ਜਾਣ ਦੀਆਂ ਖ਼ਬਰਾਂ ਪ੍ਰਾਪਤ ਹੋਈਆਂ ਹਨ। ਇਸ ਤੋਂ ਇਲਾਵਾ ਉਤਰਾਖੰਡ ਵਿੱਚ ਵੀ ਤੇਜ਼ ਹਨ•ੇਰੀ ਅਤੇ ਮੀਂਹ ਕਾਰਨ 5 ਲੋਕਾਂ ਦੀ ਜਾਨ ਚਲੀ ਗਈ।

ਜਾਣਕਾਰੀ ਅਨੁਸਾਰ ਯੂ.ਪੀ. ਦੇ ਕਈ ਖਿਤਿਆਂ ਵਿੱਚ ਬੀਤੀ ਸਵੇਰ ਤੋਂ ਹੀ ਬੱਦਲਵਾਈ ਰਹੀ ਅਤੇ ਤੇਜ਼ ਹਵਾਵਾਂ ਚੱਲਣ ਕਾਰਨ ਮੌਸਮ ਠੰਢਾ ਰਿਹਾ। ਸ਼ਾਮ 5:12 ਵਜੇ ਵੱਖ ਵੱਖ ਇਲਾਕਿਆਂ ਵਿੱਚ 50 ਕਿਲੋਮੀਟਰ ਦੀ ਰਫ਼ਤਾਰ ਨਾਲ ਮਿੱਟੀ ਭਰੀਆਂ ਹਵਾਵਾਂ ਚੱਲੀਆਂ।

ਮੌਸਮ ਵਿਭਾਗ ਦੇ ਮਹਿਰਾਂ ਦਾ ਅਨੁਮਾਨ ਹੈ ਕਿ ਯੂ.ਪੀ. ਦੇ ਕਈ ਇਲਾਕਿਆਂ ਵਿੱਚ ਰੁਕ ਰੁਕ ਕੇ ਤੇਜ਼ ਧੂਲ ਭਰੀਆਂ ਹਨੇ•ਰੀਆਂ ਅਤੇ ਦਰਮਿਆਨੇ ਮੀਂਹ ਦੇ ਅਸਰ ਬਣੇ ਹੋਏ ਹਨ। ਸੋਮਵਾਰ ਨੂੰ ਵੀ ਇਸ ਅਸਰ ਵੇਖਿਆ ਜਾ ਸਕਦਾ ਹੈ। ਬੱਦਲ ਛਾਏ ਰਹਿਣਗੇ ਅਤੇ ਬਾਰਿਸ਼ ਦੇ ਨਾਲ ਹਨੇ•ਰੀ ਅਤੇ ਤੂਫ਼ਾਨ ਦੀ ਵੀ ਸੰਭਾਵਨਾ ਪ੍ਰਗਟਾਈ ਹੈ। ਪੂਰਬੀ ਅਤੇ ਪੱਛਮੀ ਹਿੱਸਿਆਂ ਵਿੱਚ ਬਾਰਸ਼ ਦੇ ਨਾਲ ਤੂਫ਼ਾਨ ਆ ਸਕਦਾ ਹੈ।

ਯੂ.ਪੀ. ਵਿੱਚ ਤੇਜ਼ ਹਨੇ•ਰੀਆਂ ਅਤੇ ਮੀਂਹ ਕਾਰਨ ਵਾਪਰੇ ਹਾਦਸਿਆਂ ਵਿੱਚ 25 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬਾਰਾਬੰਕੀ, ਹਰਦੋਈ, ਬਲਿਆ, ਇਟਾਵਾ, ਬਹਰਾਈਚ, ਫ਼ਤਿਹਪੁਰ, ਅਲੀਗੜ•, ਲਖਨਊ, ਚਿਤਰਕੂਟ, ਪੀਲੀਭੀਤ, ਮਿਰਜਾਪੁਰ, ਕਨੌਜ, ਹਰਦਾਈ, ਬੁਲੰਦਸ਼ਹਿਰ, ਸੀਤਾਪੁਰ, ਕੰਨਜ, ਅਮੇਠੀ, ਸਹਾਰਨਪੁਰ ਸਮੇਤ ਵੱਖ ਵੱਖ ਇਲਾਕੇ ਮੌਸਮ ਦੀ ਮਾਰ ਹੇਠ ਆਏ ਹਨ।

Leave a Reply

Your email address will not be published. Required fields are marked *