spot_img
HomeENTERTAINMENTਯੂਟਿਊਬ ''ਤੇ ਧੁੰਮਾਂ ਪਾ ਰਿਹਾ ਹੈ ਜਸਵਿੰਦਰ ਬਰਾੜ ਦਾ ਗੀਤ ''ਜੋੜੀ'

ਯੂਟਿਊਬ ”ਤੇ ਧੁੰਮਾਂ ਪਾ ਰਿਹਾ ਹੈ ਜਸਵਿੰਦਰ ਬਰਾੜ ਦਾ ਗੀਤ ”ਜੋੜੀ’

ਜਲੰਧਰ— ਅਨੇਕਾਂ ਸੱਭਿਆਚਾਰਕ ਤੇ ਪਰਿਵਾਰਕ ਗੀਤਾਂ ਰਾਹੀਂ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੀ ਗਾਇਕਾ ਜਸਵਿੰਦਰ ਬਰਾੜ ਦੇ ਨਵੇਂ ਸਿੰਗਲ ਟਰੈਕ ‘ਜੋੜੀ’ ਨੂੰ ਯੂਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ ‘ਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਗੀਤ ਨੂੰ ਜਸਵਿੰਦਰ ਬਰਾੜ ਨੇ ਸੁਚੱਜੇ ਢੰਗ ਨਾਲ ਪੇਸ਼ ਕੀਤਾ ਹੈ।
ਜਾਣਕਾਰੀ ਦਿੰਦਿਆਂ ਰਣਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਨੂੰ ਪੇਸ਼ਕਾਰ ਪਿੰਕੀ ਧਾਲੀਵਾਲ ਤੇ ਕੰਪਨੀ ਅਮਰ ਆਡੀਓ ਵਲੋਂ ਰਿਲੀਜ਼ ਕੀਤਾ ਗਿਆ ਹੈ, ਜਿਸ ਦਾ ਸੰਗੀਤ ਮਿਊਜ਼ਿਕ ਅੰਪਾਇਰ ਵਲੋਂ ਤਿਆਰ ਕੀਤਾ ਗਿਆ ਹੈ। ਜਸਵਿੰਦਰ ਬਰਾੜ ਦੇ ਇਸ ਗੀਤ ਨੂੰ ਬੱਬੂ ਬਰਾੜ ਨੇ ਕਲਮਬੱਧ ਕੀਤਾ ਹੈ। ਇਸ ਸਿੰਗਲ ਟਰੈਕ ਦਾ ਵੀਡੀਓ ਥਰਡ ਆਈ ਫਿਲਮਜ਼ ਵਲੋਂ ਪੰਜਾਬ ਦੀਆਂ ਵੱਖ-ਵੱਖ ਲੋਕੇਸ਼ਨਾਂ ‘ਤੇ ਸ਼ੂਟ ਕੀਤਾ ਗਿਆ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments