ਯੂਜ਼ਰਜ਼ ਦਾ ਨਿੱਜੀ ਡਾਟਾ ਚੀਨ ਪਹੁੰਚਾ ਰਹੇ Nokia ਸਮਾਰਟਫੋਨਜ਼!

0
141

ਮੁਬੰਈ –ਜੇਕਰ ਤੁਸੀਂ ਨੋਕੀਆ ਸਮਾਰਟਫੋਨ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਖਬਰ ਤੁਹਾਨੂੰ ਹੈਰਾਨ ਕਰ ਸਕਦੀ ਹੈ। ਨੋਕੀਆ ਸਮਾਰਟਫੋਨਜ਼ ਨੂੰ ਲੈ ਕੇ ਇਕ ਰਿਪੋਰਟ ਜਾਰੀ ਕੀਤੀ ਗਈ ਹੈ ਜਿਸ ਵਿਚ ਦਾਅਵਾ ਕੀਤਾ ਗਿਆ ਕਿ ਇਹ ਗੁੱਪਤ ਤਰੀਕੇ ਨਾਲ ਯੂਜ਼ਰਜ਼ ਦਾ ਨਿੱਜੀ ਡਾਟਾ ਚੀਨੀ ਸਰਵਰਾਂ ’ਤੇ ਭੇਜ ਰਹੇ ਹਨ, ਜਿਸ ਨਾਲ ਯੂਜ਼ਰਜ਼ ਦੀ ਪ੍ਰਾਈਵੇਸੀ ਨੂੰ ਖਤਰਾ ਹੈ। ਡਾਟਾ ਨਿਯਮਾਂ ਦਾ ਉਲੰਘਣ ਹੋਣ ਦੀਆਂ ਖਬਰਾਂ ਤੋਂ ਬਾਅਦ ਫਿਨਲੈਂਡ ਦੀ ਡਾਟਾ ਪ੍ਰੋਟੈਕਸ਼ਨ ਅਤੇ ਜਾਂਚ ਏਜੰਸੀ ਨੇ ਨੋਕੀਆ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਤਰ੍ਹਾਂ ਦੀ ਜਾਣਕਾਰੀ ਹੋਈ ਲੀਕ
ਨਾਰਵੇ ਦੀ ਇਕ ਨਿਊਜ਼ ਵੈੱਬਸਾਈਟ NRK ਨੇ ਦਾਅਵਾ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਕੋਲ ਸਬੂਤ ਹਨ ਕਿ ਨੋਕੀਆ ਫੋਨਜ਼ ਯੂਜ਼ਰ ਦੀ ਸੰਵੇਦਨਸ਼ੀਲ ਜਾਣਕਾਰੀ ਨੂੰ ਚੀਨ ’ਚ ਪਏ ਸਰਵਰ ’ਤੇ ਭੇਜ ਰਹੇ ਹਨ। ਟੈਕਨਾਲੋਜੀ ਮਾਹਰ ਹੇਨਰਿਕ ਆਸਟੈਡ ਨੇ ਦੱਸਿਆ ਹੈ ਕਿ ਉਨ੍ਹਾਂ ਨੋਕੀਆ 7 ਪਲੱਸ ਸਮਾਰਟਫੋਨ ਦੇ ਟ੍ਰੈਫਿਕ ਨੂੰ ਮਾਨੀਟਰ ਕੀਤਾ, ਜਿਸ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਫੋਨ ਨੂੰ ਆਨ ਕਰਦੇ ਹੀ ਇਹ ਯੂਜ਼ਰ ਦੀ ਜਾਣਕਾਰੀ ਨੂੰ ਚੀਨੀ ਸਰਵਰ ’ਤੇ ਭੇਜ ਰਿਹਾ ਹੈ। ਇਸ ਜਾਣਕਾਰੀ ’ਚ ਯੂਜ਼ਰ4bg4G b ਦੀ ਲੋਕੇਸ਼ਨ, ਉਸ ਦਾ ਸਿਮ ਕਾਰਡ ਨੰਬਰ ਅਤੇ ਫੋਨ ਦਾ ਸੀਰੀਅਲ ਨੰਬਰ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਸਮਾਰਟਫੋਨ ਦੀ ਰੀਅਲ ਟਾਈਮ ਮੂਵਮੈਂਟ ਨੂੰ ਵੀ ਟ੍ਰੈਕ ਕੀਤਾ ਜਾਂਦਾ ਹੈ।
ਇੰਝ ਭੇਜ ਰਿਹਾ ਸੀ ਸਰਵਰ ’ਤੇ ਡਾਟਾ
ਨੋਕੀਆ ਸਮਾਰਟਫੋਨਜ਼ ਦੇ ਡਾਟਾ ਨੂੰ vnet.cn ਡੋਮੇਨ ਦੀ ਮਦਦ ਨਾਲ ਸਰਵਰ ਤੱਕ ਭੇਜਿਆ ਜਾ ਰਿਹਾ ਸੀ। ਇਸ ਡੋਮੇਨ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ‘ਚਾਈਨਾ ਇੰਟਰਨੈੱਟ ਨੈੱਟਵਰਕ ਇਨਫਾਰਮੇਸ਼ਨ ਸੈਂਟਰ’ ਨਾਲ ਜੁੜਿਆ ਹੋਇਆ ਸੀ। ਜਿਸ ਨਾਲ ਇਹ ਸਾਫ ਹੋ ਗਿਆ ਕਿ ਯੂਜ਼ਰ ਦੀ ਜਾਣਕਾਰੀ ਚੀਨ ’ਚ ਪਏ ਸਰਵਰ ’ਚ ਪਹੁੰਚ ਰਹੀ ਹੈ।
ਨੋਕੀਆ ਨੇ ਮੰਨੀ ਆਪਣੀ ਗਲਤੀ
ਫਿਨਿਸ਼ ਸਟਾਰਟਅਪ ਕੰਪਨੀ HMD Global ਜੋ ਕਿ ਨੋਕੀਆ ਬ੍ਰਾਂਡ ਦੇ ਸਮਾਰਟਫੋਨਜ਼ ਬਣਾਉਂਦੀ ਹੈ ਨੇ ਕਥਿਤ ਤੌਰ ’ਤੇ ਮੰਨਿਆ ਹੈ ਕਿ ਨੋਕੀਆ 7 ਪਲੱਸ ਸਮਾਰਟਫੋਨ ਡਾਟਾ ਨੂੰ ਚੀਨ ਭੇਜਦੇ ਸਨ। ਉਨ੍ਹਾਂ ਇਸ ਐਰਰ ਨੂੰ ਜਨਵਰੀ ’ਚ ਸਾਫਟਵੇਅਰ ਅਪਡੇਟ ਰਾਹੀਂ ਫਿਕਸ ਕਰ ਦਿੱਤਾ ਹੈ। ਨੋਕੀਆ ਨੇ ਕਿਹਾ ਹੈ ਕਿ ਉਨ੍ਹਾਂ ਦੇ ਸਾਫਟਵੇਅਰ ’ਚ ਇਕ ਬਗ ਜ਼ਰੂਰ ਆਇਆ ਸੀ ਪਰ ਹੁਣ ਉਸ ਨੂੰ ਫਿਕਸ ਕਰ ਦਿੱਤਾ ਗਿਆ ਹੈ।