ਬਰਨਾਲਾ : ਕਰੋਨਾ ਵਾਇਰਸ ਫੈਲਣ ਤੋਂ ਬਚਾਅ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਆਦੇਸ਼ਾਂ ਅਨੁਸਾਰ ਬਰਨਾਲਾ ਦੀ ਸਬਜ਼ੀ ਮੰਡੀ ਹੁਣ ਹਰੇਕ ਮੰਗਲਵਾਰ, ਸ਼ੁੱਕਰਵਾਰ ਤੇ ਐਤਵਾਰ ਨੂੰ ਬੰਦ ਰਹੇਗੀ, ਜਦੋਂਕਿ ਪਹਿਲਾਂ ਮੰਡੀ ਹਰੇਕ ਸੋਮਵਾਰ ਅਤੇ ਸ਼ੁੱਕਰਵਾਰ ਬੰਦ ਰੱਖੀ ਗਈ ਸੀ। ਜ਼ਿਲ੍ਹਾ ਮੰਡੀ ਅਫਸਰ ਜਸਪਾਲ ਸਿੰਘ ਨੇ ਕੋਵਿਡ 19 ਫੈਲਣ ਤੋਂ ਬਚਾਅ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਬਰਨਾਲਾ ਜੀ ਦੇ ਹੁਕਮਾਂ ਅਨੁਸਾਰ 16 ਅਪਰੈਲ ਨੂੰ ਜਾਰੀ ਮੰਡੀ ਸੂਚਨਾ ਵਿਚ ਸੋਧ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਮੰਡੀ ਸੂਚਨਾ 27 ਅਪਰੈਲ ਤੋਂ ਲਾਗੂ ਹੋਵੇਗੀ, ਭਾਵ ਭਲਕੇ ਮੰਡੀ ਖੋੋਲ੍ਹੀ ਜਾਵੇਗੀ ਤੇ ਇਸ ਮਗਰੋਂ ਮੰਗਲਵਾਰ ਨੂੰ ਮੰਡੀ ਬੰਦ ਰਹੇਗੀ। ਉਨ੍ਹਾਂ ਆੜ੍ਹਤੀਆਂ ਤੇ ਖਰੀਦਦਾਰਾਂ ਨੂੰ ਇਨ੍ਹਾਂ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਆਖਿਆ ਹੈ।
Related Posts
“ਚੰਦਰਯਾਨ2” ਦੀ ਕਹਾਣੀ
“ਮੈਂ ਕਲਾਸ ਸ਼ੁਰੂ ਹੋਣ ਤੋਂ ਪਹਿਲਾਂ ਗੋਹਾ ਸਾਫ਼ ਕਰਦਾ ਸੀ ਪਰ ਫਿਰ ਵੀ ਬਦਬੂ ਨਹੀਂ ਸੀ ਜਾਂਦੀ।” ਡਾ. ਮਲਸਵਾਮੀ ਅਨਾਦੁਰਾਇ…
ਵਰਲਡ ਕੱਪ ਦੇ ਸ਼ੌਕੀਨਾਂ ਨੂੰ ਜੀਓ ਦਾ ਖਾਸ ਤੋਹਫਾ
ਨਵੀਂ ਦਿੱਲੀ: ਰਿਲਾਇੰਸ ਜੀਓ ਦੇ ਯੂਜ਼ਰਸ ਲਈ ਵੱਡੀ ਖ਼ਬਰ ਹੈ। ਕੰਪਨੀ ਨੇ ਆਪਣੇ ਪ੍ਰੀਪੇਡ ਤੇ ਪੋਸਟਪੇਡ ਗਾਹਕਾਂ ਲਈ ਕ੍ਰਿਕਟ ਵਿਸ਼ਵ…
ਐਸਪਰਿਨ ਵੀ ਕਰ ਸਕਦੀ ਹੈ ਘੋਗਾ ਚਿੱਤ
ਲੰਦਨ : ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਐਸਪਰਿਨ ਲੈਣ ਨਾਲ ਦਿਲ ਦੇ ਦੋਰੇ ਦਾ ਖ਼ਤਰਾ ਘੱਟ ਦਾ ਹੈ।ਪਰ…