ਦਿੱਲੀ: ਪ੍ਰੱਗਿਆ ਠਾਕੁਰ ਦੇ ਇਸ ਬਿਆਨ ਦਾ ਮਤਲਬ ਏ ਕਿ ਉਸ ਦੇ ਮਨ ਵਿੱਚ ਮੋਦੀ ਦਾ ਕੋਈ ਭੈਅ ਨਹੀਂ ਏ। ਮੋਦੀ ਪਹਿਲਾਂ ਹੀ ਕਹਿ ਚੁੱਕਿਆ ਕਿ ਉਹ ਗਾਂਧੀ ਉੱਤੇ ਦਿੱਤੇ ਬਿਆਨ ਵਾਸਤੇ ਕਦੇ ਵੀ ਪ੍ਰਗਿਆ ਠਾਕੁਰ ਨੂੰ ਮਾਫ ਨਹੀਂ ਕਰੇਗਾ। ਸਾਫ ਸਫਾਈ ਕਰਵਾਉਣਾ ਮੋਦੀ ਦਾ ਸੱਭ ਤੋਂ ਵੱਡਾ ਅਤੇ ਮਨਪਸੰਦ ਕੰਮ ਹੈ। ਕੋਈ ਭਾਜਪਾ ਦਾ ਮੰਤਰੀ ਸੰਤਰੀ ਅਵੇਸਲਾ ਹੋ ਕੇ ਵੀ ਅਜਿਹਾ ਕੋਈ ਬਿਆਨ ਨਹੀਂ ਦੇਵੇਗਾ। ਅਜਿਹੇ ਬਿਆਨ ਦਾ ਮਤਲਬ ਹੈ ਮੋਦੀ ਨਾਲ ਪੰਗਾ। ਪ੍ਰਗਿਆ ਠਾਕੁਰ ਜਾਣ ਬੁੱਝ ਕੇ ਪੰਗਾ ਲੈ ਰਹੀ ਏ। ਇਹ ਤਾਂ ਸਾਫ ਹੀ ਹੈ ਕਿ ਜਿਸ ਰਾਸ਼ਟਰਵਾਦ ਦੇ ਮੋਢਿਆਂ ‘ਤੇ ਚੜ੍ਹ ਕੇ ਮੋਦੀ ਪ੍ਰਧਾਨ ਮੰਤਰੀ ਬਣਿਆ ਹੈ, ਸਾਧਵੀ ਪ੍ਰਗਿਆ ਉਸ ਰਾਸ਼ਟਰਵਾਦ ਦੇ ਸਿਰ ‘ਤੇ ਬੈਠੀ ਐ। ਉਸ ਨੂੰ ਮੋਦੀ ਤੋਂ ਡਰਨ ਦੀ ਜ਼ਰੂਰਤ ਵੀ ਨਹੀਂ । ਮੋਦੀ ਨੂੰ ਉਸ ਦੀ ਲੋੜ ਹੈ, ਉਸ ਨੂੰ ਮੋਦੀ ਦੀ ਨਹੀਂ।
Related Posts
ਚੜ੍ਹਾਇਉ ਇਸ ਤਰ੍ਹਾਂ ਹੀ ਚੰਦ, ਬੱਸ ਭਾਰਤੀਆਂ ਨੂੰ ਬੁਲਾ ਲਉ ਜੇ ਪਾਉਣਾ ਗੰਦ
ਸਿਡਨੀ — ਰੋਇਲ ਕੈਰੇਬੀਅਨ ਇੰਟਰਨੈਸ਼ਲ ਲਗਜ਼ਰੀ ਕਰੂਜ਼ ਜ਼ਰੀਏ ਸਫਰ ਲੋਕਾਂ ਲਈ ਛੁੱਟੀ ਮਨਾਉਣ ਅਤੇ ਸਮੁੰਦਰ ਨੂੰ ਦੇਖਣ ਦਾ ਚੰਗਾ ਮੌਕਾ…
ਭਗਵਾਨਪੁਰਾ ਪਹੁੰਚੀ ਨੰਨ੍ਹੇ ਫਤਿਹਵੀਰ ਦੀ ਮ੍ਰਿਤਕ ਦੇਹ
ਸੰਗਰੂਰ/ਸੁਨਾਮ: ਬੋਰਵੈੱਲ ‘ਚ ਡਿੱਗਣ ਤੋਂ ਬਾਅਦ ਮੌਤ ਦੇ ਮੂੰਹ ‘ਚ ਗਏ ਫਤਿਹਵੀਰ ਸਿੰਘ ਦੀ ਮ੍ਰਿਤਕ ਦੇਹ ਪੋਸਟਮਾਰਟਮ ਤੋਂ ਬਾਅਦ ਪਿੰਡ…
ਕੀ ਜਨੂੰਨ ਵੀ ਕਿਸੇ ਦੀ ਜਾਨ ਲੈ ਸਕਦਾ ਹੈ
ਟੋਰਾਂਟੋ — ਕੈਨੇਡਾ ‘ਚ ਇਕ ਵੀਡੀਓ ਸ਼ੂਟ ਦੌਰਾਨ ਜਹਾਜ਼ ਤੋਂ ਹੇਠਾਂ ਡਿੱਗਣ ਕਾਰਨ ਰੈਪਰ ਦੀ ਮੌਤ ਹੋ ਗਈ। ਉਸ ਦੀ…