ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਛੋਟੇ ਉਦਯੋਗਾਂ ਦੀ ਮਦਦ ਲਈ 59 ਮਿੰਟ ‘ਚ ਲੋਨ ਮਨਜ਼ੂਰ ਕਰਨ ਦੀ ਸਕੀਮ ਲਾਂਚ ਕੀਤੀ। ਇਸ ਸਕੀਮ ਦਾ ਫਾਇਦਾ ਉਨ੍ਹਾਂ ਲੋਕਾਂ ਨੂੰ ਮਿਲੇਗਾ ਜੋ ਛੋਟੇ ਜਾਂ ਦਰਮਿਆਨੇ ਉਦਯੋਗ ਲਾਉਣ ਜਾਂ ਆਪਣੇ ਕਾਰੋਬਾਰ ਨੂੰ ਵਧਾਉਣਾ ਚਾਹੁੰਦੇ ਹਨ। ਸਰਕਾਰ ਦੀ ਇਸ ਸਕੀਮ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਲੋਨ ਲੈਣ ਲਈ ਤੁਹਾਨੂੰ ਬੈਂਕਾਂ ਦੇ ਚੱਕਰ ਲਾਉਣ ਦੀ ਜ਼ਰੂਰਤ ਨਹੀਂ ਹੈ। ਇਹ ਸਾਰਾ ਪ੍ਰੋਸੈੱਸ ਆਨਲਾਈਨ ਹੀ ਹੋਵੇਗਾ। ਇਸ ਸਕੀਮ ਨਾਲ 21 ਸਰਕਾਰੀ ਬੈਂਕ ਜੁੜੇ ਹਨ। ਭਾਰਤੀ ਸਟੇਟ ਬੈਂਕ, ਪੀ. ਐੱਨ. ਬੀ. ਅਤੇ ਬੈਂਕ ਆਫ ਬੜੌਦਾ ਵਰਗੇ ਵੱਡੇ ਬੈਂਕਾਂ ਤੋਂ ਲੈ ਕੇ ਓਰੀਐਂਟਲ ਬੈਂਕ ਆਫ ਕਾਮਰਸ, ਕਾਰਪੋਰੇਸ਼ਨ ਬੈਂਕ, ਇੰਡੀਅਨ ਬੈਂਕ, ਇਲਾਹਾਬਾਦ ਬੈਂਕ, ਵਿਜਯਾ ਬੈਂਕ, ਸਿਡਬੀ, ਆਂਧਰਾ ਪ੍ਰਦੇਸ਼ ਬੈਂਕ, ਬੈਂਕ ਆਫ ਇੰਡੀਆ, ਯੂਨਾਈਟਿਡ ਬੈਂਕ ਆਫ ਇੰਡੀਆ ਆਦਿ ਇਸ ‘ਚ ਸ਼ਾਮਲ ਹਨ। ਸਰਕਾਰ ਦੇ ਪੋਰਟਲ ‘ਤੇ ਤੁਸੀਂ 59 ਮਿੰਟ ‘ਚ 1 ਲੱਖ ਰੁਪਏ ਤੋਂ ਲੈ ਕੇ 1 ਕਰੋੜ ਰੁਪਏ ਤਕ ਦਾ ਬਿਜ਼ਨੈੱਸ ਲੋਨ ਲੈ ਸਕਦੇ ਹੋ। ਇਹ ਲੋਨ ਲੈਣ ਲਈ ਜੀ. ਐੱਸ. ਟੀ. ਰਿਟਰਨ/ਇਨਕਮ ਟੈਕਸ ਰਿਟਰਨ/ਬੈਂਕਿੰਗ ਡਿਟੇਲ ਦੇਣਾ ਜ਼ਰੂਰੀ ਹੈ।
Related Posts
ਸਵੇਰ ਦਾ ਇਹ ਨਿਯਮ 60 ਸਾਲ ਤੱਕ ਨਹੀਂ ਵੱਧਣ ਦੇਵੇਗਾ ਭਾਰ ਤੇ ਬੁਢਾਪਾ
ਜਲੰਧਰ— ਚੰਗੀ ਸਿਹਤ ਲਈ ਪੂਰਾ ਦਿਨ ਘੱਟੋ-ਘੱਟ 10 ਗਿਲਾਸ ਪਾਣੀ ਪੀਣਾ ਫਾਇਦੇਮੰਦ ਸਾਬਤ ਹੁੰਦਾ ਹੈ ਪਰ ਠੰਡੇ ਪਾਣੀ ਦੀ ਬਜਾਏ…
45 ਸੋ ਸਾਲ ਪੁਰਾਣਾ ਮਿਲਿਆ ‘ਪ੍ਰੇਮੀ ਜੋੜੇ’ ਦਾ ਪਿੰਜਰ
ਹਰਿਆਣਾ ਦੇ ਹਿਸਾਰ ਜ਼ਿਲ੍ਹੇ ‘ਚ ਰਾਖੀਗੜ੍ਹੀ ਪਿੰਡ ਵਿੱਚ ਹੜੱਪਾ ਸੱਭਿਅਤਾ ਨਾਲ ਜੁੜੇ ਖੇਤਰ ‘ਚ ਖੁਦਾਈ ਦੌਰਾਨ ਮਿਲੇ ਲਗਪਗ 4,500 ਸਾਲ…
ਪਟਿਆਲਾ ਵਿੱਚ ਮਿਲੇ ਕਰੋਨਾ ਦੇ 5 ਹੋਰ ਮਾਮਲੇ
ਪਟਿਆਲਾ : ਪੂਰੇ ਦੁਨੀਆਂ ਸਮੇਤ ਪੰਜਾਬ ਵਿੱਚ ਕਹਿਰ ਵਰਤਾ ਰਹੇ ਕਰੋਨਾ ਦਾ ਕਹਿਰ ਪਟਿਆਲਾ ਵਿੱਚ ਰੁਕਣ ਦਾ ਨਾਮ ਨਹੀਂ ਲੈ…