ਮੈ ਖ਼ੁਦ ਨੂੰ ਸਮੇਂ ਦੇ ਨਾਲ ਬਦਲਿਆ ਹੈ ਕੰਵਲਜੀਤ ਸਿੰਘ ਅਭਿਨੇਤਾ ਕੰਵਲਜੀਤ ਦਾ

0
170

[contact-form][contact-field label=”Name” type=”name” required=”true” /][contact-field label=”Email” type=”email” required=”true” /][contact-field label=”Website” type=”url” /][contact-field label=”Message” type=”textarea” /][/contact-form]

ਚੰਡੀਗੜ੍ਹ- -ਅਭਿਨੇਤਾ ਕੰਵਲਜੀਤ ਦਾ ਨਿਰਦੇਸ਼ਕ ਲੇਖ ਟੰਡਨ ਨਾਲ ਗੂੜ੍ਹਾ ਸਬੰਧ ਰਿਹਾ ਹੈ। ਉਨ੍ਹਾਂ ਨੇ ਇਸ ਸਰਵਗੀ ਨਿਰਦੇਸ਼ਕ ਦੇ ਨਾਲ ‘ਫਰਮਾਨ’, ‘ਅਭਿਮਾਨ’ ਸਮੇਤ ਕਈ ਲੜੀਵਾਰਾਂ ਵਿਚ ਕੰਮ ਕੀਤਾ ਸੀ। ਇਹੀ ਨਹੀਂ, ਲੇਖ ਟੰਡਨ ਵਲੋਂ ਨਿਰਦੇਸ਼ਿਤ ਕੀਤੀ ਗਈ ਆਖ਼ਰੀ ਫ਼ਿਲਮ ‘ਫਿਰ ਉਸੀ ਮੋੜ ਪਰ’ ਵਿਚ ਵੀ ਕੰਵਲਜੀਤ ਵਲੋਂ ਅਹਿਮ ਭੂਮਿਕਾ ਨਿਭਾਈ ਗਈ ਹੈ।

ਲੇਖ ਜੀ ਦੇ ਨਾਲ ਆਪਣੇ ਸਬੰਧਾਂ ਬਾਰੇ ਪੁਰਾਣੀਆਂ ਯਾਦਾਂ ਤਾਜ਼ਾ ਕਰਦੇ ਹੋਏ ਉਹ ਕਹਿੰਦੇ ਹਨ, ‘ਉਹ ਮੇਰੇ ਪਿਤਾ ਸਮਾਨ ਸਨ। ਮੈਂ ਉਨ੍ਹਾਂ ਦੀ ਜਾਣ-ਪਛਾਣ ਵਿਚ ਉਦੋਂ ਆਇਆ ਜਦੋਂ ਉਹ ਲੜੀਵਾਰ ‘ਫਰਮਾਨ’ ਬਣਾ ਰਹੇ ਸਨ। ਇਸ ਦੀ ਸ਼ੂਟਿੰਗ ਹੈਦਰਾਬਾਦ ਵਿਚ ਕੀਤੀ ਜਾ ਰਹੀ ਸੀ ਅਤੇ ਉਹ ਇਕ ਕਲਾਕਾਰ ਦੇ ਕੰਮ ਤੋਂ ਖ਼ੁਸ਼ ਨਹੀਂ ਸਨ। ਨਵਾਬ ਦੀ ਇਸ ਭੂਮਿਕਾ ਲਈ ਉਨ੍ਹਾਂ ਨੂੰ ਲੱਗਿਆ ਕਿ ਕੰਵਲਜੀਤ ਸਹੀ ਰਹੇਗਾ। ਸੋ, ਉਨ੍ਹਾਂ ਦੀ ਯੂਨਿਟ ਤੋਂ ਮੈਨੂੰ ਫੋਨ ਆਇਆ। ਹਾਂ ਕਹਿਣ ਤੋਂ ਪਹਿਲਾਂ ਮੈਂ ਸ਼ਬਾਨਾ (ਆਜ਼ਮੀ) ਨਾਲ ਲੇਖ ਜੀ ਬਾਰੇ ਪੁੱਛਗਿੱਛ ਕੀਤੀ ਕਿਉਂਕਿ ਉਹ ਉਨ੍ਹਾਂ ਨਾਲ ‘ਏਕ ਬਾਰ ਕਹੋ’ ਵਿਚ ਕੰਮ ਕਰ ਚੁੱਕੀ ਸੀ। ਸ਼ਬਾਨਾ ਕੋਲੋਂ ਉਨ੍ਹਾਂ ਦੀ ਤਾਰੀਫ਼ ਸੁਣ ਕੇ ਮੈਂ ਹਾਂ ਕਹਿ ਦਿੱਤੀ ਅਤੇ ਉਨ੍ਹਾਂ ਨਾਲ ਗੂੜ੍ਹਾ ਸਬੰਧ ਵੀ ਬਣ ਗਿਆ।
* ਉਨ੍ਹਾਂ ਨਾਲ ਚੰਗੀ ਕਮਿਸਟਰੀ ਦਾ ਕਲਾਕਾਰ ਦੇ ਨਾਤੇ ਤੁਹਾਨੂੰ ਕਿੰਨਾ ਫਾਇਦਾ ਮਿਲਿਆ?
-ਬਹੁਤ। ਉਹ ਮੇਰਾ ਚਿਹਰਾ ਦੇਖਦੇ ਹੀ ਮੇਰੀ ਪਰੇਸ਼ਾਨੀ ਸਮਝ ਜਾਂਦੇ। ਮੈਨੂੰ ਉਨ੍ਹਾਂ ਨੂੰ ਆਪਣੀ ਪਰੇਸ਼ਾਨੀ ਬਿਆਨ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਸੀ। ਕਈ ਵਾਰ ਉਰਦੂ ਸੰਵਾਦ ਬੋਲਣ ਵਿਚ ਮੁਸ਼ਕਿਲ ਹੁੰਦੀ ਤਾਂ ਉਹ ਤੁਰੰਤ ਸੰਵਾਦ ਬਦਲ ਦਿੰਦੇ ਸਨ। ਉਹ ਖ਼ੁਦ ਵੀ ਐਕਟਰ ਸਨ। ਸੋ, ਕਲਾਕਾਰ ਦੀ ਭਾਵਨਾ ਸਮਝ ਲੈਂਦੇ ਸਨ।
* ਤੁਹਾਨੂੰ ਅਭਿਨੈ ਵਿਚ ਤੀਹ ਤੋਂ ਜ਼ਿਆਦਾ ਸਾਲ ਹੋ ਗਏ ਹਨ। ਏਨੀ ਲੰਬੀ ਪਾਰੀ ਦਾ ਸਿਹਰਾ ਤੁਸੀਂ ਕਿਸ ਨੂੰ ਦੇਣਾ ਚਾਹੋਗੇ?
-ਇਸ ਦਾ ਸਿਹਰਾ ਮੇਰੀ ਕੰਮ ਕਰਦੇ ਰਹਿਣ ਦੀ ਲਲਕ ਨੂੰ ਜਾਂਦਾ ਹੈ। ਹਰ ਵੇਲੇ ਰੁੱਝੇ ਰਹਿਣਾ ਮੈਨੂੰ ਪਸੰਦ ਹੈ ਅਤੇ ਉੱਪਰ ਵਾਲੇ ਦੀ ਮਿਹਰਬਾਨੀ ਨਾਲ ਮੈਨੂੰ ਕੰਮ ਵੀ ਮਿਲਦਾ ਰਿਹਾ ਹੈ। ਦੂਜੀ ਗੱਲ ਇਹ ਕਿ ਮੈਂ ਖ਼ੁਦ ਨੂੰ ਸਮੇਂ ਦੇ ਨਾਲ ਬਦਲਿਆ ਹੈ। ਜਦੋਂ ਲੜੀਵਾਰਾਂ ਦਾ ਜ਼ਮਾਨਾ ਆਇਆ ਤਾਂ ਮੈਂ ਛੋਟੇ ਪਰਦੇ ‘ਤੇ ਆ ਗਿਆ ਅਤੇ ਕੰਮ ਕਰਦਾ ਚਲਾ ਗਿਆ। ਹੁਣ ਵੈੱਬ ਸੀਰੀਜ਼ ਦਾ ਜ਼ਮਾਨਾ ਆਇਆ ਹੈ ਤਾਂ ਮੈਂ ਵੈੱਬ ਸੀਰੀਜ਼ ਵਿਚ ਵੀ ਕੰਮ ਕਰ ਰਿਹਾ ਹਾਂ।’