ਚੰਡੀਗੜ੍ :ਪੰਜਾਬੀ ਸੱਭਿਆਚਾਰ ਵਿੱਚ ਲੋਕ ਗੀਤ ,ਲੋਕ ਨਾਚ,ਬੋਲੀ , ਪਹਿਰਾਵਾ ਅਤੇ ਖਾਣਾ ਪੀਣਾ ਆਉਂਦੇ ਹਨ । ਪਰ ਪੰਜਾਬ ਦਾ ਸੱਭਿਆਚਾਰ ਦਿਨੋ ਦਿਨ ਬਦਲਾ ਦਾ ਜਾ ਰਿਹਾ ਹੈ ਅਤੇ ਛੇੜ-ਛਾੜ ਵੀ ਕੀਤੀ ਜਾ ਰਹੀ ਹੈ । ਇਸ ਵਿਸ਼ੇ ਤੇ ਪੰਜਾਬ ਦੀ ਪ੍ਰਸਿੱਧ ਗਾਇਕਾ ਡੋਲੀ ਗੁਲੇਰੀਆ ਜਿਹਨਾਂ ਦੇ ਗਾਣੇ ਲੱਠੇ ਦੀ ਚਾਦਰ ,ਅੰਬਰਸਰ ਦੇ ਪਾਪੜ, ਮਾਵਾਂ ਤੇ ਧੀਆਂ ਰਲ ਬੈਠੀਆਂ ਆਦਿ ਗਾਣੇ ਗਾਏ ਹਨ ਉਹਨਾਂ ਅਪਣੇ ਬਦਲਦੇ ਸੱਭਿਆਚਾਰ ਨੂੰ ਬਚਾਉਣ ਲਈ ਅਵਾਜ਼ ਉਠਾਈ ਹੈ। ਪੰਜਾਬ ਦੇ ਲੋਕ ਗੀਤ ਬਹੁਤ ਹੀ ਮਿਠੇ ਹਨ ਜਿਹਨਾਂ ਵਿਆਹਾ ਕਾਰਜਾ ਤੇ ਗਾਇਆ ਜਾਂਦਾ ਹੈ ਜਿਵੇ ਕਿ ਘੋੜੀਆ ,ਸੁਹਾਗ, ਸਿਠਣੀਆਂ ਅਤੇ ਛੰਦ ਅਦਿ ਨੂੰ ਗਾਏ ਜਾਂਦੇ ਤੇ ਰਲ-ਮਿਲ ਭੱਗਣਾ ਗਿੱਧਾ ਵੀ ਪਾਇਆ ਜਾਂਦਾ ਸੀ। ਪਰ ਹੁਣ ਇਹਨਾਂ ਗੀਤਾ ਨੂੰ ਰੈਪ ਵਿਚ ਰਿਮਿਕਸ ਕਰ ਕੇ ਨਵਾ ਰੂਪ ਦਿੱਤਾ ਜਾ ਰਿਹਾ ਹੈ । ਇਸ ਨੂੰ ਰੋਕਿਆ ਜਾਵੇ ਸਾਡੇ ਗੀਤ ਸ਼ੋਰ ਕਰਨ ਵਾਲੇ ਨਹੀ ਸਗੋ ਮਿਠਾਸ ਪੈਦਾ ਕਰਨ , ਪਰਿਵਾਰਕ ਰਿਸ਼ਤਿਆ ਤੇ ਸਾਡੀ ਜਿੰਦਗੀ ਦਾ ਹਿੱਸਾ ਹੁੰਦੇ ਸੀ।ਡੋਲੀ ਗੁਲੇਰੀਆ ਦੇ ਪਰਿਵਾਰ ਵਿੱਚ ਪੰਜਾਬੀ ਗਾਇਕੀ ਨੂੰ ਪੀੜ੍ਹੀ ਦਰ ਪੀੜੀ ਗਾਇਆ ਜਾ ਰਿਹਾ ਹੈ ਪਹਿਲਾ ਉਹਨਾ ਦੇ ਮਾਤਾ ਸੁਰਿੰਦਰ ਕੌਰ ਲੋਕ ਗੀਤ ਗਾਉਂਦੇ ਸਨ ਫਿਰ ਡੋਲੀ ਗੁਲੇਰੀਆ ਤੇ ਹੁਣ ਉਹਨਾਂ ਦੀ ਧੀ ਅਤੇ ਦੋਹਤੀ ਵੀ ਲੋਕ ਗੀਤ ਗਾਉਂਦੀਆ ਹਨ। ਡੋਲੀ ਗੁਲੇਰੀਆ ਦੇ ਪਰਿਵਾਰ ਵੱਲੋਂ ਪੰਜਾਬੀ ਗਾਇਕੀ ਨੂੰ ਸਾਭਿਆ ਗਿਆ ਹੈ।
Related Posts
ਮਾਂ-ਬੋਲੀ ਦੇ ਜੁਗਨੂੰਆਂ ਦਾ ਮਾਣ-ਤਾਣ
ਮਲੌਦ : ਮਰਹੂਮ ਸੰਤ ਰਾਮ ਸਿੰਘ ਅਤੇ ਮਾਤਾ ਗੁਰਬਚਨ ਕੌਰ ਦੀ ਯਾਦ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬਾਬਰਪੁਰ ਵਿਖੇ ਇਨਾਮ ਵੰਡ…
ਆਖਰ ਗੁਰੁ ਘਰ ਹੀ ਬਣਿਆ ਨਿਉਟਿਆਂ ਦੀ ਓਟ
ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੈਰ-ਕਾਨੂੰਨੀ ਪ੍ਰਵਾਸ ਨੀਤੀ ਨੂੰ ਬਹੁਤ ਸਖਤ ਬਣਾ ਦਿੱਤਾ ਹੈ, ਜਿਸ ਤਹਿਤ ਬਹੁਤ ਸਾਰੇ ਭਾਰਤੀਆਂ…
ਰਜਿੰਦਰਾ ਹਸਪਤਾਲ ਦੀ ਛੱਤ ਤੋਂ 2 ਨਰਸਾਂ ਨੇ ਮਾਰੀ ਛਾਲ
ਪਟਿਆਲਾ- ਪਟਿਆਲਾ ਵਿਖੇ ਪਿਛਲੇ ਕਈ ਹਫਤਿਆਂ ਤੋਂ ਪੱਕੇ ਹੋਣ ਦੀ ਮੰਗ ਨੂੰ ਲੈ ਕੇ ਹਸਪਤਾਲ ਦੀ ਛੱਤ ‘ਤੇ ਬੈਠੀਆਂ ਦੋ…