ਮਾਵੀ ਸਿੰਘ ਦਾ ਨਵਾਂ ਗਾਣਾ ਯੂਟਿਊਬ ਚੈਨਲ ਤੋਂ ਕੀਤਾ ਜਾ ਸਕਦੈ ਡਾਊਨਲੋਡ

ਐੱਸਏਐੱਸ ਨਗਰ : ਪੰਜਾਬੀ ਗਾਇਕੀ ਦੇ ਖੇਤਰ ਵਿੱਚ ਲੇਖਕ ਵਜੋਂ ਆਪਣੇ ਸਫ਼ਰ ਦੀ ਸ਼ੁਰੂਆਤ ਕਰਨ ਵਾਲੇ ਨਾਮਵਰ ਪੰਜਾਬੀ ਗਾਇਕ ਮਾਵੀ ਸਿੰਘ ਦਾ ਨਵਾਂ ਗਾਣਾ ‘ਮਿਸ ਯੂ’ ਲੋਕ ਅਰਪਣ ਹੋਇਆ। ਗੀਤ ਸਬੰਧੀ ਜਾਣਕਾਰੀ ਦਿੰਦਿਆਂ ਮਾਵੀ ਨੇ ਦੱਸਿਆ ਮਾਵੀ ਸਿੰਘ ਬੈਨਰ ਹੇਠ ਪੇਸ਼ ਕੀਤਾ ਗਿਆ ਹੈ। ਜੋ ਮੇਰੀ ਆਪਣੀ ਹੀ ਕਲਮ ਦੀ ਉਪਜ ਅਤੇ ਸੰਗੀਤ ਵੀ ਮੈਂ ਖ਼ੁਦ ਤਿਆਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੇਰਾ ਇਹ ਗਾਣਾ ਮੇਰੇ ਪਲੇਠੇ ਯੂਟਿਊਬ ਚੈਨਲ ਮਾਵੀ ਸਿੰਘ ਉੱਤੇ ਸੁਣਿਆ ਤੇ ਡਾਊਨਲੋਡ ਕੀਤਾ ਜਾ ਸਕਦਾ ਹੈ। ਉਨ੍ਹਾਂ ਗੀਤ ਦੇ ਬੋਲਾਂ ਸਬੰਧੀ ਵਿਸਥਾਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਇੱਕ ਰੋਮਾਂਟਿਕ ਗੀਤ ਹੈ ਜਿਸ ਵਿੱਚ ਪ੍ਰੇਮਿਕਾ ਬਣੇ ਪ੍ਰੇਮੀ ਪ੍ਰਤੀ ਆਪਣੀ ਭਾਵਨਾਵਾਂ ਨੂੰ ਜਿਤਾਉਂਦੀ ਹੈ। ਉਨ੍ਹਾਂ ਕਿਹਾ ਕਿ ਸਰੋਤਿਆਂ ਤੋਂ ਆਸ ਕਰਦੇ ਹਨ ਕਿ ਉਹ ਨਵੇਂ ਗੀਤ ਨੂੰ ਜ਼ਰੂਰ ਪਿਆਰ ਦੇਣਗੇ।  ਉਨ੍ਹਾਂ ਅਪੀਲ ਵੀ ਕੀਤੀ ਕਿ ਸਰੋਤੇ ਉਨ੍ਹਾਂ ਦੇ ਇਸ ਯੂਟਿਊਬ ਚੈਨਲ ‘ਮਾਵੀ ਸਿੰਘ’ ਨੂੰ ਸਬਸਕ੍ਰਰਾਈਬ ਕਰਨ। ਜ਼ਿਕਰਯੋਗ ਕਿ ਮਾਵੀ ਸਿੰਘ ਇਸ ਤੋਂ ਪਹਿਲਾਂ ਵੀ ਬਾਗੀ, ਵਾਂਟਡ, ਦੂਰੀਆ, ਗੈਂਗਸਟਰ ਮੁੰਡੇ ਅਤੇ ਨਾਮਵਰ ਪੰਜਾਬੀ ਗਾਇਕਾ ਗੁਰਲੇਜ਼ ਅਖਤਰ ਨਾਲ ਦੋਗਾਣਾ ‘ਗੇੜੀ ਰੂਟ’ ਵੀ  ਸਰੋਤਿਆਂ ਦੀ ਕਚਹਿਰੀ ‘ਚ ਪੇਸ਼ ਕਰ ਚੁੱਕੇ ਹਨ। ਜ਼ਿਕਰਯੋਗ ਹੈ ਕਿ ਮਾਵੀ ਸਿੰਘ ਲੇਖਕ, ਸੰਗੀਤਕਾਰ ਅਤੇ ਗਾਇਕ ਵਜੋਂ ਜਾਣੇ ਜਾਂਦੇ ਹਨ। ਭਵਿੱਖ ਦੀਆਂ ਗਤੀ ਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਮਾਵੀ ਸਿੰਘ ਨੇ ਦੱਸਿਆ ਕਿ ਮੇਰਾ ਅਗਲਾ ਪੰਜਾਬੀ ਗਾਣਾ ਆਉਣ ਵਾਲੀ ਪਾਲੀਵੁੱਡ ਫਿਲਮ ‘ਉੱਲੂ ਦੇ ਪੱਠੇ’ ਵਿੱਚ ਰੂਬਰੂ ਹੋਵੇਗਾ।

Leave a Reply

Your email address will not be published. Required fields are marked *