ਮਹਿੰਦਰਾ ਨੇ ਪੇਸ਼ ਕੀਤੀ ਦੁਨੀਆ ਦੀ ਸਭ ਤੋਂ ਤਾਕਤਵਰ ਰੋਡ-ਲੀਗਲ ਕਾਰ

0
154

ਮੁਬੰਈ-ਮਹਿੰਦਰਾ ਦੀ ਮਲਕੀਅਤ ਵਾਲੀ Automobili Pininfarina ਨੇ ਜਿਨੇਵਾ ਮੋਟਰ ਸ਼ੋਅ 2019 ਦੌਰਾਨ Battista ਇਲੈਕਟ੍ਰਿਕ ਹਾਈਪਰਕਾਰ ਨੂੰ ਪੇਸ਼ ਕਰ ਦਿੱਤਾ ਹੈ। ਬਟਿਸਟਾ ਇਕ ਸਟੈਂਡਅਲੋਨ ਕਾਰ ਨਿਰਮਾਤਾ ਦੇ ਰੂਪ ‘ਚ ਪਿਨਿਨਫੇਰੀਆ ਦੀ ਪਹਿਲੀ ਕਾਰ ਹੈ। ਪਿਨਿਨਫੇਰੀਆ ਬਟਿਸਟਾ ਦਾ ਨਾਂ ਬਟਿਸਟਾ ‘Pinin’ ਫਰੀਨਾ ਦੇ ਨਾਂ ‘ਤੇ ਰੱਖਿਆ ਗਿਆ ਹੈ, ਜਿਨ੍ਹਾਂ ਨੇ 1930 ‘ਚ ਕਾਰੋਜਰਿਆ ਪਿਨਿਨ ਫਰੀਨਾ ਦੀ ਸਥਾਪਨਾ ਕੀਤੀ ਸੀ। ਪਿਨਿਨਫੇਰੀਨਾ ਬਟਿਸਟਾ ਦੀਆਂ ਸਿਰਫ 150 ਯੂਨੀਟਸ ਤਿਆਰ ਕੀਤੀਆਂ ਜਾਣਗੀਆਂ। ਇਸ ‘ਚ 50 ਨੂੰ ਯੂਰੋਪ, 50 ਨਾਰਥ ਅਮਰੀਕਾ ਅਤੇ 50 ਮਿਡਿਲ ਈਸਟ ਅਤੇ ਏਸ਼ੀਆ ‘ਚ ਭੇਜਿਆ ਜਾਵੇਗਾ। ਪਿਨਿਨਫੇਰੀਨਾ ਬਟਿਸਟਾ ‘ਚ ਚਾਰ ਇਲੈਕਟ੍ਰਿਕ ਮੋਟਰਸ ਦਿੱਤੇ ਗਏ ਹਨ। ਇਹ ਕੁਲ ਮਿਲਾ ਕੇ 1,873bhp ਦੀ ਪਾਵਰ ਅਤੇ 2,300Nm ਦਾ ਪਿਕ ਟਾਰਕ ਜਨਰੇਟ ਕਰਦਾ ਹੈ। ਇਸ ਕਾਰ ਦੀ ਲਾਂਚਿੰਗ 2020 ‘ਚ ਕੀਤੀ ਜਾਵੇਗੀ।
ਬਟਿਸਟਾ ‘ਚ ਟਾਰਕ ਵੇਕਟਰਿੰਗ ਅਤੇ ਆਲ-ਵ੍ਹੀਲ ਡਰਾਈਵ ਦਿੱਤਾ ਗਿਆ ਹੈ। ਇਸ ਕਾਰਨ ਇਹ ਕਾਰ ਸਿਰਫ 2 ਸੈਕਿੰਡ ‘ਚ ਹੀ 100km/h ਦੀ ਸਪੀਡ ਫੜ੍ਹਦੀ ਹੈ। ਇਸ ਦੀ ਟਾਪ ਸਪੀਡ 350km/h ਹੈ। ਬਟਿਸਟਾ ਲਈ ਪਾਵਰਟਰੇਨ ਨੂੰ ਪਿਨਿਨਫੇਰੀਆ ਨੇ ਕ੍ਰੋਏਸ਼ੀਆਈ ਇਲੈਕਟ੍ਰਿਕ ਹਾਈਪਰਕਾਰ ਨਿਰਮਾਤਾ ਰਿਮੇਕ ਨਾਲ ਸਾਂਝੇਦਾਰੀ ‘ਚ ਵਿਕਸਿਤ ਕੀਤਾ ਸੀ। ਆਲ-ਇਲੈਕਟ੍ਰਿਕ ਪਿਨਿਨਫੇਰੀਆ ਬਟਿਸਟਾ ਲਈ ਬੈਟਰੀ ਪੈਕ ਹਾਈਪਰਕਾਰ ਦੇ ਚੇਸਿਸ ‘ਤੇ ਟੀ-ਸ਼ੇਪ ਦੇ ਕਾਨਫੀਗਰੇਸ਼ਨ ‘ਚ ਵਛਾਇਆ ਗਿਆ ਹੈ। ਬੈਟਰੀ ਪੈਕ ਦੀ ਕੁਲ ਸਮਰੱਥਾ 120kWh ਹੈ। ਪਿਨਿਨਫੇਰੀਆ ਦਾ ਦਾਅਵਾ ਹੈ ਕਿ ਇਸ ਨਾਲ ਇਕ ਵਾਰ ਚਾਰਜ ਕਰਨ ‘ਤੇ 450 ਕਿਲੋਮੀਟਰ ਦੀ ਰੇਂਜ ਮਿਲਦੀ ਹੈ। ਪਿਨਿਨਫੇਰੀਆ ‘ਚ ਇਹ ਵੀ ਕਿਹਾ ਗਿਆ ਹੈ ਕਿ ਬਟਿਸਟਾ ‘ਚ ਡੀਸੀ ਫਾਸਟ ਚਾਰਜਿੰਗ ਕੈਪੇਸਿਟੀ ਵੀ ਮਿਲੇਗੀ।