ਮਹਿਲਾ ਦੀ ਆਖਰੀ ਇੱਛਾ ਪੂਰੀ ਕਰਨ ਲਈ ਕੁੱਤੇ ਦੀ ਦਿੱਤੀ ”ਬਲੀ”

0
141

ਵਾਸ਼ਿੰਗਟਨ— ਅਮਰੀਕਾ ਦੇ ਵਰਜੀਨੀਆ ਸੂਬੇ ‘ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਮੌਤ, ਜ਼ਿੰਦਗੀ ਤੇ ਇੱਛਾਵਾਂ ਦਾ ਅਜਿਹਾ ਮਿਸ਼ਰਣ ਦੇਖਣ ਨੂੰ ਮਿਲਿਆ, ਜਿਸ ਨਾਲ ਹਰ ਕੋਈ ਹੈਰਾਨ ਹੈ। ਇਥੇ ਇਕ ਔਰਤ ਨੇ ਅਜਿਹੀ ਆਖਰੀ ਇੱਛਾ ਜਤਾਈ, ਜਿਸ ਨੂੰ ਪੂਰਾ ਕਰਨ ਲਈ ਦੂਜੇ ਦੀ ਜ਼ਿੰਦਗੀ ਖਤਮ ਕਰਨੀ ਪਈ।
ਔਰਤ ਦੇ ਕੋਲ ਇਕ ਕੁੱਤਾ ਸੀ। ਦੋਵੇਂ ਚੰਗੀ ਤਰ੍ਹਾਂ ਆਪਣੀ ਜ਼ਿੰਦਗੀ ਕੱਟ ਰਹੇ ਸਨ। ਪਰ ਜਦੋਂ ਔਰਤ ਆਪਣੀ ਜ਼ਿੰਦਗੀ ਦੇ ਆਖਰੀ ਸਾਹ ਗਿਣ ਰਹੀ ਸੀ ਤਾਂ ਉਸ ਨੇ ਆਪਣੀ ਆਖਰੀ ਇੱਛਾ ਜ਼ਾਹਿਰ ਕੀਤੀ ਕਿ ਉਸ ਦੇ ਕੁੱਤੇ ਨੂੰ ਵੀ ਉਸ ਦੇ ਨਾਲ ਹੀ ਦਫਨਾ ਦਿੱਤਾ ਜਾਵੇ। ਹਾਲਾਂਕਿ ਕੁੱਤਾ ਬਿਲਕੁੱਲ ਸਿਹਤਮੰਦ ਸੀ। ਪਰ ਵਰਜੀਨੀਆ ਦਾ ਕਾਨੂੰਨ ਬਿਲਕੁੱਲ ਵੱਖਰਾ ਹੈ। ਇਥੇ ਕੁੱਤੇ ਨੂੰ ਨਿੱਜੀ ਜਾਇਦਾਦ ਮੰਨਿਆ ਜਾਂਦਾ ਹੈ। ਇਸ ਕਾਰਨ ਮਾਲਿਕ ਜੋ ਚਾਹੇ ਉਹ ਕੁੱਤੇ ਨਾਲ ਕਰ ਸਕਦਾ ਹੈ। ਇਸੇ ਕਾਰਨ ਕਾਨੂੰਨ ਦੇ ਮੁਤਾਬਕ ਕੁੱਤੇ ਨੂੰ ਦਫਨਾਉਣ ਤੋਂ ਪਹਿਲਾਂ ਮਾਰ ਦਿੱਤਾ ਗਿਆ ਤੇ ਫਿਰ ਉਸ ਦੀ ਮਾਲਕਿਨ ਦੀ ਆਖਰੀ ਇੱਛਾ ਪੂਰੀ ਕੀਤੀ ਗਈ।