ਮਹਾਰਾਜ ਨੇ ਹੱਥ ਦੇ ਕੇ ਰੱਖ ਲਿਆ !

ਜਦੋਂ ਮੈਂ ਹੋਸ਼ ਸੰਭਲ਼ੀ ਸਾਡਾ ਟੱਬਰ ਮਾਨ ਦਲ ਨੂੰ ਵੋਟਾਂ ਪਾਉਂਦਾ ਸੀ । ਨਿੱਕੀ ਉਮਰੇ ਅਸੀਂ ਅਕਾਲੀਆਂ ਅਤੇ ਕਾਂਗਰਸੀਆਂ ਬਰਾਬਰ ਬੂਥ ਲਾ ਕੇ ਬਹਿੰਦੇ ਸੀ । ਹਰ ਵਾਰ ਸਾਡਾ ਉਮੀਦਵਾਰ ਹਾਰ ਜਾਂਦਾ । ਮੇਰੇ ਮਨ ਵਿੱਚ ਬੜਾ ਰੋਸ ਹੁੰਦਾ ਮੈਨੂੰ ਚੇਤੇ ਆ ਇੱਕ ਦੋ ਵਾਰ ਮੈਂ ਰੋਇਆ ਵੀ ਕਿ ਸਾਡੀ ਨਜ਼ਰ ਚ ਐਨੀ ਕੁਰਬਾਨੀ ਵਾਲੇ ਇਮਾਨਦਾਰ ਬੰਦੇ ਹਰ ਜਾਂਦੇ ਨੇ ਤੇ ਨਿਰਮਲ ਸਿੰਘ ਕਾਹਲੋਂ ਜਿੱਤ ਜਾਂਦਾ ਏ ।

ਖੈਰ ਅਠਾਰਾਂ ਸਾਲ ਦੇ ਹੋਣ ਪਿੱਛੋਂ ਮੈਂ ਕਦੇ ਵੋਟ ਨਹੀਂ ਪਾਈ ,ਮਾਨ ਦਲ ਨੂੰ ਵੀ ਨਹੀਂ । ਹੌਲੀ ਹੌਲੀ ਮੈਨੂੰ ਚੋਣਾਂ ਵਾਲਾ ਜੁਗਾੜ ਮੈੰਟ ਬੇਹੱਦ ਮੂਰਖਾਨਾ ਤੇ ਵੋਟਾਂ ਪਾਉਣ ਵਾਲੇ ਫੁਦੂ ਲੱਗਣ ਲੱਗ ਪਏ । ਹੁਣ ਮੈਨੂੰ ਆਮ ਬੰਦੇ ਫੁੱਦੂ ਨਹੀਂ ਲੱਗਦੇ ਪਰ ਜਿਹੜੇ ਸਿਆਣੇ ਬੰਦੇ ਵੋਟਾਂ ਦੇ ਨਾਲ ਤਬਦੀਲੀ ਜਾਂ ਇਨਕਲਾਬ ਲਿਆਉਣ ਦੀ ਗੱਲ ਕਰਦੇ ਨੇ ਉਹ ਮਹਾਂ ਫੁੱਦੂ ਲੱਗਦੇ ਨੇ । ਦੁਨੀਆਂ ਦੇ ਵੱਡੇ ਵਿਚਾਰਵਾਨਾਂ ਨੂੰ ਪੜ੍ਹਦਿਆਂ ਜਦੋਂ ਵੋਟਾਂ ਵਾਲੇ ਸਿਸਟਮ ਦਾ ਪਾਜ ਖੁਲਦਾ ਤਾਂ ਮਾਣ ਮਹਿਸੂਸ ਹੁੰਦਾ ਕਿ ਮੇਰੇ ਮੱਥੇ ਤੇ ਇਕ ਕਲੰਕ ਨਹੀਂ ਲੱਗਾ ਕਿ ਮੈਂ ਕਦੇ ਵੋਟ ਪਾਈ ।

ਚਰਨਜੀਤ ਸਿੰਘ

Leave a Reply

Your email address will not be published. Required fields are marked *