ਮਹਾਕੁੰਭ 2019: ਸੰਤਾਂ ਅਤੇ ਸ਼ਰਧਾਲੂਆਂ ਨੇ ਕੀਤਾ ਪਹਿਲਾ ”ਸ਼ਾਹੀ ਇਸ਼ਨਾਨ”

ਪ੍ਰਯਾਗਰਾਜ— ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ‘ਚ ਮਹਾਕੁੰਭ ਸ਼ੁਰੂ ਹੋ ਗਿਆ ਹੈ। ਪ੍ਰਯਾਗਰਾਜ ‘ਚ ਗੰਗਾ, ਯਮੁਨਾ ਅਤੇ ਸਰਸਵਤੀ ਤਿੰਨਾਂ ਦੇ ਸੰਗਮ ਸਥਾਨ ‘ਤੇ ਨਾਗਾ ਸਾਧੂਆਂ ਅਤੇ ਫਿਰ ਹੋਰ ਅਖਾੜਿਆਂ ਦੇ ਸਾਧੂ ਅਤੇ ਸੰਤਾਂ ਦੇ ਸ਼ਾਹੀ ਇਨਸ਼ਾਨ ਤੋਂ ਬਾਅਦ ਸ਼ਲਧਾਲੂਆਂ ਦਾ ਸੰਗਮ ਤੱਟ ‘ਤੇ ਡੁੱਬਕੀ ਲਗਾਉਣ ਦਾ ਸਿਲਸਿਲਾ ਜਾਰੀ ਹੈ। ਮੰਗਲਵਾਰ ਨੂੰ ਸ਼ੁਰੂ ਹੋਏ ਪਹਿਲੇ ਸ਼ਾਹੀ ਇਸ਼ਨਾਨ ‘ਤੇ ਅਖਾੜਿਆਂ ਦੇ ਨਾਗਾ ਸੰਨਿਆਸੀਆਂ, ਮਹਾਮੰਡਲੇਸ਼ਵਰਾਂ, ਸਾਧੂ-ਸੰਤਾਂ ਸਮੇਤ ਲੱਖਾਂ ਸ਼ਰਧਾਲੂਆਂ ਨੇ ਸੰਗਮ ‘ਚ ਡੁੱਬਕੀ ਲਗਾ ਕੇ ਕੁੰਭ ਦਾ ਸ਼੍ਰੀਗਣੇਸ਼ ਕਰ ਦਿੱਤਾ। ਮੰਗਲਵਾਰ ਸਵੇਰੇ 5 ਵਜੇ ਤੋਂ ਸ਼ੁਰੂ ਇਸ਼ਨਾਨ ਪੂਰਾ ਦਿਨ ਜਾਰੀ ਰਹੇਗਾ। ਸਵੇਰੇ ਸਭ ਤੋਂ ਪਹਿਲਾਂ 6.05 ਵਜੇ ਮਹਾਨਿਰਵਾਨੀ ਦੇ ਸਾਧੂ-ਸੰਤ ਪੂਰੇ ਜੋਸ਼ ਨਾਲ ਸ਼ਾਹੀ ਇਨਸ਼ਾਨ ਲਈ ਸੰਗਮ ਤੱਟ ‘ਤੇ ਪੁੱਜੇ। ਇਸ ਤੋਂ ਬਾਅਦ ਅਖਾੜਿਆਂ ਦੇ ਇਸ਼ਨਾਨ ਦਾ ਕ੍ਰਮ ਸ਼ੁਰੂ ਹੋਇਆ। ਸਾਰੇ ਅਖਾੜਿਆਂ ਨੂੰ ਵਾਰੀ-ਵਾਰੀ ਨਾਲ ਇਸ਼ਨਾਨ ਲਈ 30 ਤੋਂ 45 ਮਿੰਟ ਤੱਕ ਦਾ ਸਮਾਂ ਦਿੱਤਾ ਗਿਆ ਹੈ। ਸਾਧੂ-ਸੰਤਾਂ ਦੇ ਨਾਲ ਆਮ ਸ਼ਰਧਾਲੂ ਵੀ ਸੰਗਮ ਸਮੇਤ ਵੱਖ-ਵੱਖ ਘਾਟਾਂ ‘ਤੇ ਅੱਧੀ ਰਾਤ ਤੋਂ ਇਸ਼ਨਾਨ ਕਰ ਰਹੇ ਹਨ। ਸਖਤ ਸੁਰੱਖਿਆ ਦਰਮਿਆਨ ਘਾਟਾਂ ‘ਤੇ ਨਹਾਉਣ ਅਤੇ ਪੂਜਾ ਪਾਠ ਦਾ ਸਿਲਸਿਲਾ ਜਾਰੀ ਹੈ। ਪਾਰਾ 10 ਡਿਗਰੀ ਸੈਲਸੀਅਸ ਤੋਂ ਵੀ ਘੱਟ ਹੋਣ ਦੇ ਬਾਅਦ ਵੀ ਵੱਡੀ ਗਿਣਤੀ ‘ਚ ਲੋਕ ਡੁੱਬਕੀ ਲੱਗਾ ਰਹੇ ਹਨ।
ਕੁੰਭ ਦਾ ਇਤਿਹਾਸ
ਕੁੰਭ ਦਾ ਆਯੋਜਨ ਕਦੋਂ ਤੋਂ ਸ਼ੁਰੂ ਹੋਇਆ, ਇਸ ਵਿਸ਼ੇ ‘ਚ ਯਕੀਨੀ ਰੂਪ ਨਾਲ ਸਾਨੂੰ ਕੋਈ ਵਿਸ਼ੇਸ਼ ਪ੍ਰਾਚੀਨ ਸ਼ਾਸਤਰੀ ਸੰਦਰਭ ਪ੍ਰਾਪਤ ਨਹੀਂ ਹੁੰਦਾ ਹੈ ਪਰ ਇਕ ਪੁਰਾਣਾ ਸੰਦਰਭ ਜ਼ਰੂਰ ਮਿਲਦਾ ਹੈ ।

Leave a Reply

Your email address will not be published. Required fields are marked *