ਮਰੀਜ਼ਾਂ ਦੀ ਗਿਣਤੀ ਟੱਪੀ 100 ਤੋਂ, ਪੰਜਾਬ ‘ਚ ਕੋਰੋਨਾ ਦਾ ਕਹਿਰ ਵਧਿਆ

ਚੰਡੀਗੜ੍ਹ: ਪੰਜਾਬ ਵਿੱਚ ਅਚਾਨਕ ਕੋਰੋਨਾਵਾਇਰਸ ਦੇ ਕੇਸਾਂ ਵਿੱਚ ਵਾਧਾ ਹੋਇਆ ਹੈ। ਕੱਲ੍ਹ ਇੱਕੋ ਦਿਨ ਕੋਰੋਨਾਵਾਇਰਸ ਦੇ 20 ਪੌਜ਼ੇਟਿਵ ਕੇਸ ਸਾਹਮਣੇ ਆਉਣ ਨਾਲ ਸੂਬੇ ‘ਚ ਦਹਿਸ਼ਤ ਦਾ ਮਾਹੌਲ ਹੈ। ਅੱਜ ਦੋ ਹੋਰ ਕੇਸ ਸਾਹਮਣੇ ਆਏ ਹਨ। ਇਸ ਨਾਲ ਮਰੀਜ਼ਾਂ ਦੀ ਗਿਣਤੀ 101 ਹੋ ਗਈ ਹੈ। 7 ਮਾਰਚ ਨੂੰ ਪਹਿਲਾ ਕੇਸ ਸਾਹਮਣੇ ਆਉਣ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੈ ਕਿ ਮੰਗਲਵਾਰ ਨੂੰ ਇੱਕ ਦਿਨ ‘ਚ ਹੀ 20 ਮਾਮਲੇ ਸਾਹਮਣੇ ਆਏ ਹੋਣ। ਅੱਜ ਜਲੰਧਰ ਤੇ ਫਰੀਦਕੋਟ ਤੋਂ ਦੋ ਨਵੇਂ ਕੇਸ ਸਾਹਮਣੇ ਆਏ ਹਨ।

ਇਸ ਨਾਲ ਰਾਜ ਵਿੱਚ ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ 101 ਹੋ ਗਈ ਹੈ। ਇਨ੍ਹਾਂ ਵਿੱਚੋਂ 14 ਲੋਕ ਠੀਕ ਹੋ ਚੁੱਕੇ ਹਨ। ਅੱਧੇ ਇਲਾਜ ਵਾਲੇ ਮਰੀਜ਼ ਨਵਾਂਸ਼ਹਿਰ ਦੇ ਹਨ। ਹੁਣ ਤੱਕ ਅੱਠ ਸੰਕਰਮਿਤ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤਰ੍ਹਾਂ ਇਸ ਵੇਲੇ ਵੱਖ ਵੱਖ ਹਸਪਤਾਲਾਂ ਵਿੱਚ 77 ਮਰੀਜ਼ ਦਾਖਲ ਹਨ।

ਇਸੇ ਤਰ੍ਹਾਂ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਜ਼ੇਰੇ ਇਲਾਜ ਇੱਕ ਕਰੋਨਾਵਾਇਰਸ ਤੋਂ ਪੀੜਤ ਵਿਅਕਤੀ ਦੀ ਲੰਘੀ ਰਾਤ ਮੌਤ ਹੋ ਜਾਣ ਸਬੰਧੀ ਵੀ ਸਿਹਤ ਵਿਭਾਗ ਵੱਲੋਂ ਅੱਜ ਖੁਲਾਸਾ ਕੀਤਾ ਗਿਆ ਹੈ। ਸੂਬੇ ਦੇ ਮੋਗਾ ਜ਼ਿਲ੍ਹੇ ਵਿੱਚ ਵੀ ਅੱਜ ਤਿੰਨ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਸ ਵਾਇਰਸ ਦਾ ਫੈਲਾਅ 15 ਜ਼ਿਲ੍ਹਿਆਂ ਤੱਕ ਪਹੁੰਚ ਗਿਆ ਹੈ।

ਮੁਹਾਲੀ ਦੇ ਡੇਰਾਬਾਸੀ ਖੇਤਰ ਦੇ ਜਵਾਹਰਪੁਰ ਪਿੰਡ ਵਿੱਚ ਮੰਗਲਵਾਰ ਨੂੰ ਸੱਤ ਸਕਾਰਾਤਮਕ ਕੇਸਾਂ ਦੀਆਂ ਰਿਪੋਰਟਾਂ ਆਈਆਂ ਹਨ। ਪਿੰਡ ਵਿੱਚ ਸਕਾਰਾਤਮਕ ਲੋਕਾਂ ਦੀ ਗਿਣਤੀ 11 ਹੋ ਗਈ ਹੈ। ਪਿੰਡ ਦੇ ਪੰਜ ਕਿਲੋਮੀਟਰ ਤੱਕ ਦੇ ਖੇਤਰ ਨੂੰ ਸੀਲ ਕਰ ਦਿੱਤਾ ਗਿਆ ਹੈ। ਰਾਜ ਵਿੱਚ ਮੁਹਾਲੀ ਜ਼ਿਲ੍ਹੇ ਵਿੱਚ ਸਭ ਤੋਂ ਵੱਧ 26 ਕੋਰੋਨਾ ਪੌਜ਼ੇਟਿਵ ਕੇਸ ਹਨ।

ਮੰਗਲਵਾਰ ਨੂੰ ਪਠਾਨਕੋਟ ਵਿੱਚ ਇੱਕ ਦਿਨ ਵਿੱਚ ਛੇ ਨਵੇਂ ਕੇਸ ਸਾਹਮਣੇ ਆਏ, ਜਦੋਂ ਕਿ ਇੱਕ ਕੇਸ ਅੰਮ੍ਰਿਤਸਰ ਵਿੱਚ ਸਾਹਮਣੇ ਆਇਆ। ਮੋਗਾ ਵਿੱਚ ਪਹਿਲੀ ਵਾਰ ਚਾਰ ਵਿਅਕਤੀ ਸਕਾਰਾਤਮਕ ਪਾਏ ਗਏ। ਇਹ ਸਾਰੇ ਇਕੱਠੇ ਸਕਾਰਾਤਮਕ ਹੋਏ ਅਤੇ ਮੁੰਬਈ ਤੋਂ ਹਨ। ਮਾਨਸਾ ਵਿੱਚ ਵੀ ਦੋ ਔਰਤਾਂ ਦੀ ਰਿਪੋਰਟ ਸਕਾਰਾਤਮਕ ਆਈ ਹੈ। ਰਾਜ ਵਿੱਚ ਹੁਣ ਤੱਕ ਕੁੱਲ 17 ਜਮਾਤੀ ਸੰਕਰਮਿਤ ਪਾਏ ਗਏ ਹਨ।

ਪੰਜਾਬ ਵਿੱਚ ਹੁਣ ਤਕ ਸਥਿਤੀ
ਜ਼ਿਲ੍ਹਾ                    ਸਕਾਰਾਤਮਕ ਕੇਸ                 ਮੌਤਾਂ
ਮੁਹਾਲੀ –                        26                              01
ਨਵਾਂਸ਼ਹਿਰ –                    19                              01
ਅੰਮ੍ਰਿਤਸਰ –                    10                              02
ਹੁਸ਼ਿਆਰਪੁਰ –                07                              01
ਪਠਾਨਕੋਟ –                   07                              01
ਜਲੰਧਰ –                       07                              00
ਲੁਧਿਆਣਾ-                   06                              02
ਮਾਨਸਾ –                       05                              00
ਮੋਗਾ –                          04                              00
ਰੂਪਨਗਰ –                   03                              00
ਫਤਿਹਗੜ੍ਹ-                   02                              00
ਪਟਿਆਲਾ –                  01                              00
ਬਰਨਾਲਾ –                   01                              00
ਫ਼ਰੀਦਕੋਟ –                  02                              00
ਕਪੂਰਥਲਾ –                 01                               00

ਕੁੱਲ                           101                              08
ਹੁਣ ਤੱਕ ਕੁੱਲ ਸ਼ੱਕੀ ਮਾਮਲੇ 2559
ਨਕਾਰਾਤਮਕ ਆਇਆ 2204
ਰਿਪੋਰਟ ਦੀ ਉਡੀਕ ਵਿੱਚ 256

ਪੰਜਾਬ ਵਿੱਚ ਤਬਲੀਗੀ ਜਮਾਤੀਆਂ ਦੀ ਸਥਿਤੀ
ਪ੍ਰੋਗਰਾਮ ਵਿੱਚ ਸ਼ਾਮਲ ਹੋ ਕੇ ਵਾਪਸੀ ਪਰਤੇ- 467
ਟਰੇਸ ਕੀਤੇ- 445
-ਟੈਸਟ ਹੋਏ- 350
-ਨੈਗੇਟਿਵ- 111
-ਪੌਜ਼ੇਟਿਵ- 17
-ਰਿਪੋਰਟ ਦੀ ਉਡੀਕ- 227

Leave a Reply

Your email address will not be published. Required fields are marked *