ਅੰਮ੍ਰਿਤਸਰ/ਜਲੰਧਰ ਪਿੱਛਲੇ ਲੰਮੇ ਸਮੇਂ ਤੋਂ ਮੁਸੀਬਤਾਂ ਵਿਚ ਘਿਰਿਆ ਸਮੁੱਚਾ ਅਕਾਲੀ ਦਲ ਅੱਜ ਸ੍ਰੀ ਅਕਾਲ ਤਖਤ ਸਾਹਿਬ ਨਤਮਸਤਕ ਹੋਣ ਲਈ ਪੁੱਜਾ। ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਨਾਲ ਕਈ ਸੀਨੀਅਰ ਆਗੂ ਵੀ ਮੌਜੂਦ ਹਨ। ਇਸ ਦੌਰਾਨ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜੋੜਿਆ ਦੀ ਸੇਵਾ ਕਰਕੇ ਪਿਛਲੇ ਸਮੇਂ ਦੌਰਾਨ ਹੋਈਆਂ ਭੁੱਲਾਂ ਨੂੰ ਬਖਸ਼ਾਉਣ ਦਾ ਯਤਨ ਕੀਤਾ। ਇਸ ਮੌਕੇ ਅਕਾਲੀ ਦੇ ਪ੍ਰਧਾਨ ਸੁਖਬੀਰ ਬਾਦਲ, ਬਿਕਰਮਜੀਤ ਸਿੰਘ ਮਜੀਠੀਆ, ਡਾ. ਦਲਜੀਤ ਸਿੰਘ ਚੀਮਾ, ਗੋਬਿੰਦ ਸਿੰਘ ਲੌਂਗਵਾਲ ਤੇ ਹੋਰ ਲੀਡਰਸ਼ਿਪ ਨੇ ਵੀ ਜੋੜੇ ਸਾਫ ਕਰਨ ਦੀ ਸੇਵਾ ਕੀਤੀ।
Related Posts
ਲੌਕਡਾਊਨ ’ਚ ਕਿਸਾਨਾਂ ਨੂੰ ਫ਼ਸਲਾਂ ਦੀ ਵਾਢੀ ਤੇ ਅਨਾਜ ਮੰਡੀਆਂ ’ਚ ਵਿਕਰੀ ਦੀ ਛੋਟ
ਕੋਰੋਨਾ ਵਾਇਰਸ ਕਾਰਨ ਦੇਸ਼ ਵਿੱਚ ਤਿੰਨ ਮਈ ਤੱਕ ਵਧਾਏ ਗਏ ਲੌਕਡਾਊਨ ਤੋਂ ਬਾਅਦ ਸਰਕਾਰ ਨੇ ਅੱਜ ਬੁੱਧਵਾਰ ਨੂੰ ਨਵੇਂ ਦਿਸ਼ਾ–ਨਿਰਦੇਸ਼…
ਲਾਉਣ ਵਾਸਤੇ ਅਪਣਾ ਬਾਗ਼ ੧੦੦ ਘਰਾਂ ਦੇ ਬੁਝਾਏ ਚਰਾਗ
ਜਰਮਨੀ ਦੇ ਇੱਕ ਸਾਬਕਾ ਨਰਸ ਨੇ ਆਪਣੇ ਖ਼ਿਲਾਫ਼ ਚੱਲ ਰਹੇ ਮਾਮਲੇ ਦੀ ਸੁਣਵਾਈ ਦੌਰਾਨ 100 ਮਰੀਜ਼ਾਂ ਨੂੰ ਮਾਰਨ ਦਾ ਇਲਜ਼ਾਮ…
ਦੇਸੀ ਇੰਜੀਨੀਅਰ ਦੀ ਨਿਵੇਕਲੀ ਖੋਜ, ਹੁਣ ਹਵਾ ਨਾਲ ਚੱਲੇਗੀ ਬਾਈਕ
ਕਪੂਰਥਲਾ — ਵੱਖਰੇ ਹੀ ਸ਼ੌਂਕ ਰੱਖਣ ਵਾਲੇ ਕਪੂਰਥਲਾ ਦੇ ਰਾਮ ਸਰੂਪ ਨੇ ਹਵਾ ਨਾਲ ਚੱਲਣ ਵਾਲਾ ਇਕ ਅਜਿਹਾ ਇੰਜਨ ਤਿਆਰ…