ਸ਼੍ਰੀਨਗਰ-ਭਾਰਤ ਨੇ ਹਾਲ ਹੀ ‘ਚ ਦੁਨੀਆ ਦੀ ਸਭ ਤੋਂ ਉੱਚੀ ਤਸਵੀਰ ‘ਸਟੈਚੂ ਆਫ ਯੁਨਿਟੀ’ ਬਣਾ ਕੇ ਇਤਿਹਾਸ ਰਚਿਆ ਹੈ। ਹੁਣ ਭਾਰਤ ਦੁਨੀਆ ਦਾ ਸਭ ਤੋਂ ਉੱਚਾ ਬ੍ਰਿਜ ਬਣਾ ਰਿਹਾ ਹੈ। ਇਹ ਬ੍ਰਿਜ ਜੰਮੂ-ਕਸ਼ਮੀਰ ‘ਚ ਚਿਨਾਬ ਨਦੀ ‘ਤੇ ਬਣਾਇਆ ਗਿਆ ਹੈ। ਲੰਬੇ ਸਮੇਂ ਤੋਂ ਇਸ ਬ੍ਰਿਜ ਨੂੰ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਪਰ ਹੁਣ ਜਾ ਕੇ ਇਸ ਨੇ ਆਕਾਰ ਲੈਣਾ ਸ਼ੁਰੂ ਕਰ ਦਿੱਤਾ ਹੈ। ਇਹ ਆਪਣੇ ਡਿਜ਼ਾਈਨ ਅਤੇ ਆਕਾਰ ਦੇ ਕਾਰਨ ਕਾਫੀ ਸਮੇਂ ਤੋਂ ਚਰਚਾ ‘ਚ ਹੈ । ਜੰਮੂ ਦੇ ਰਿਆਸੀ ਜ਼ਿਲੇ ‘ਚ ਚਿਨਾਬ ਨਦੀ ‘ਤੇ ਇਸ ਨੂੰ ਬਣਾਇਆ ਜਾ ਰਿਹਾ ਹੈ। ਇਹ ਦੁਨੀਆ ਦੇ 8 ਅਜੂਬਿਆਂ ‘ਚ ਸ਼ਾਮਿਲ ਐਫਿਲ ਟਾਵਰ ਤੋਂ ਵੀ ਉੱਚਾ ਹੋਵੇਗਾ। ਐਫਿਲ ਟਾਵਰ ਤੋਂ ਇਹ ਬ੍ਰਿਜ 35 ਮੀਟਰ ਉੱਚਾ ਹੋਵੇਗਾ। ਇਸ ਦੀ ਕੁੱਲ ਲੰਬਾਈ 1.3 ਕਿ. ਮੀ. ਹੋਵੇਗੀ। ਇਸ ਬ੍ਰਿਜ ਦੇ ਬਣਨ ਤੋਂ ਬਾਅਦ ਘਾਟੀ ‘ਚ ਤਰੱਕੀ ਦਾ ਨਵਾਂ ਰਸਤਾ ਖੁੱਲੇਗਾ।ਇਹ ਪੁਲ ਕਟੜਾ ਅਤੇ ਬਨੀਹਾਲ ਦੇ ਵਿਚਾਲੇ 111 ਕਿ.ਮੀ ਨੂੰ ਜੋੜੇਗਾ । ਉਧਮਪੁਰ-ਸ਼੍ਰੀਨਗਰ-ਬਾਰਾਮੂਲਾ ਰੇਲ ਪ੍ਰੋਜੈਕਟ ਦਾ ਹਿੱਸਾ ਹੈ। ਅਧਿਕਾਰੀਆਂ ਮੁਤਾਬਕ ਪੁਲ ਦਾ ਨਿਰਮਾਣ ਕਸ਼ਮੀਰ ਰੇਲ ਲਿੰਗ ਪ੍ਰੋਜੈਕਟ ਦਾ ਸਭ ਤੋਂ ਚੁਣੌਤੀਪੂਰਨ ਹਿੱਸਾ ਹੈ ਅਤੇ ਪੂਰਾ ਹੋਣ ਤੋਂ ਬਾਅਦ ਇਹ ਇੰਜੀਅਨਰਿੰਗ ਦਾ ਇਕ ਅਜੂਬਾ ਹੋਵੇਗਾ ।
Related Posts
1151 ਯਾਤਰੀ ਲੈਕੇ ਯੂ.ਪੀ. ਦੇ ਪ੍ਰਤਾਪਗੜ੍ਹ ਨੂੰ ਰਵਾਨਾ ਹੋਈ 14ਵੀਂ ਵਿਸ਼ੇਸ ਰੇਲ ਗੱਡੀ
ਪਟਿਆਲਾ : ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਹੈ ਕਿ ਅੱਜ ਪਟਿਆਲਾ ਤੋਂ 14ਵੀਂ ਵਿਸ਼ੇਸ਼ ਰੇਲ ਗੱਡੀ ਯੂ.ਪੀ. ਦੇ ਪ੍ਰਤਾਪਗੜ੍ਹ…
ਕੇਂਦਰ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ ਡੀ.ਏ. ਦੀ ਅਦਾਇਗੀ ‘ਤੇ ਰੋਕ ਦਾ ਫੈਸਲਾ ਵਾਪਸ ਲਵੇ ਸਰਕਾਰ : ਬਲਜਿੰਦਰ ਰਾਏਪੁਰ
ਐਸ ਏ ਐਸ ਨਗਰ, ਨੈਸ਼ਨਲ ਐਸੋਸੀਏਸ਼ਨ ਆਫ ਪੋਸਟਲ ਇੰਪਲਾਈਜ਼ (ਸਮੂਹ ਸੀ ਪੰਜਾਬ ਸਰਕਲ) ਦੇ ਸਕੱਤਰ ਬਲਜਿੰਦਰ ਸਿੰਘ ਰਾਏਪੁਰ ਕਲਾਂ ਨੇ…
ਅਲਾਇੰਸ ਆਫ ਸਿੱਖ ਆਰਗੇਨਾਈਜ਼ੇਸ਼ਨ ਕੈਪਟਨ ਅਮਰਿੰਦਰ ਸਿੰਘ ਹਮਲਾ
ਜਲੰਧਰ — 30 ਸਿੱਖ ਸੰਗਠਨਾਂ ਵੱਲੋਂ ਮਿਲ ਕੇ ਬਣਾਈ ਗਈ ਅਲਾਇੰਸ ਆਫ ਸਿੱਖ ਆਰਗੇਨਾਈਜ਼ੇਸ਼ਨ ਵੱਲੋਂ ਇਕ ਪ੍ਰੈੱਸ ਕਾਨਫਰੰਸ ਕਰਕੇ ਮੁੱਖ…